ਜਗਜੀਤ ਸਿੰਘ ਡੱਬੇਵਾਲ ਨੇ ਨਰੇਂਦਰ ਤੋਮਰ ਦੇ ਬਿਆਨ ਭੀੜ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ ਵਾਲੇ ਬਿਆਨ ਨੂੰ ਸਰਕਾਰ ਦਾ ਡਰ ਦੱਸਿਆ
Trending Photos
ਜਸਵਿੰਦਰ ਬੱਬਰ/ਮੁਕਤਸਰ : 22 ਫਰਵਰੀ ਨੂੰ ਬਠਿੰਡਾ ਵਿੱਚ ਰੈਲੀ ਦੌਰਾਨ ਲੱਖਾ ਸਿਧਾਣਾ ਅਖੀਰਲੀ ਵਾਰ ਲੋਕਾਂ ਦੇ ਸਾਹਮਣੇ ਨਜ਼ਰ ਆਇਆ ਸੀ, ਦਿੱਲੀ ਪੁਲਿਸ ਨੇ ਉਸ ਦੇ ਖਿਲਾਫ਼ 1 ਲੱਖ ਦਾ ਇਨਾਮ ਰੱਖਿਆ ਹੈ, ਰੈਲੀ ਦੌਰਾਨ ਲੱਖਾ ਸਿਧਾਣਾ ਵੱਲੋਂ ਕਿਸਾਨ ਆਗੂਆਂ ਖਿਲਾਫ਼ ਕੋਈ ਵੀ ਬਿਆਨਬਾਜ਼ੀ ਨਾ ਕਰਨ ਤੋਂ ਬਾਅਦ ਹੁਣ ਕਿਸਾਨ ਆਗੂਆਂ ਦੇ ਸੁਰ ਵੀ ਉਸ ਵੱਲ ਥੋੜੇ ਢਿੱਲੇ ਪੈਂਦੇ ਨਜ਼ਰ ਆ ਰਹੇ ਨੇ, 26 ਜਨਵਰੀ ਦੀ ਹਿੰਸਾ ਤੋਂ ਬਾਅਦ ਲੱਖਾ ਸਿੱਧਾ ਅਤੇ ਦੀਪ ਸਿੱਧੂ ਦੋਵਾਂ ਨੂੰ ਹਿੰਸਾ ਦਾ ਜ਼ਿੰਮੇਵਾਰ ਦੱਸਣ ਵਾਲੇ ਸੰਯੁਕਤ ਮੋਰਚੇ ਦੇ ਆਗੂ ਦਾ ਬਿਆਨ ਕਾਫ਼ੀ ਕੁੱਝ ਇਸ਼ਾਰਾ ਕਰ ਰਿਹਾ ਹੈ ਜਦਕਿ ਦੀਪ ਸਿੱਧੂ ਨੂੰ ਲੈਕੇ ਹੁਣ ਵੀ ਸੰਯੁਕਤ ਮੋਰਚਾ ਸਖ਼ਤ ਨਜ਼ਰ ਆ ਰਿਹਾ ਹੈ
ਜਗਜੀਤ ਸਿੰਘ ਡੱਲੇਵਾਲ ਦਾ ਬਿਆਨ
ਸੰਯੁਕਤ ਮੋਰਚੇ ਦਾ ਅਹਿਮ ਹਿੱਸਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੁਕਤਸਰ ਵਿੱਚ ਇਕੱਠ ਕੀਤਾ ਗਿਆ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੱਖਾ ਸਿਧਾਣਾ ਸਾਡਾ ਬੱਚਾ ਅਤੇ ਉਸ ਨੇ ਮਹਿਰਾਜ ਵਿੱਚ ਰੈਲੀ ਦੌਰਾਨ ਕਿਸਾਨ ਸੰਘਰਸ਼ ਨੂੰ ਲੈਕੇ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਜਿਸ ਨਾਲ ਇਸ ਨੂੰ ਢਾਹ ਲੱਗੇ, ਜਦਕਿ ਦੀਪ ਸਿੱਧੂ 'ਤੇ ਡੱਲੇਵਾਲ ਨੇ ਕਿਹਾ ਕਿ ਉਹ ਕਦੇ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਸੀ ਹੀ ਨਹੀਂ, ਲੱਖਾ ਸਿਧਾਣਾ ਨੇ ਰੈਲੀ ਦੌਰਾਨ ਸਾਰੇ ਕਿਸਾਨ ਆਗੂਆਂ ਨੂੰ ਮੁੜ ਪ੍ਰੋਗਰਾਮ ਐਲਾਨਣ ਦੀ ਅਪੀਲ ਕੀਤੀ ਸੀ ਅਤੇ ਆਪ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਸੀ, ਜਗਜੀਤ ਸਿੰਘ ਡੱਲੇਵਾਲ ਦੇ ਬਿਆਨ ਤੋਂ ਸਾਫ਼ ਹੈ ਕਿ ਲੱਖਾ ਸਿਧਾਣਾ 'ਤੇ ਸੰਯੁਕਤ ਮੋਰਚੇ ਦੇ ਸੁਰ ਥੋੜੇ ਨਰਮ ਪੈਂਦੇ ਨਜ਼ਰ ਆ ਰਹੇ ਨੇ ਜਦਕਿ ਦੀਪ ਸਿੱਧੂ ਹੁਣ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ, ਡੱਲੇਵਾਲ ਨੇ 26 ਜਨਵਰੀ ਤੋਂ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਅਤੇ ਬਜ਼ੁਰਗਾ ਅਤੇ ਖੇਤੀਬਾੜੀ ਮੰਤਰੀ ਤੋਮਰ ਖਿਲਾਫ਼ ਵੀ ਅਹਿਮ ਬਿਆਨ ਦਿੱਤਾ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਜੇਲ੍ਹ ਤੋਂ ਬਾਹਰ ਆਉਣ ਵਾਲੇ ਸਾਰੇ ਲੋਕਾਂ ਦਾ ਸਨਮਾਨ ਕੀਤਾ, ਉਨ੍ਹਾਂ ਨੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਉਸ ਬਿਆਨ 'ਤੇ ਵੀ ਤੰਜ ਕੱਸਿਆ ਜਿਸ ਵਿੱਚ ਤੋਮਰ ਨੇ ਕਿਹਾ ਸੀ ਕੀ ਭੀੜ ਨਾਲ ਕਾਨੂੰਨ ਨਹੀਂ ਬਦਲੇ ਜਾ ਸਕਦੇ ਨੇ, ਉਨ੍ਹਾਂ ਕਿਹਾ ਤੋਮਰ ਦਾ ਇਹ ਬਿਆਨ ਜ਼ਾਹਿਰ ਕਰਦਾ ਹੈ ਕਿ ਸਰਕਾਰ ਉਨ੍ਹਾਂ ਤੋਂ ਡਰੀ ਹੋਈ ਹੈ