Chandigarh PU Student Suicide News: ਪੀਯੂ ਹੋਸਟਲ ਵਿੱਚ ਰਹਿਣ ਵਾਲੇ ਸਾਥੀ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਦੀਪ ਨੇ ਐਨਆਈਟੀ ਕੁਰੂਕਸ਼ੇਤਰ ਤੋਂ ਬੀ.ਟੈਕ ਕਰਨ ਤੋਂ ਬਾਅਦ ਪੀਯੂ ਤੋਂ ਤਿੰਨ ਸਾਲ ਦੀ ਐਲਐਲਬੀ ਦੀ ਡਿਗਰੀ ਲਈ ਸੀ।
Trending Photos
Chandigarh PU Student Suicide News: ਐਮਟੈਕ ਦੇ ਵਿਦਿਆਰਥੀ ਪ੍ਰਦੀਪ ਨੇ ਸ਼ਨੀਵਾਰ ਰਾਤ ਕਰੀਬ 11 ਵਜੇ ਪੰਜਾਬ ਯੂਨੀਵਰਸਿਟੀ (ਪੀਯੂ) ਦੇ ਲੜਕਿਆਂ ਦੇ ਹੋਸਟਲ ਨੰਬਰ 2 ਦੇ ਬਲਾਕ 3 ਦੇ ਕਮਰੇ ਨੰਬਰ 58 ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਵੱਲੋਂ ਹੋਸਟਲ 'ਚ ਫਾਹਾ ਲੈਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਕਰਮਚਾਰੀ ਉਸ ਨੂੰ ਤੁਰੰਤ ਪੀ.ਜੀ.ਆਈ.ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਖੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰਦੀਪ ਨੇ ਹਰਿਆਣਾ ਦੇ ਮਹਿੰਦਰਗੜ੍ਹ 'ਚ ਰਹਿੰਦੇ ਆਪਣੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ। ਇਸ ਤੋਂ ਤੁਰੰਤ ਬਾਅਦ ਪ੍ਰਦੀਪ ਦੇ ਭਰਾ ਨੇ ਸੈਕਟਰ-22 ਚੰਡੀਗੜ੍ਹ ਵਿੱਚ ਆਪਣੇ ਇੱਕ ਜਾਣਕਾਰ ਨੂੰ ਬੁਲਾ ਕੇ ਪੀਯੂ ਹੋਸਟਲ ਵਿੱਚ ਭੇਜ ਦਿੱਤਾ ਪਰ ਉਦੋਂ ਤੱਕ ਪ੍ਰਦੀਪ ਨੇ ਖੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ: Punjab Transfer News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਤੇ ਦੋ PCS ਅਧਿਕਾਰੀਆਂ ਦੇ ਹੋਏ ਤਬਾਦਲੇ
ਪੀਯੂ ਹੋਸਟਲ ਵਿੱਚ ਰਹਿਣ ਵਾਲੇ ਸਾਥੀ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਦੀਪ ਨੇ ਐਨਆਈਟੀ ਕੁਰੂਕਸ਼ੇਤਰ ਤੋਂ ਬੀ.ਟੈਕ ਕਰਨ ਤੋਂ ਬਾਅਦ ਪੀਯੂ ਤੋਂ ਤਿੰਨ ਸਾਲ ਦੀ ਐਲਐਲਬੀ ਦੀ ਡਿਗਰੀ ਲਈ ਸੀ। ਪ੍ਰਦੀਪ PU ਤੋਂ M.Tech ਦੀ ਪੜ੍ਹਾਈ ਕਰਨ ਤੋਂ ਬਾਅਦ UPSC ਦੀ ਤਿਆਰੀ ਕਰ ਰਿਹਾ ਸੀ। ਪਿਛਲੇ ਸਾਲ UPSC ਇੰਟਰਵਿਊ ਦਿੱਤਾ ਸੀ ਪਰ ਸਫਲ ਨਹੀਂ ਹੋਇਆ ਸੀ। ਇਸ ਦੇ ਨਾਲ ਹੀ ਪਿਛਲੇ ਮਹੀਨੇ UPSC ਮੇਨ ਦੀ ਪ੍ਰੀਖਿਆ ਵੀ ਦਿੱਤੀ ਗਈ ਸੀ।
ਪਿਛਲੇ ਸੈਸ਼ਨ 'ਚ ਪੀ.ਸੀ.ਐੱਸ. ਦੀ ਪ੍ਰੀਖਿਆ ਵੀ ਦਿੱਤੀ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਦੀਪ ਕਰੀਬ ਇੱਕ ਮਹੀਨੇ ਤੋਂ ਤਣਾਅ ਵਿੱਚ ਸੀ। ਉਹ ਹੋਸਟਲ ਵਿੱਚ ਵੀ ਲਗਾਤਾਰ ਸ਼ਰਾਬ ਪੀ ਰਿਹਾ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਰੂਮਮੇਟ ਨੂੰ ਜ਼ਰੂਰੀ ਕੰਮ ਦੇ ਬਹਾਨੇ ਕਮਰੇ ਤੋਂ ਬਾਹਰ ਭੇਜ ਦਿੱਤਾ ਸੀ। ਇਸ ਦੇ ਨਾਲ ਹੀ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪੀਯੂ ਦੇ ਹੋਸਟਲ ਨੰਬਰ 2 ਦੇ ਬਾਹਰ ਪੁਲਿਸ ਤਾਇਨਾਤ ਰਹੀ। ਹੋਸਟਲ ਦੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਨੌਜਵਾਨ ਦੇ ਕਮਰਿਆਂ ਦੀਆਂ ਕੰਧਾਂ 'ਤੇ ਕਈ ਪ੍ਰੇਰਣਾਦਾਇਕ ਲਾਈਨਾਂ ਲਿਖੀਆਂ ਹੋਈਆਂ ਹਨ। ਪੀਯੂ ਵਿੱਚ ਫੋਰੈਂਸਿਕ ਟੀਮ ਨੇ ਰਾਤ 12.30 ਵਜੇ ਤੱਕ ਕਮਰੇ ਦੀ ਜਾਂਚ ਕੀਤੀ ਅਤੇ ਸੈਂਪਲ ਲਏ ਅਤੇ ਕਮਰੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ। ਇਸ ਤੋਂ ਬਾਅਦ ਕਮਰੇ ਨੂੰ ਸੀਲ ਕਰ ਦਿੱਤਾ ਗਿਆ।