ਸੋਪੋਰ: ਮੁੱਠਭੇੜ ਦੌਰਾਨ ਭਾਰਤੀ ਜਵਾਨ ਨੇ ਬੱਚੇ ਨੂੰ ਬਚਾਇਆ,ਮਾਸੂਮ ਨੂੰ ਗੋਦ ਵਿੱਚ ਲਿਆ

 ਇੱਕ ਤਿੰਨ ਸਾਲ ਦੇ ਬੱਚੇ ਦੀ ਵਾਇਰਲ ਹੋ ਰਹੀ ਹੈ ਫ਼ੋਟੋ

ਸੋਪੋਰ: ਮੁੱਠਭੇੜ ਦੌਰਾਨ ਭਾਰਤੀ ਜਵਾਨ ਨੇ ਬੱਚੇ ਨੂੰ ਬਚਾਇਆ,ਮਾਸੂਮ ਨੂੰ ਗੋਦ ਵਿੱਚ ਲਿਆ
ਇੱਕ ਤਿੰਨ ਸਾਲ ਦੇ ਬੱਚੇ ਦੀ ਵਾਇਰਲ ਹੋ ਰਹੀ ਹੈ ਫ਼ੋਟੋ

ਬਾਰਾਮੂਲਾ : ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਦਹਿਸ਼ਤਗਰਦਾਂ (Terroist) ਨੇ  CRPF ਦੇ ਕਾਫ਼ਲੇ 'ਤੇ ਹਮਲਾ ਕਰ ਦਿੱਤਾ

ਇਸ ਹਮਲੇ ਵਿੱਚ 1 ਜਵਾਨ ਸ਼ਹੀਦ ਹੋ ਗਿਆ, 3 ਜਵਾਨ ਗੰਭੀਰ ਜ਼ਖ਼ਮੀ ਹੋਏ, ਇਸ ਹਮਲੇ ਵਿੱਚ ਇੱਕ ਨਾਗਰਿਕ ਦੀ ਮੌਤ ਵੀ ਹੋ ਗਈ ਹੈ 

ਇਸ ਦੌਰਾਨ 3 ਸਾਲ ਦੇ ਬੱਚੇ ਦੀ ਇਸ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਭਾਰਤੀ ਜਵਾਨ ਨੇ ਆਪਣੀ ਗੋਦ ਵਿੱਚ ਲਿਆ ਹੈ,  ਮਿਲੀ ਜਾਣਕਾਰੀ ਮੁਤਾਬਿਕ ਇਹ ਉਹ ਬੱਚਾ ਹੈ ਜਿਸ ਦੇ ਦਾਦੇ ਦੀ ਇਸ ਦਹਿਸ਼ਤਗਰਦੀ ਹਮਲੇ ਵਿੱਚ ਮੌਤ ਹੋ ਗਈ 

ਬੱਚਾ ਇੰਨਾ ਮਾਸੂਮ ਹੈ ਕੀ ਉਸ ਨੂੰ ਕੁੱਝ ਵੀ ਸਮਝ ਨਹੀਂ ਆ ਰਿਹਾ ਹੈ, ਇਸ ਦੌਰਾਨ ਬੱਚੇ ਦੀ ਜਾਨ  ਬਚ ਗਈ ਪਰ ਉਸ ਦੇ ਦਾਦਾ ਇਸ ਦੁਨੀਆ ਵਿੱਚ ਨਹੀਂ ਰਿਹਾ 

ਜਵਾਨਾਂ ਨੇ ਇੱਕ ਬੱਚੇ ਦੀ ਜਾਨ ਬੱਚਾ ਲਈ ਹੈ, ਹਾਲਾਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੱਚੇ ਤੋਂ ਕੁੱਝ ਹੀ ਦੂਰੀ ਤੇ ਉਸ ਦੇ ਦਾਦੇ ਦੀ ਲਾਸ਼ ਪਈ ਸੀ, ਪਰ ਬੱਚਾ ਇੰਨਾ ਮਾਸੂਮ ਹੈ ਕੀ ਉਸ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ

ਜਵਾਨਾਂ ਨੇ ਬਹਾਦਰੀ ਨਾਲ ਇਸ ਬੱਚੇ ਦੀ ਜਾਨ ਬਚਾਈ, ਇਹ ਭਾਰਤੀ ਫ਼ੌਜ ਦੇ ਜਵਾਨਾਂ ਦਾ ਹੌਸਲਾ ਹੈ ਨਹੀਂ ਤਾਂ ਅੱਜ ਇਸ  ਦਹਿਸ਼ਤਗਰਦੀ ਹਮਲੇ ਵਿੱਚ ਇੱਕ ਮਾਸੂਮ ਨੂੰ ਵੀ ਨੁਕਸਾਨ ਹੋ ਸਕਦਾ ਸੀ, ਜਵਾਨਾਂ ਨੇ ਆਪਣੀ ਜਾਨ 'ਤੇ ਖੇਡ ਕੇ ਦੇਸ਼ ਦੇ ਭਵਿੱਖ ਦੀ ਜਾਨ ਬਚਾਈ ਹੈ