Ram Rahim Parole: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਅੱਜ ਜੇਲ੍ਹ 'ਚ ਹੋਵੇਗੀ ਵਾਪਸੀ! ਪੈਰੋਲ ਹੋਈ ਖ਼ਤਮ
Advertisement
Article Detail0/zeephh/zeephh2147821

Ram Rahim Parole: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਅੱਜ ਜੇਲ੍ਹ 'ਚ ਹੋਵੇਗੀ ਵਾਪਸੀ! ਪੈਰੋਲ ਹੋਈ ਖ਼ਤਮ

Ram Rahim Parole: ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 2017 ਵਿੱਚ ਦੋ ਮਹਿਲਾ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਮ ਰਹੀਮ ਨੂੰ ਹੁਣ ਤੱਕ 9 ਵਾਰ ਪੈਰੋਲ ਮਿਲ ਚੁੱਕੀ ਹੈ।

 

Ram Rahim Parole: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਅੱਜ ਜੇਲ੍ਹ 'ਚ ਹੋਵੇਗੀ ਵਾਪਸੀ! ਪੈਰੋਲ ਹੋਈ ਖ਼ਤਮ

Ram Rahim Parole:  ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ (Ram Rahim Parole) ਅੱਜ ਖ਼ਤਮ ਹੋ ਜਾਵੇਗੀ। ਗੁਰਮੀਤ ਰਾਮ ਰਹੀਮ 50 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਸੀ। ਅੱਜ ਪੈਰੋਲ ਦੀ ਮਿਆਦ ਪੂਰੀ ਹੋ ਜਾਵੇਗੀ, ਰਾਮ ਰਹੀਮ ਜੇਲ੍ਹ ਪਰਤੇਗਾ। 19 ਜਨਵਰੀ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਪੈਰੋਲ ਦੀ ਮਿਆਦ ਦੌਰਾਨ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ ਵਿੱਚ ਮੌਜੂਦ ਰਿਹਾ।

ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ (Ram Rahim Parole) ਵਿੱਚ ਬੰਦ ਹੈ। ਪੈਰੋਲ ਦੌਰਾਨ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ 'ਚ ਰਹਿਣ ਦੇ ਹੁਕਮ ਜਾਰੀ ਹੋਏ ਹਨ।

ਇਹ ਵੀ ਪੜ੍ਹੋ: Babbu Maan: ਕਿਸਾਨਾਂ ਦੇ ਹੱਕ 'ਚ ਪੰਜਾਬੀ ਗਾਇਕ ਬੱਬੂ ਮਾਨ, 'ਧਰਨੇ ਵਾਲੇ' ਗੀਤ ਨੇ ਪਾਈ ਧੱਕ

ਗੌਰਤਲਬ ਹੈ ਕਿ ਬੀਤੇ ਸਾਲ 2017 'ਚ ਰਾਮ ਰਹੀਮ (Ram Rahim Parole)  ਨੂੰ ਦੋ ਮਹਿਲਾ ਪੈਰੋਕਾਰਾਂ ਨਾਲ ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਾਲ 2019 ਵਿੱਚ ਉਸ ਨੂੰ ਆਪਣੇ ਮੁਲਾਜ਼ਮ ਰਣਜੀਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ 2021 ਵਿੱਚ ਇੱਕ ਪੱਤਰਕਾਰ ਦੇ ਕਤਲ ਦੇ ਮਾਮਲੇ ਵਿੱਚ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ: AI Teacher: ਸਕੂਲ 'ਚ ਆਈ ਦੇਸ਼ ਦੀ ਪਹਿਲੀ AI ਟੀਚਰ, ਬੋਲਦੀ ਹੈ 3 ਭਾਸ਼ਾਵਾਂ, ਜਾਣੋ ਕੀ ਹੈ ਖਾਸੀਅਤ

ਰਾਮ ਰਹੀਮ ਨੂੰ ਕਦੋਂ-ਕਦੋਂ ਮਿਲੀ ਪੈਰੋਲ? (Ram Rahim Parole)
-ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਇੱਕ ਸਾਲ ਬਾਅਦ 24 ਅਕਤੂਬਰ 2020 ਨੂੰ ਪਹਿਲੀ ਵਾਰ ਪੈਰੋਲ ਦਿੱਤੀ ਗਈ ਸੀ।
-ਰਾਮ ਰਹੀਮ ਨੂੰ ਲਗਭਗ ਸੱਤ ਮਹੀਨਿਆਂ ਬਾਅਦ 21 ਮਈ 2021 ਨੂੰ ਦੂਜੀ ਵਾਰ ਪੈਰੋਲ ਮਿਲੀ।
-7 ਫਰਵਰੀ 2022 ਨੂੰ ਡੇਰਾ ਸੱਚਾ ਸੌਦਾ ਮੁਖੀ ਨੂੰ ਤੀਜੀ ਵਾਰ ਪੈਰੋਲ ਮਿਲੀ।
 -ਗੁਰਮੀਤ ਰਾਮ ਰਹੀਮ ਸਿੰਘ ਨੂੰ ਜੂਨ 2022 ਵਿੱਚ ਚੌਥੀ ਵਾਰ ਪੈਰੋਲ ਦਿੱਤੀ ਗਈ ਸੀ।
- ਅਕਤੂਬਰ 2022 ਰਾਮ ਰਹੀਮ ਪੰਜਵੀਂ ਵਾਰ ਪੈਰੋਲ 'ਤੇ ਬਾਹਰ ਆਇਆ।
- 21 ਜਨਵਰੀ 2023 ਨੂੰ ਡੇਰਾ ਸੱਚਾ ਸੌਦਾ ਮੁਖੀ ਨੂੰ ਛੇਵੀਂ ਵਾਰ ਪੈਰੋਲ ਮਿਲੀ।
-ਰਾਮ ਰਹੀਮ ਨੂੰ 20 ਜੁਲਾਈ 2023 ਨੂੰ ਸੱਤਵੀਂ ਵਾਰ ਪੈਰੋਲ ਦਿੱਤੀ ਗਈ ਸੀ।
-ਨਵੰਬਰ 2023 'ਚ ਅੱਠਵੀਂ ਵਾਰ ਡੇਰਾ ਸੱਚਾ ਸੌਦਾ ਮੁਖੀ ਨੂੰ ਪੈਰੋਲ ਮਿਲੀ।

 

 

 

Trending news