Charanjit Channi News: ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਪੱਸ਼ਟੀਕਰਨ ਦਿੱਤਾ।
Trending Photos
Charanjit Channi News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ਚੋਣ ਪ੍ਰਚਾਰ ਦੌਰਾਨ ਜਲੰਧਰ ਦੇ ਰੈਣਕ ਬਾਜ਼ਾਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਬੀਬੀ ਜਗੀਰ ਕੌਰ ਨਾਲ ਵਾਇਰ ਹੋ ਰਹੀ ਵੀਡੀਓ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਦੂਜੇ ਪਾਸੇ ਸੁਸ਼ੀਲ ਕੁਮਾਰ ਨੇ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਨਸ਼ਾ ਤਸਕਰਾਂ ਦਾ ਕਿੰਗਪਿਨ ਦੱਸਿਆ। ਭਾਜਪਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੇ ਬਿਆਨ ਉਤੇ ਕਿਹਾ ਕਿ ਉਹ ਗੁਜਰਾਤ ਵਿੱਚ ਕੰਮ ਕਰਨ। ਇਥੇ ਉਨ੍ਹਾਂ ਦਾ ਕੁਝ ਨਹੀਂ ਹੋਵੇਗਾ।
ਚੰਨੀ ਨੇ ਅਰਵਿੰਦ ਕੇਜਰੀਵਾਲ ਉਤੇ ਕਿਹਾ ਕਿ ਜ਼ਮਾਨਤ ਉਤੇ ਬੇਸ਼ੱਕ ਜੇਲ੍ਹ ਤੋਂ ਬਾਹਰ ਆ ਗਏ ਹਨ ਪਰ ਦੁਬਾਰਾ ਜੇਲ੍ਹ ਜਾਣਾ ਪਵੇਗਾ। ਸ਼ਰਾਬ ਨੀਤੀ ਉਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਕਰੋੜਾਂ ਰੁਪਏ ਦੀ ਲੁੱਟ ਕੀਤੀ ਹੈ ਅਤੇ ਅਜਿਹੀ ਹੀ ਲੁੱਟ ਸ਼ਰਾਬ ਨੀਤੀ ਤਹਿਤ ਪੰਜਾਬ ਵਿੱਚ ਵੀ ਹੋਈ ਹੈ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਥੋਕ ਅਤੇ ਰਿਟੇਲ ਵਿੱਚ ਰੁਪਏ ਲੁੱਟੇ ਹਨ ਜਿਸ ਨੂੰ ਦਿੱਲੀ ਭੇਜਿਆ ਗਿਆ ਹੈ ਅਤੇ ਆਮ ਆਦਮੀ ਪਾਰਟੀ ਲਈ ਖ਼ਰਚ ਕੀਤਾ ਗਿਆ ਹੈ, ਉਸ ਦਾ ਵੀ ਹਿਸਾਬ ਲਿਆ ਜਾਵੇਗਾ।
ਚਰਨਜੀਤ ਸਿੰਘ ਚੰਨੀ ਦੀ ਬੀਬੀ ਜਗੀਰ ਕੌਰ ਨਾਲ ਵੀਡੀਓ ਵਾਇਰਲ ਹੋਣ 'ਤੇ ਚੰਨੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਅਤੇ ਮੇਰੀ ਮਾਂ ਦੇ ਬਰਾਬਰ ਹੈ, ਮੈਂ ਉਨ੍ਹਾਂ ਅੱਗੇ ਸਿਰ ਝੁਕਾਇਆ ਸੀ। ਮੈਂ ਉਨ੍ਹਾਂ ਦੀ ਠੋਡੀ ਹੇਠਾਂ ਹੱਥ ਲਗਾਇਆ ਸੀ ਜਿਵੇਂ ਮੈਂ ਆਪਣੇ ਬਜ਼ੁਰਗਾਂ ਨਾਲ ਕਰਦਾ ਹਾਂ। ਵੈਸੇ ਵੀ ਮੈਂ ਭਰਾ-ਭੈਣ ਵਾਂਗ ਪਿਆਰ ਦਿੱਤਾ ਸੀ ਅਤੇ ਸਾਡਾ ਭੈਣ-ਭਰਾ ਦਾ ਰਿਸ਼ਤਾ ਬਹੁਤ ਪੁਰਾਣਾ ਤੇ ਗੂੜਾ ਹੈ।
ਇਹ ਵੀ ਪੜ੍ਹੋ : Surjit Patar Death: 79 ਸਾਲ ਦੀ ਉਮਰ 'ਚ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ
ਭਾਜਪਾ ਉਮੀਦਵਾਰ ਰਵਨੀਤ ਬਿੱਟੂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ, ਉਨ੍ਹਾਂ ਕਿਹਾ ਕਿ ਉਹ ਜਲੰਧਰ ਬਾਰੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਉਹ ਜਲੰਧਰ 'ਚ ਨਸ਼ਾ ਕਰਦੇ ਫੜੇ ਗਏ ਤਾਂ ਸ਼ੀਤਲ ਅੰਗੁਰਾਲ ਆਪਣੀ ਜ਼ਮਾਨਤ ਕਰਵਾਉਣ ਲਈ ਇੱਥੋਂ ਭੱਜ ਗਿਆ ਸੀ, ਉਹ ਦੱਸੇ ਕਿ ਸ਼ੀਤਲ ਅੰਗੁਰਾਲ ਨੇ ਆਪਣੀ ਜ਼ਮਾਨਤ ਕਿਉਂ ਲਈ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੋਵੇਂ ਨਸ਼ਾ ਤਸਕਰਾਂ ਦੇ ਸਰਗਨਾ ਹਨ।
ਇਹ ਵੀ ਪੜ੍ਹੋ : Ravneet Bittu: ਰਵਨੀਤ ਬਿੱਟੂ ਨੇ ਖਾਲੀ ਕੀਤੀ ਸਰਕਾਰੀ ਕੋਠੀ, ਪਾਰਟੀ ਦਫ਼ਤਰ 'ਚ ਲਾਏ ਡੇਰੇ