Chandigarh News: ਪ੍ਰਦਰਸ਼ਨੀ 7 ਅਤੇ 8 ਫਰਵਰੀ ਨੂੰ 10 ਤੋਂ 5 ਵਜੇ ਤੱਕ ਲਗਾਤਾਰ ਲੱਗੇਗੀ ਅਤੇ ਪ੍ਰਬੰਧਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰਦਰਸ਼ਨੀ ਵਿੱਚ ਪਹੁੰਚਣ ਲਈ ਸੱਦਾ ਦਿੱਤਾ।
Trending Photos
Punjab University Chandigarh: ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਜਨ ਚੇਤਨਾ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਸਹਿਯੋਗ ਨਾਲ ਲਾਈ 3 ਦਿਨਾਂ ਪੁਸਤਕ ਅਤੇ ਪੋਸਟਰ ਪ੍ਰਦਰਸ਼ਨੀ ਦਾ ਪਹਿਲਾ ਦਿਨ ਸੀ। ਪ੍ਰਦਰਸ਼ਨੀ ਵਿੱਚ ਵਿਸ਼ਵ ਕਲਾਸਿਕ ਸਾਹਿਤ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ; ਫ਼ਲਸਫ਼ੇ, ਇਤਿਹਾਸ ਅਤੇ ਅਰਥਸ਼ਾਸਤਰ ਸੰਬੰਧੀ ਪੁਸਤਕਾਂ ; ਸਮਕਾਲੀ ਸਿਆਸੀ ਅਤੇ ਸਮਾਜਿਕ ਮਸਲਿਆਂ ਸੰਬੰਧੀ ਪੁਸਤਕਾਂ ਅਤੇ ਸੰਸਾਰ ਦਾ ਬਿਹਤਰੀਨ ਬਾਲ ਸਾਹਿਤ ਰੱਖਿਆ ਗਿਆ। ਜੋ ਕਿ ਤਿੰਨੇ ਭਾਸ਼ਾਵਾਂ - ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੈ।
ਵਿਦਿਆਰਥੀਆਂ ਲਈ ਪੁਸਤਕਾਂ ਕਾਫ਼ੀ ਰੋਚਕ ਅਤੇ ਆਪਣੀਆਂ ਸਿਲੇਬਸ ਦੀਆਂ ਕਿਤਾਬਾਂ ਤੋਂ ਵੱਖ ਬਹੁਤ ਹੀ ਨਿਵੇਕਲੀਆਂ ਹਨ। ਪ੍ਰਦਰਸ਼ਨੀ ਵਿਦਿਆਰਥੀਆਂ ਲਈ ਸੁਆਲ ਕਰਨ ਅਤੇ ਵਿਚਾਰ ਵਟਾਂਦਰੇ ਦਾ ਵੀ ਜਰੀਆਂ ਬਣ ਰਹੀਆਂ ਹਨ। ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵਿੱਚ ਬੌਧਿਕ ਮਾਹੌਲ ਦੀ ਘਾਟ ਨੂੰ ਪੂਰਨ ਦੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਜਨ ਚੇਤਨਾ ਦੇ ਇਸ ਕੋਸ਼ਿਸ਼ ਦੀ ਖ਼ੂਬ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਅਜਿਹੀਆਂ ਪ੍ਰਦਰਸ਼ਨੀਆਂ ਦੀ ਲੋੜ ਦੀ ਗੱਲ ਕੀਤੀ।
ਵਿਦਿਆਰਥੀਆਂ ਨੇ ਇਸ ਮੌਕੇ ਜਥੇਬੰਦੀ ਵੱਲੋਂ ਬਣਾਏ ਗਏ ਹੱਥ ਲਿਖਤਾਂ ਪੋਸਟਰਾਂ ਨੂੰ ਸਹਾਰਿਆ ਅਤੇ ਅਗਾਂਹਵਧੂ ਵਿਚਾਰਾਂ ਵਾਲੇ ਪੋਸਟਰ ਵੀ ਖ਼ਰੀਦੇ। ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਨਾਲ ਪ੍ਰਦਰਸ਼ਨੀ ਦਾ ਪਹਿਲਾ ਦਿਨ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ ਹੈ।
ਇਹ ਵੀ ਪੜ੍ਹੋ: Anandpur Sahib: 6 ਫਰਵਰੀ ਤੋਂ 4 ਮਾਰਚ ਤੱਕ ਸ਼੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿੱਚ 115 ਕੈਂਪ ਲਗਾਏ ਜਾਣਗੇ
ਇਸ ਮੌਕੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਨ ਚੇਤਨਾ ਇੱਕ ਗੈਰ- ਵਪਾਰਕ ਅਦਾਰਾ ਹੈ, ਜੋ ਕਿ ਲੋਕਾਂ ਤੱਕ ਮੁਨਾਫ਼ੇ ਲਈ ਨਹੀਂ, ਸਗੋਂ ਚੇਤਨਾ ਦੇ ਪਸਾਰੇ ਲਈ ਬਿਹਤਰੀਨ ਕਿਤਾਬਾਂ ਪਹੁੰਚਾਉਂਦਾ ਹੈ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਲਗਾਤਾਰ ਅਜਿਹੇ ਗਿਆਨ ਪੂਰਵਕ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ ਅਤੇ ਅੱਗੇ ਵੀ ਕਰਵਾਉਂਦੀ ਰਹੇਂਗੀ। ਪ੍ਰਦਰਸ਼ਨੀ 7 ਅਤੇ 8 ਫਰਵਰੀ ਨੂੰ ਵੀ 10 ਤੋਂ 5 ਵਜੇ ਤੱਕ ਲਗਾਤਾਰ ਲਾਈ ਜਾਵੇਗੀ ਅਤੇ ਸਾਰਿਆਂ ਨੂੰ ਪ੍ਰਦਰਸ਼ਨੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: Farmer Protest: ਉਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਬਾਹਰ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ