ਸੰਗਰੂਰ ਦੇ ਪਿੰਡ ਬਹਾਦਰਪੁਰ ਵਿੱਚ ਪਟਵਾਰਿਆਂ ਨੂੰ ਕਿਸਾਨਾਂ ਬੰਦੀ ਬਣਾਇਆ
Trending Photos
ਸੰਗਰੂਰ/ਕੀਰਤੀਪਾਲ : ਸੰਗਰੂਰ ਦੇ ਪਿੰਡ ਬਹਾਦਰਪੁਰ ਵਿੱਚ ਕਿਸਾਨਾਂ ਨੇ ਪਟਵਾਰੀਆਂ ਨੂੰ ਬੰਦੀ ਬਣਾਕੇ ਰੱਖਿਆ ਹੈ,ਕਿਸਾਨ ਜਥੇਬੰਦੀਆਂ ਨੇ ਪੂਰੀ ਤਰ੍ਹਾਂ ਘੇਰਾ ਪਾਕੇ ਕਈ ਪਟਵਾਰੀਆਂ ਨੂੰ ਫੜ ਕੇ ਧਰਨੇ ਵਿੱਚ ਬਿਠਾ ਲਿਆ,ਕੀਰਤੀ ਕਿਸਾਨ ਯੂਨੀਅਨ ਦਾ ਕਹਿਣਾ ਕਿ ਉਨ੍ਹਾਂ ਨੂੰ ਪਤਾ ਚੱਲਿਆ ਸੀ ਪਟਵਾਰੀ ਪਰਾਲੀ ਨੂੰ ਅੱਗ ਲਗਾਉਣ ਦੀ ਜਾਣਕਾਰੀ ਲੈਣ ਲਈ ਪਿੰਡ ਵਿੱਚ ਆਏ ਨੇ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਤੋਂ ਪਟਵਾਰੀਆਂ ਨੂੰ ਫੜਿਆ ਅਤੇ ਆਪਣੇ ਨਾਲ ਬਿਠਾ ਲਿਆ,ਪਟਵਾਰੀਆਂ ਨੂੰ ਸੈਟੇਲਾਈਟ ਦੇ ਜ਼ਰੀਏ ਪਰਾਲੀ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਸੀ
ਕਿਸਾਨਾਂ ਨੇ ਸਾਫ਼ ਤੌਰ 'ਤੇ ਕਿਹਾ ਜਦੋਂ ਤੱਕ ਪਰਾਲੀ ਨੂੰ ਲੈਕੇ ਕਿਸਾਨਾਂ 'ਤੇ ਦਰਜ ਮੁਕੱਦਮੇ ਰੱਦ ਨਹੀਂ ਹੋਣਗੇ ਪਟਵਾਰੀਆਂ ਨੂੰ ਬੰਦੀ ਬਣਾਕੇ ਰੱਖਿਆ ਜਾਵੇਗਾ,ਕਿਸਾਨ ਯੂਨੀਅਨ ਦਾ ਇਲਜ਼ਾਮ ਕਿ ਸਰਕਾਰ ਪਰਾਲੀ ਦਾ ਹੱਲ ਕਰਨ ਦੇ ਲਈ ਕੋਈ ਮਦਦ ਨਹੀਂ ਕਰਦੀ ਹੈ,ਜੇਕਰ ਉਹ ਪਰਾਲੀ ਨੂੰ ਅੱਗ ਲਗਾਉਂਦੇ ਨੇ ਤਾਂ ਉਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਹੋ ਜਾਂਦੇ ਨੇ, ਉਧਰ ਬੰਦੀ ਬਣਾਏ ਗਏ ਪਟਵਾਰੀਆਂ ਦਾ ਕਹਿਣਾ ਕਿ ਅਸੀਂ ਸਰਕਾਰੀ ਕੰਮ ਦੇ ਲਈ ਆਏ ਸਨ ਉਨ੍ਹਾਂ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ ਹੈ ਅਤੇ ਹੁਣ ਛੱਡਣ ਦੇ ਲਈ ਸ਼ਰਤ ਰੱਖੀ ਗਈ ਹੈ,ਤਹਿਸੀਲਦਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ
ਮੌਕੇ 'ਤੇ ਪਹੁੰਚੇ SDM ਬਬਨਦੀਪ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਪਟਵਾਰੀਆਂ ਨੂੰ ਹਾਈਕੋਰਟ ਦੇ ਹੁਕਮਾਂ 'ਤੇ ਭੇਜਿਆ ਗਿਆ ਸੀ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਉਨ੍ਹਾਂ ਨੂੰ ਛੱਡਿਆ ਜਾਵੇ,SDM ਨੇ ਕਿਸਾਨਾਂ ਨੂੰ ਦੱਸਿਆ ਕਿ ਉਨ੍ਹਾਂ ਖਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਨਾ ਹੀ ਕੀਤਾ ਜਾਵੇਗਾ,SDM ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਪਟਵਾਰੀਆਂ ਨੂੰ ਛੱਡ ਦਿੱਤਾ ਹੈ
ਪਰ ਵੱਡਾ ਸਵਾਲ ਇਹ ਹੈ ਕਿ ਪ੍ਰਦੂਸ਼ਨ ਨੂੰ ਲੈਕੇ ਕੇਂਦਰ ਸਰਕਾਰ ਨੇ ਸਿਰਫ਼ ਇੱਕ ਕਮਿਸ਼ਨ ਬਣਾਕੇ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ ਪਰ ਜਦੋਂ ਤੱਕ ਕਿਸਾਨਾਂ ਨਾਲ ਜ਼ਮੀਨੀ ਪੱਧਰ 'ਤੇ ਗੱਲ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੇ ਸਖ਼ਤ ਕਾਨੂੰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ