ਯੋਗ ਗੁਰੂ ਰਾਮਦੇਵ ਨੇ ਲਾਂਚ ਕੀ ਕੋਰੋਲਿਨ ਟੇਬਲੇਟ, ਪਹਿਲੀ ਆਯੁਰਵੈਦਿਕ ਦਵਾਈ ਬਣਾਉਣ ਦਾ ਦਾਅਵਾ
Advertisement

ਯੋਗ ਗੁਰੂ ਰਾਮਦੇਵ ਨੇ ਲਾਂਚ ਕੀ ਕੋਰੋਲਿਨ ਟੇਬਲੇਟ, ਪਹਿਲੀ ਆਯੁਰਵੈਦਿਕ ਦਵਾਈ ਬਣਾਉਣ ਦਾ ਦਾਅਵਾ

ਰਾਮਦੇਵ ਨੇ ਲਾਂਚ ਕੀਤੀ ਦਵਾਈ 

ਰਾਮਦੇਵ ਨੇ ਲਾਂਚ ਕੀਤੀ ਦਵਾਈ

ਦਿੱਲੀ : ਯੋਗ ਗੁਰੂ ਬਾਬਾ ਰਾਮ ਦੇਵ ਨੇ ਮੰਗਲਵਾਰ ਨੂੰ ਕੋਰੋਨਾ ਦੀ ਆਯੁਰਵੈਦਿਕ ਦਵਾਈ ਕੋਰੋਲਿਨ ਲਾਂਚ ਕੀਤੀ ਹੈ, ਉਨ੍ਹਾਂ ਨੇ ਕੋਰੋਲਿਨ ਟੇਬਲੇਟ ਨਾਲ ਕੋਰੋਨਾ ਦੇ ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਹੈ, ਰਾਮਦੇਵ ਨੇ ਕਿਹਾ ਹੈ ਕਿ ਕੋਰੋਨਾ ਦੀ ਦਵਾਈ ਦਾ 2 ਵਾਰ ਟਰਾਇਲ ਹੋ ਚੁੱਕਿਆ ਹੈ, 100 ਲੋਕਾਂ 'ਤੇ ਦਵਾਈ ਦਾ ਕਲੀਨੀਕਲ ਟਰਾਇਲ ਕੀਤਾ ਗਿਆ ਸੀ, 3 ਦਿਨਾਂ ਦੇ ਅੰਦਰ 100 ਵਿੱਚ 69 ਮਰੀਜ ਪੋਜ਼ੀਟਿਵ ਤੋਂ ਨੈਗੇਟਿਵ ਹੋ ਗਏ, 7 ਦਿਨਾਂ ਦੇ ਅੰਦਰ 100 ਫ਼ੀਸਦੀ ਮਰੀਜ਼ ਠੀਕ ਹੋ ਗਏ 

ਇਸ ਮੌਕੇ 'ਤੇ ਰਾਮਦੇਵ ਨੇ ਕਿਹਾ, ਪੂਰਾ ਦੇਸ਼ ਅਤੇ ਦੁਨੀਆ ਇਸ ਘੜੀ ਦਾ ਇੰਤਜ਼ਾਰ ਕਰ ਰਹੀ ਸੀ ਅੱਜ ਅਸੀਂ ਇਹ ਐਲਾਨ ਕਰਦੇ ਹਾਂ ਕੋਰੋਨਾ ਦੀ ਦਵਾਈ ਤਿਆਰ ਹੋ ਗਈ ਹੈ, ਪੂਰੀ ਦੁਨੀਆ ਐਵੀਡੈਂਸ ਬੈੱਸਟ ਮੈਡੀਸਨ 'ਤੇ ਕੰਮ ਕਰ ਰਹੀ ਹੈ, ਪ੍ਰੋਫੈਸਰ ਬਲਬੀਰ ਸਿੰਘ ਤੋਮਰ ਅਤੇ ਸਾਰੇ ਅਚਾਰੀਆ ਜੀ ਦੀ ਸਾਂਝੀ ਮਿਹਨਤ ਨਾਲ ਕੋਰੋਨਾ ਦੀ ਦਵਾਈ ਤਿਆਰ ਹੋਈ ਹੈ

ਬਾਬਾ ਰਾਮ ਦੇਵ ਨੇ ਕਿਹਾ ਕਲੀਨਿਕਲ ਕੇਸ ਸਟੱਡੀ ਵਿੱਚ ਅਸੀਂ 280 ਰੋਗੀਆਂ ਨੂੰ ਸ਼ਾਮਲ ਕੀਤਾ ਸੀ ਅਤੇ ਸਾਰੇ ਰਿਕਵਰ ਹੋ ਗਏ, ਕਲੀਨਿਕਲ ਕੰਟਰੋਲ ਟਰਾਇਲ ਵੀ ਹੋਇਆ, ਪਤੰਜਲੀ ਰਿਸਰਚ ਸੈਂਟਰ ਪਰਈ ਅਤੇ ਨਿਮਸ ਨੇ ਟਰਾਇਲ ਕੀਤਾ, 95 ਰੋਗੀਆਂ ਨੇ ਭਾਗ ਲਿਆ ਅਤੇ 3 ਦਿਨਾਂ ਦੇ ਅੰਦਰ 69 ਫ਼ੀਸਦੀ ਰੋਗੀ ਰਿਕਵਰ ਹੋ ਗਏ ਜਦਕਿ 7 ਦਿਨਾਂ ਦੇ ਅੰਦਰ 100 ਫ਼ੀਸਦੀ ਮਰੀਜ਼ ਰਿਕਵਰ ਹੋ ਗਏ 

 

 

 

Trending news