ਬਾਬਾ ਰਾਮ ਦੇਵ ਦੀ ਵਧ ਸਕਦੀ ਹੈ ਮੁਸ਼ਕਲ, ਚੰਡੀਗੜ੍ਹ ਕੋਰਟ ਨੇ ਇਸ ਮਾਮਲੇ 'ਚ ਕੀਤੀ ਸ਼ਿਕਾਇਤ ਨੂੰ ਦਿੱਤੀ ਮਨਜ਼ੂਰੀ
Advertisement
Article Detail0/zeephh/zeephh703834

ਬਾਬਾ ਰਾਮ ਦੇਵ ਦੀ ਵਧ ਸਕਦੀ ਹੈ ਮੁਸ਼ਕਲ, ਚੰਡੀਗੜ੍ਹ ਕੋਰਟ ਨੇ ਇਸ ਮਾਮਲੇ 'ਚ ਕੀਤੀ ਸ਼ਿਕਾਇਤ ਨੂੰ ਦਿੱਤੀ ਮਨਜ਼ੂਰੀ

ਬਾਬਾ ਰਾਮ ਖ਼ਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾਂ ਅਦਾਲਤ ਵਿੱਚ ਪਾਈ ਗਈ ਸੀ ਪਟੀਸ਼ਨ 

ਬਾਬਾ ਰਾਮ ਖ਼ਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾਂ ਅਦਾਲਤ ਵਿੱਚ ਪਾਈ ਗਈ ਸੀ ਪਟੀਸ਼ਨ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :  ਯੋਗ ਗੁਰੂ ਬਾਬਾ ਰਾਮ ਦੇਵ ਨੇ ਪਿਛਲੇ ਹਫ਼ਤੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕਰ ਕੇ ਸਭ ਨੂੰ ਉਮੀਦ ਦੀ ਵੱਡੀ ਕਿਰਨ ਵਿਖਾਈ ਸੀ, ਪਰ ਬਾਬਾ ਰਾਮ ਦੇਵ ਦੇ ਇਸ ਦਾਅਵੇ ਦੇ ਕੁੱਝ ਹੀ ਮਿੰਟਾਂ ਵਿੱਚ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਅਤੇ ਉਤਰਾਖੰਡ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਚੁੱਕੇ ਗਏ ਸਵਾਲਾਂ ਤੋਂ ਬਾਅਦ ਕੋਰੋਨਾ ਦੀ  ਕੋਰੋਨਿਲ ਦਵਾਈ ਨੂੰ ਲੈਕੇ ਜੋ ਉਮੀਦ ਜਗੀ ਉਸ 'ਤੇ ਕਾਫ਼ੀ ਹੱਦ ਤੱਕ ਪਾਣੀ ਫ਼ਿਰ ਗਿਆ,ਭਾਰਤ ਸਰਕਾਰ ਨੇ ਪਤੰਜਲੀ ਕੋਲੋਂ ਦਵਾਈ ਨੂੰ ਲੈਕੇ ਸਾਰੇ ਦਸਤਾਵੇਜ਼ ਮੰਗੇ ਤਾਂ ਉਤਰਾਖੰਡ ਸਰਕਾਰ ਨੇ ਕਿਹਾ ਬਾਬਾ ਰਾਮ ਦੇਵ ਕੋਰੋਨਿਲ ਨਾਂ ਦੀ  ਜਿਸ ਦਵਾਈ ਨੂੰ ਕੋਰੋਨਾ ਦਾ ਤੋੜ ਦੱਸ ਰਹੇ ਨੇ ਉਸ ਦਵਾਈ ਨੂੰ ਇਮਯੂਨਿਟੀ ਵਧਾਉਣ ਦੇ ਨਾਂ 'ਤੇ ਪਤੰਜਲੀ ਵੱਲੋਂ ਰਜਿਸਟਰਡ ਕਰਵਾਇਆ ਗਿਆ ਸੀ, ਮਹਾਂਮਾਰੀ ਮੌਕੇ ਬਾਬਾ ਰਾਮ ਦੇਵ ਦੇ ਇਸ ਦਾਅਵੇ ਨੂੰ ਲੈਕੇ ਹੁਣ ਚੰਡੀਗੜ੍ਹ ਦੀ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ ਅਤੇ 23 ਜੁਲਾਈ ਨੂੰ ਇਸ 'ਤੇ ਸੁਣਵਾਈ ਹੋਵੇਗੀ
 
ਬਾਬਾ ਰਾਮ ਦੇਵ ਖ਼ਿਲਾਫ਼ ਸ਼ਿਕਾਇਤ ਦੇ ਪਿੱਛੇ ਤਰਕ
 
ਚੰਡੀਗੜ੍ਹ ਦੀ ਜ਼ਿਲ੍ਹਾਂ ਅਦਾਲਤ ਵਿੱਚ  ਬਿਕਰਮਜੀਤ ਸਿੰਘ ਬਰਾੜ ਨੇ ਬਾਬਾ ਰਾਮ ਦੇਵ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਅਪੀਲ ਕੀਤੀ ਸੀ ਕੀ ਕੋਰੋਨਿਲ ਨੂੰ ਕੋਰੋਨਾ ਦੀ ਦਵਾਈ ਦਾ ਦਾਅਵਾ ਕਰਨ ਵਾਲੇ ਬਾਬਾ ਰਾਮ ਦੇਵ ਅਤੇ ਪਤੰਜਲੀ ਆਯੁਰਵੇਦ ਕੰਪਨੀ ਦੇ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਹੋਣੀ ਚਾਹੀਦੀ ਹੈ, ,ਚੰਡੀਗੜ੍ਹ ਦੇ ਨੈਸ਼ਨਲ ਕਨਜ਼ਯੂਮਰ ਵੈੱਲਫੇਅਰ ਕਾਉਂਸਿਲ ਦੇ ਸਕੱਤਰ  ਬਿਕਰਮਜੀਤ ਸਿੰਘ ਨੇ ਮੰਗ ਕੀਤੀ ਕੀ ਬਾਬਾ ਰਾਮਦੇਵ ਖ਼ਿਲਾਫ਼  ਧਾਰਾ 275,  276 ਅਤੇ 307  ਦੇ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ,ਸ਼ਿਕਾਇਤਕਰਤਾ ਨੇ ਕਿਹਾ ਦੁਨੀਆ ਮਹਾਂਮਾਰੀ ਨਾਲ ਜੂਝ ਰਹੀ ਹੈ ਅਜਿਹੇ ਵਿੱਚ ਬਾਬਾ ਰਾਮ ਦੇਵ ਨੂੰ ਆਪਣੀ ਜ਼ਿੰਮੇਵਾਰੀ ਸਮਝਨੀ ਚਾਹੀਦੀ ਸੀ, ਉਹ ਲੋਕਾਂ ਦੀ ਜ਼ਿੰਦਗੀ ਨਾਲ ਇਸ ਤਰ੍ਹਾਂ ਖਿਲਵਾੜ ਨਹੀਂ ਕਰ ਸਕਦੇ ਨੇ  

 

 

 

 

Trending news