Supream Court ਪਹੁੰਚਿਆ ਕਿਸਾਨ ਅੰਦੋਲਨ ਦਾ ਮਾਮਲਾ,ਪਟੀਸ਼ਨਕਰਤਾ ਨੇ ਇਸ ਖ਼ਤਰੇ ਬਾਰੇ ਅਲਰਟ ਕੀਤਾ
Advertisement

Supream Court ਪਹੁੰਚਿਆ ਕਿਸਾਨ ਅੰਦੋਲਨ ਦਾ ਮਾਮਲਾ,ਪਟੀਸ਼ਨਕਰਤਾ ਨੇ ਇਸ ਖ਼ਤਰੇ ਬਾਰੇ ਅਲਰਟ ਕੀਤਾ

ਪਟੀਸ਼ਨਕਰਤਾ ਨੇ ਕਿਹਾ ਦਿੱਲੀ-NCR ਵਿੱਚ ਕੋਰੋਨਾ ਦਾ ਵਧੇਗਾ ਖ਼ਤਰਾ

ਪਟੀਸ਼ਨਕਰਤਾ ਨੇ ਕਿਹਾ ਦਿੱਲੀ-NCR ਵਿੱਚ ਕੋਰੋਨਾ ਦਾ ਵਧੇਗਾ ਖ਼ਤਰਾ

ਦਿੱਲੀ :  ਆਪਣੀ ਮੰਗਾਂ ਨੂੰ ਲੈਕੇ ਪੰਜਾਬ ਹਰਿਆਣਾ ਦੇ ਕਿਸਾਨ ਸਰਹੱਦ 'ਤੇ ਡਟੇ  ਹੋਏ ਨੇ,ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ,ਇਸ ਵਿੱਚ ਖ਼ਬਰ ਆਈ ਹੈ ਕਿਸਾਨ ਅੰਦੋਲਨ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ

ਸੁਪਰੀਮ ਕੋਰਟ ਵਿੱਚ ਰਿਸ਼ਬ ਸ਼ਰਮਾ ਨੇ ਪਟੀਸ਼ਨ ਪਾਈ ਹੈ,ਪਟੀਸ਼ਨ ਵਿੱਚ ਦਿੱਲੀ NCR ਵਿੱਚ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖ ਦੇ ਹੋਏ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ,ਪਟੀਸ਼ਨਕਰਤਾ ਨੇ ਦਿੱਲੀ ਦੇ ਸਾਰੇ ਬਾਰਡਰ ਨੂੰ ਖੌਲਣ ਅਤੇ ਸਬੰਧਿਤ ਅਥਾਰਿਟੀ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ

ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ਿਫ਼ਤ ਕਰਨ ਦੀ ਮੰਗ ਕੀਤੀ ਗਈ ਹੈ

ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਪ੍ਰਦਰਸ਼ਕਾਰੀਆਂ ਨੂੰ ਦਿੱਤੀ ਗਈ ਥਾਂ 'ਤੇ ਸ਼ਿਫਟ ਕੀਤਾ ਜਾਵੇ,ਪਟੀਸ਼ਨਕਰਤਾ ਨੇ ਕਿਹਾ ਹੈ ਕਿ ਕਿਸਾਨਾਂ ਦੇ ਇੰਨੀ ਵੱਡੀ ਗਿਣਤੀ ਵਿੱਚ ਜਮਾਂ ਹੋਣ 'ਤੇ ਕਮਯੁਨਿਟੀ ਸਪਰੈਡ ਦਾ ਖ਼ਤਰਾ ਵਧ ਗਿਆ ਹੈ

ਕਿਸਾਨ ਅੰਦੋਲਨ ਨਾਲ ਇਹ ਸੇਵਾਵਾਂ ਪ੍ਰਭਾਵਿਤ 

ਪਟੀਸ਼ਨਕਰਤਾਵਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੀ ਵਜ੍ਹਾਂ ਕਰਕੇ ਸਾਰੀਆਂ ਸੜਕਾਂ ਬਲਾਕ ਨੇ ਜਿਸ ਵਿੱਚ ਮੈਡੀਕਲ ਸਰਵਿਸ ਵੀ ਪ੍ਰਭਾਵਿਤ ਹੋਈ ਹੈ, ਦਿੱਲੀ ਵਿੱਚ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਦੂਜੇ ਸੂਬਿਆਂ ਤੋਂ ਲੋਕ ਆਉਂਦੇ ਨੇ ਜਿੰਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਪਟੀਸ਼ਨਕਰਤਾ ਨੇ ਕਿਹਾ ਪੁਲਿਸ ਨੇ 26 ਨਵੰਬਰ ਨੂੰ ਕਿਸਾਨਾਂ ਨੂੰ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦੇ ਲਈ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਥਾਂ ਦਿੱਤੀ ਪਰ ਕਿਸਾਨ ਸ਼ਿਫ਼ਟ ਨਹੀਂ ਹੋਏ

 

 

 

Trending news