ਕਿਸਾਨਾਂ ਦੇ ਸਖ਼ਤ ਰੁੱਖ ਤੋਂ ਬਾਅਦ ਝੁਕੀ ਮੋਦੀ ਸਰਕਾਰ,ਅਮਿਤ ਸ਼ਾਹ ਨੇ ਕਿਹਾ 3 ਦਸੰਬਰ ਤੋਂ ਪਹਿਲਾਂ ਗੱਲਬਾਤ ਲਈ ਤਿਆਰ,ਪਰ ਰੱਖੀ ਇਹ ਵੱਡੀ ਸ਼ਰਤ
Advertisement

ਕਿਸਾਨਾਂ ਦੇ ਸਖ਼ਤ ਰੁੱਖ ਤੋਂ ਬਾਅਦ ਝੁਕੀ ਮੋਦੀ ਸਰਕਾਰ,ਅਮਿਤ ਸ਼ਾਹ ਨੇ ਕਿਹਾ 3 ਦਸੰਬਰ ਤੋਂ ਪਹਿਲਾਂ ਗੱਲਬਾਤ ਲਈ ਤਿਆਰ,ਪਰ ਰੱਖੀ ਇਹ ਵੱਡੀ ਸ਼ਰਤ

ਅਮਿਤ ਸ਼ਾਹ ਨੇ ਕਿਹਾ ਪਹਿਲਾਂ ਕਿਸਾਨ ਸਰਹੱਦਾਂ ਖਾਲੀ ਕਰਕੇ ਬੁਰਾੜੀ ਮੈਦਾਨ ਵਿੱਚ ਪਹੁੰਚਣ

ਅਮਿਤ ਸ਼ਾਹ ਨੇ ਕਿਹਾ ਪਹਿਲਾਂ ਕਿਸਾਨ ਸਰਹੱਦਾਂ ਖਾਲੀ ਕਰਕੇ ਬੁਰਾੜੀ ਮੈਦਾਨ ਵਿੱਚ ਪਹੁੰਚਣ

ਦਿੱਲੀ : ਦਿੱਲੀ ਦੀ ਸਰਹੱਦਾਂ 'ਤੇ ਮੋਰਚਾਬੰਦੀ ਤੋਂ ਬਾਅਦ ਇੱਕ ਵਾਰ ਮੁੜ ਤੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸਾਹਮਣੇ ਝੁਕਨਾ ਪਿਆ ਹੈ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨਾਲ 3 ਦਸੰਬਰ ਤੋਂ ਪਹਿਲਾਂ ਗੱਲਬਾਤ ਦੀ ਪੇਸ਼ ਰੱਖੀ ਹੈ ਪਰ ਨਾਲ ਹੀ ਉਨ੍ਹਾਂ ਇੱਕ ਸ਼ਰਤ ਵੀ ਰੱਖੀ ਹੈ 

 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੱਖੀ ਇਹ ਸ਼ਰਤ 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕੇਂਦਰ 3 ਦਸੰਬਰ ਨੂੰ ਤੈਅ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨਾਲ 
ਹਰ ਵਿਸ਼ੇ 'ਤੇ ਗੱਲਬਾਤ ਲਈ ਰਾਜ਼ੀ ਹੈ ਪਰ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਆਪਣੇ ਅੰਦੋਲਨ ਨੂੰ ਲੈਕੇ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਸ਼ਿਫ਼ਤ ਹੋਣਾ ਹੋਵੇਗਾ,ਉਨ੍ਹਾਂ ਨੇ ਕਿਹਾ ਜਿਵੇਂ ਹੀ ਕਿਸਾਨ ਬੁਰਾੜੀ ਵਿੱਚ ਸ਼ਿਫਟ ਹੋਣਗੇ ਉਸ ਦੇ ਅਗਲੇ ਦਿਨ ਹੀ ਉਨ੍ਹਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਜਾਵੇਗਾ, ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦੇ ਨਾਲ ਸਹਿਯੋਗ ਕਰਨ ਤਾਕੀ ਟਰੈਫਿਕ ਨਾਲ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ

ਕਿਸਾਨ ਇਸ ਵਜ੍ਹਾਂ ਨਾਲ ਬੁਰਾੜੀ ਸ਼ਿਫ਼ਤ ਨਹੀਂ ਹੋਣਾ ਚਾਉਂਦੇ ਸਨ 

ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਜੂਮ ਸਾਹਮਣੇ ਝੁਕ ਕੇ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਤੇ ਧਰਨੇ ਦੀ ਇਜਾਜ਼ਤ ਤਾਂ ਦੇ ਦਿੱਤੀ ਸੀ ਪਰ ਕਿਸਾਨ ਇੱਥੇ ਇਸ ਲਈ ਨਹੀਂ ਬੈਠਣਾ ਚਾਉਂਦੇ ਕਿਉਂਕਿ ਕਿਸਾਨਾਂ ਨੂੰ ਇਸ ਦੇ ਪਿੱਛੇ ਕੇਂਦਰ ਸਰਕਾਰ ਦੀ ਸਿਆਸੀ ਚਾਲ ਨਜ਼ਰ ਆਉਂਦੀ ਹੈ, ਜਿਸ ਬੁਰਾੜੀ ਦੇ ਗਰਾਉਂਡ ਵਿੱਚ ਕਿਸਾਨਾਂ ਨੂੰ ਥਾਂ ਦਿੱਤੀ ਗਈ ਹੈ,ਉਹ ਦਿੱਲੀ ਦੀ ਸਰਹੱਦ 'ਤੇ ਹੈ, ਕਿਸਾਨਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹ ਇਸ ਥਾਂ ਤੋਂ ਅੱਗੇ ਨਹੀਂ ਵਧਣਗੇ,ਜਦਕਿ ਕਿਸਾਨਾਂ ਦਾ ਮਕਸਦ ਹੈ ਕਿ ਕੇਂਦਰ ਸਰਕਾਰ ਦੇ ਦਰਵਾਜ਼ੇ 'ਤੇ ਜਾਕੇ ਆਪਣੀ ਆਵਾਜ਼ ਪਹੁੰਚਾਉਣਾ ਤਾਕੀ ਮੋਦੀ ਸਰਕਾਰ ਉਨ੍ਹਾਂ ਦੀ ਗੱਲ ਸੁਣ ਸਕੇ

ਬੁਰਾੜੀ ਵਿੱਚ ਜੇਕਰ ਕਿਸਾਨ ਪ੍ਰਦਰਸ਼ਨ ਕਰਦੇ ਨੇ ਤਾਂ ਕੇਂਦਰ ਸਰਕਾਰ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਸੀ ਭਾਵੇਂ ਸਾਲ ਭਰ ਕਿਸਾਨ ਇੱਥੇ ਬੈਠੇ ਰਹਿਣ,ਕਿਉਂਕਿ ਨਾ ਤੇ ਟਰੈਫਿਕ ਜਾਮ ਹੋਵੇਗਾ ਨਾ ਹੀ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਵੇਗੀ,ਪਰ ਜੇਕਰ ਕਿਸਾਨ ਦਿੱਲੀ ਦੇ ਅੰਦਰ ਆ ਗਏ ਤਾਂ ਦਿੱਲੀ ਪੁਲਿਸ ਨੂੰ ਕਿਸਾਨਾਂ ਨੂੰ ਬਾਹਰ ਕੱਢਣ ਦੇ ਲਈ ਕਾਫ਼ੀ ਮੁਸ਼ਕਤ ਦਾ ਸਾਹਮਣਾ ਕਰਨਾ ਪਵੇਗਾ,ਕਿਸਾਨਾਂ ਦਾ ਗੁੱਸਾ ਵੇਖ ਦੇ ਹੋਏ ਕੇਂਦਰ ਸਰਕਾਰ ਇਸ ਤੋਂ ਬਚਨਾਂ ਚਾਉਂਦੀ ਸੀ ਬੁਰਾੜੀ ਨੂੰ ਚੁਣਿਆ ਸੀ 

Trending news