Chandigarh News: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਮੇਅਰ ਦੇ ਅਸਤੀਫੇ ਨੂੰ ਲੈ ਕੇ ਬੀਜੇਪੀ ਨੂੰ ਘੇਰਿਆ।
Trending Photos
Chandigarh Mayor News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਆਗੂ ਮਨੋਜ ਸੋਨਕਰ ਦਾ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਧੱਕੇਸ਼ਾਹੀ ਕਰਕੇ ਚੋਣਾਂ ਜਿੱਤੀਆਂ ਹਨ। ਕੇਜਰੀਵਾਲ ਨੇ ਕਿਹਾ, 'ਜੇਕਰ ਮੇਅਰ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਇਹ ਸਪੱਸ਼ਟ ਹੈ ਕਿ ਉੱਥੇ ਕੁਝ ਸ਼ੱਕੀ ਹੈ।
ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਲਗਾਤਾਰ ਘਮਸਾਣ ਜਾਰੀ ਹੈ। 18 ਜਨਵਰੀ ਨੂੰ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ "ਮੇਅਰ ਦੇ ਅਸਤੀਫੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਚੋਣਾਂ 'ਚ ਧਾਂਦਲੀ ਹੋਈ ਸੀ। ਜੇਕਰ ਅਸੀਂ ਚੋਣਾਂ ਨਹੀਂ ਜਿੱਤ ਸਕੇ ਤਾਂ ਹੁਣ ਸਾਡੇ ਕੌਂਸਲਰਾਂ ਨੂੰ ਖਰੀਦਿਆ ਅਤੇ ਤੋੜਿਆ ਜਾ ਰਿਹਾ ਹੈ।" ਬੀਜੇਪੀ ਨੇ ਧੱਕੇਸ਼ਾਹੀ ਦੇ ਨਾਲ ਚੰਡੀਗੜ੍ਹ ਦੀ ਚੋਣ ਜਿੱਤੀ। ਇਸ ਤਰ੍ਹਾਂ ਉਹ ਬਾਕੀ ਚੋਣਾਂ ਵੀ ਜਿੱਤਦੇ ਹਨ ਅਤੇ ਜੇ ਉਹ ਨਹੀਂ ਜਿੱਤਦੇ, ਤਾਂ ਉਹ ਜਿੱਤਣ ਵਾਲੀ ਪਾਰਟੀ ਦੇ ਲੀਡਰਾਂ ਨੂੰ ਖਰੀਦਦ ਲੈਦੇ ਹਨ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਕੁੜੀਆਂ ਨਾਲ ਛੇੜਛਾੜ; ਫਿਰ ਘਰ ਜਾ ਕੇ ਕੀਤੀ ਭੰਨਤੋੜ
ਦੱਸ ਦਈਏ ਕਿ ਮਨੋਜ ਸੋਨਕਰ ਨੇ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ 'ਆਪ' ਦੇ ਤਿੰਨ ਕੌਂਸਲਰ ਨੇਹਾ, ਪੂਨਮ ਅਤੇ ਗੁਰਚਰਨ ਕਾਲਾ ਐਤਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਕੌਂਸਲਰ ਆਪਣੀ ਮਰਜ਼ੀ ਨਾਲ ਭਾਜਪਾ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨੇ ਇਨ੍ਹਾਂ ਕੌਂਸਲਰਾਂ ਦੇ ਨਾਲ ਝੂਠੇ ਵਾਅਦੇ ਕੀਤੇ ਸਨ।' ਵਾਅਦੇ ਪੂਰੇ ਨਾ ਹੋਣ 'ਤੇ ਇਹ ਆਗੂ ਸਾਡੀ ਪਾਰਟੀ ਦੇ ਨਾਲ ਜੁੜੇ ਹਨ।
ਇਹ ਵੀ ਪੜ੍ਹੋ: Chandigarh Mayor Election: ਮੇਅਰ ਚੋਣ ਨੂੰ ਲੈ ਕੇ SC 'ਚ ਕੱਲ੍ਹ ਮੁੜ ਸੁਣਵਾਈ, ਕੋਰਟ ਨੇ ਚੋਣ ਬੈਲਟ ਪੇਪਰ ਮੰਗਵਾਏ