Jalandhar News: ਨਕੋਦਰ ਦੇ ਇੱਕ ਪਿੰਡ ਵਿੱਚ ਸਕੂਲ ਬੱਸ ਥੱਲੇ ਨਾਲ 3 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਤੇ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Trending Photos
Jalandhar News: ਅੱਜ ਦੁਪਹਿਰ 3 ਵਜੇ ਜਲੰਧਰ ਦੇ ਕਸਬਾ ਨਕੋਦਰ ਵਿੱਚ ਪੈਂਦੇ ਪਿੰਡ ਮੁਦਾ ਵਿੱਚ ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਸਕੂਲ ਦੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਬੱਚੀ ਦੀ ਮੌਕੇ ਉਪਰ ਹੀ ਮੌਤ ਹੋ ਗਈ ਤੇ ਬੱਸ ਦਾ ਡਰਾਈਵਰ ਸਕੂਲ ਬੱਸ ਲੈ ਕੇ ਨਿਕਲ ਗਿਆ। ਬੱਚੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨਾਇਰਾ (ਉਮਰ 3 ਸਾਲ) ਨਰਸਰੀ ਕਲਾਸ ਵਿੱਚ ਪੜ੍ਹਦੀ ਹੈ ਤੇ ਅੱਜ ਉਹ ਸਕੂਲ ਨਹੀਂ ਗਈ ਸੀ।
ਜਦ ਅੱਜ ਦੁਪਹਿਰ ਨੂੰ ਬੱਚੀ ਦੇ ਤਾਏ ਦੀ ਲੜਕੀ ਸਕੂਲ ਤੋਂ ਵਾਪਸ ਘਰ ਆ ਰਹੀ ਤਾਂ ਉਸ ਦੀ ਮਾਂ ਉਸ ਨੂੰ ਬੱਸ ਵਿਚੋਂ ਲੈਣ ਲਈ ਘਰ ਵਿਚੋਂ ਨਿਕਲੀ ਤਾਂ ਨਾਇਰਾ ਵੀ ਉਸ ਦੇ ਨਾਲ ਹੀ ਚਲੀ ਗਈ। ਜਦ ਸਕੂਲ ਬੱਸ ਤੋਂ ਨਾਇਰਾ ਦੀ ਭੈਣ ਨੂੰ ਥੱਲੇ ਉਤਾਰਿਆ ਤਾਂ ਉਸ ਸਮੇਂ ਬੱਸ ਦੇ ਡਰਾਈਵਰ ਨੇ ਬੱਸ ਚਲਾ ਦਿੱਤੀ ਅਤੇ 3 ਸਾਲ ਦੀ ਬੱਚੀ ਨੂੰ ਟੱਕਰ ਮਾਰ ਦਿੱਤੀ ਤੇ ਉਹ ਬੱਸ ਦੇ ਥੱਲੇ ਆ ਗਈ ਤੇ ਬੱਸ ਡਰਾਈਵਰ ਨੇ ਬੱਸ ਨੂੰ ਭਜਾ ਲਿਆ।
3 ਸਾਲ ਦੀ ਬੱਚੀ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਗਮ ਦਾ ਮਾਹੌਲ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਤੋਂ ਪੁੱਛਿਆ ਤਾਂ ਪਹਿਲਾਂ ਤਾਂ ਉਹ ਲੋਕ ਮੰਨਣ ਲਈ ਤਿਆਰ ਸੀ ਸਨ ਪਰ ਬਾਅਦ ਵਿੱਚ ਮਨ ਗਏ। ਬੱਚੀ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਇਹ ਵੀ ਪੜ੍ਹੋ : Kargil Vijay Divas 2023: ਪੰਜਾਬ CM ਭਗਵੰਤ ਮਾਨ ਨੇ ਸ਼ਹੀਦ ਜਵਾਨ ਤੇ ਜ਼ਖ਼ਮੀ ਸੈਨਿਕਾਂ ਦੇ ਪਰਿਵਾਰ ਲਈ ਕੀਤਾ ਵੱਡਾ ਐਲਾਨ
ਨਾਇਰਾ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ ਘਟਨਾ ਸਥਾਨ 'ਤੇ ਪੁਲਿਸ ਨੂੰ ਸੂਚਿਤ ਕਰਨ ਲਈ ਪਹੁੰਚੇ। ਪੁਲਿਸ ਨੇ ਸੀਸੀਟੀਵੀ ਕੈਮਰੇ ਆਪਣੇ ਕਬਜ਼ੇ 'ਚ ਲੈ ਕੇ ਉਨ੍ਹਾਂ ਦੀਆਂ ਫੋਟੋਆਂ ਦੇ ਹਿਸਾਬ ਨਾਲ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਨਾਇਰਾ ਦੀ ਮੌਤ ਸਕੂਲ ਬੱਸ ਦੇ ਹੇਠਾਂ ਆਉਣ ਨਾਲ ਹੋਈ ਹੈ। ਫਿਰ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਵਿੱਚ ਡਰਾਈਵਰ ਦਾ ਕਿੰਨਾ ਕਸੂਰ ਹੈ।
ਇਹ ਵੀ ਪੜ੍ਹੋ : Kargil Vijay Divas 2023: ਕਾਰਗਿਲ ਵਿਜੇ ਦਿਵਸ ਮੌਕੇ ਅੰਮ੍ਰਿਤਸਰ 'ਚ CM ਭਗਵੰਤ ਮਾਨ ਨੇ ਸ਼ਹੀਦ ਜਵਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ