Chandigarh Rape Case: 14 ਸਾਲਾਂ ਕੁੜੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ ਹੋਈ 20 ਸਾਲ ਦੀ ਸਜ਼ਾ
Advertisement
Article Detail0/zeephh/zeephh1816851

Chandigarh Rape Case: 14 ਸਾਲਾਂ ਕੁੜੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ ਹੋਈ 20 ਸਾਲ ਦੀ ਸਜ਼ਾ

Chandigarh Rape Case:  ਹੁਣ ਕੁੜੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ ਹੋਈ ਹੈ। 

 

Chandigarh Rape Case: 14 ਸਾਲਾਂ ਕੁੜੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ ਹੋਈ 20 ਸਾਲ ਦੀ ਸਜ਼ਾ

Chandigarh Rape Case: ਚੰਡੀਗੜ੍ਹ ਵਿੱਚ ਜਬਰ ਜਨਾਹ ਨਾਲ (Chandigarh Rape Case) ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇੋ ਆਇਆ ਹੈ ਜਿੱਥੇ 14 ਸਾਲਾਂ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਣ ਦੀ ਖ਼ਬਰ ਮਿਲੀ ਹੈ। ਹੁਣ ਕੁੜੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ ਹੋਈ ਹੈ। 

ਮਿਲੀ ਜਾਣਕਾਰੀ ਦੇ ਮੁਤਾਬਿਕ ਸਜ਼ਾ ਪਾਉਣ ਵਾਲੇ ਦੋਸ਼ੀ ਦਾ ਨਾਮ ਮੋਹਿਤ ਕੁਮਾਰ ਹੈ ਅਤੇ ਉਸਦੀ ਉਮਰ 23 ਸਾਲ ਹੈ। ਸੈਕਟਰ-17 ਥਾਣੇ ਦੀ ਪੁਲਿਸ ਨੇ ਉਸ ਖ਼ਿਲਾਫ਼ 8 ਨਵੰਬਰ 2019 ਨੂੰ ਬਲਾਤਕਾਰ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮੋਹਿਤ ਨਾਂ ਦੇ ਨੌਜਵਾਨ ਨਾਲ ਸੋਸ਼ਲ ਮੀਡੀਆ ਰਾਹੀਂ ਦੋਸਤੀ ਹੋਈ ਸੀ। ਉਹ ਆਪਸ ਵਿੱਚ ਗੱਲਾਂ ਕਰਨ ਲੱਗੇ। ਨੌਜਵਾਨ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ।
 
ਇਹ ਵੀ ਪੜ੍ਹੋ:
Chandigarh Rape Case: ਚੰਡੀਗੜ੍ਹ 'ਚ ਵੱਧ ਰਹੇ ਜਬਰ ਜਨਾਹ ਦੇ ਮਾਮਲੇ! ਹੁਣ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਖੜ੍ਹੇ ਹੋਏ ਸਵਾਲ

ਨੌਜਵਾਨ ਨੇ ਕਿਹਾ ਕਿ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ। ਉਸ ਨੇ ਲੜਕੀ ਨੂੰ ਸੈਕਟਰ-22 ਸਥਿਤ ਕਿਰਨ ਸਿਨੇਮਾ ਨੇੜੇ ਬੁਲਾਇਆ ਅਤੇ ਆਪਣੀ ਕਾਰ ਵਿੱਚ ਬਿਠਾ ਕੇ ਸੈਕਟਰ-22 ਦੇ ਸਰਕਾਰੀ ਸਕੂਲ ਵਿੱਚ ਲੈ ਗਿਆ। ਉਥੇ ਉਸ ਨੇ ਬੱਚੀ ਨਾਲ ਜਬਰ ਜਨਾਹ ਕੀਤਾ। ਲੜਕੀ ਬਹੁਤ ਘਬਰਾ ਗਈ ਅਤੇ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਈ। ਉਸ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਮਾਪੇ ਉਸ ਨੂੰ ਸੈਕਟਰ-22 ਥਾਣੇ ਲੈ ਗਏ ਅਤੇ ਸ਼ਿਕਾਇਤ ਦਰਜ ਕਰਵਾਈ।

ਇਸ ਦੇ ਨਾਲ ਹੀ ਦੋਸ਼ੀ ਦੇ ਵਕੀਲ ਨੇ ਅਦਾਲਤ 'ਚ ਕਿਹਾ ਕਿ ਉਸ ਨੂੰ ਫਸਾਇਆ ਗਿਆ ਹੈ, ਉਸ ਨੇ ਪੀੜਤ ਲੜਕੀ ਨਾਲ ਕੁਝ ਵੀ ਗਲਤ ਨਹੀਂ ਕੀਤਾ। ਲੜਕੀ ਅਤੇ ਉਸ ਦੀ ਮਾਂ ਨੇ ਵੀ ਅਦਾਲਤ ਵਿੱਚ ਮੁਲਜ਼ਮ ਖ਼ਿਲਾਫ਼ ਬਿਆਨ ਨਹੀਂ ਦਿੱਤੇ। ਹਾਲਾਂਕਿ, ਡੀਐਨਏ ਰਿਪੋਰਟ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਦੋਸ਼ੀ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ। ਅਦਾਲਤ ਨੇ 5 ਅਗਸਤ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਇਹ ਵੀ ਪੜ੍ਹੋ:  Chandigarh News: ਹੈਰਾਨੀਜਨਕ ਖਬਰ; 4 ਸਾਲ ਦੇ ਬੱਚੇ 'ਤੇ ਆਪਣੀ ਕਲਾਸ 'ਚ ਪੜ੍ਹਦੀ ਬੱਚੀ ਨਾਲ ਛੇੜਖਾਨੀ ਦਾ ਇਲਜ਼ਾਮ
 

Trending news