ਬੁਢਲਾਡਾ ਸ਼ਹਿਰ ਵਿੱਚ ਇੱਕ ਸ਼ਕਸ ਨੂੰ ਆਨ ਲਾਈਨ ਠੱਗੀ ਦੇ ਨਾਂ ਤੇ ਚੂਨਾ ਲਗਾਇਆ ਗਿਆ
Trending Photos
ਵਿਨੋਦ ਗੋਇਲ/ਮਾਨਸਾ : ਆਨਲਾਈਨ ਸ਼ਾਪਿੰਗ ਦੌਰਾਨ ਤੁਸੀਂ ਠੱਗੀ ਦੇ ਕਈ ਮਾਮਲੇ ਸੁਣੇ ਹੋਣਗੇ ਪਰ ਮਾਨਸਾ ਦੇ ਬੁਢਲਾਡਾ ਸ਼ਹਿਰ ਤੋਂ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਆਪਣੇ ਆਪ ਵਿੱਚ ਕਾਫ਼ੀ ਵੱਖ ਹੈ,ਤੁਹਾਨੂੰ ਠੱਗੀ ਦੇ ਇਸ ਮਾਮਲੇ ਬਾਰੇ ਜਾਣਨਾ ਜ਼ਰੂਰੀ ਹੈ ਕਿਉਂਕਿ ਤੁਸੀਂ ਵੀ ਇਸ ਦਾ ਅਗਲਾ ਸ਼ਿਕਾਰ ਹੋ ਸਕਦੇ ਹੋ ਜੇਕਰ ਤੁਸੀਂ ਇਸ ਦਾ ਧਿਆਨ ਨਾ ਰੱਖਿਆ,ਬੁਢਲਾਡਾ ਦੇ ਪਰਿਵਾਰ ਨਾਲ ਹੋਈ ਠੱਗੀ ਦਾ ਮਾਮਲਾ ਭਾਵੇਂ 320 ਰੁਪਏ ਦਾ ਸੀ ਪਰ ਜਿਸ ਤਰ੍ਹਾਂ ਇਸ ਨੂੰ ਅੰਜਾਮ ਦਿੱਤਾ ਗਿਆ ਉਹ ਸ਼ਾਇਦ ਪਹਿਲੀ ਵਾਰ ਤੁਸੀਂ ਸੁਣਿਆ ਹੋਵੇਗਾ
ਇਸ ਤਰ੍ਹਾਂ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ
ਦਰਾਸਲ ਬੁਢਲਾਡਾ ਸ਼ਹਿਰ ਦੇ ਭਾਰਤ ਸਿਨੇਮਾ ਰੋਡ 'ਤੇ ਡੀਸੀ ਦਫ਼ਤਰ ਵਿੱਚ ਤੈਨਾਤ ਭਲਿੰਦਰ ਸਿੰਘ ਵਾਲਿਆ ਰਹਿੰਦੇ ਨੇ,ਦੋਵੇਂ ਪਤੀ-ਪਤਨੀ ਨੌਕਰੀ ਕਰਦੇ ਨੇ,ਘਰ ਵਿੱਚ ਉਨ੍ਹਾਂ ਦੀ ਧੀ ਮਨਜੋਤ ਇਕੱਲੀ ਸੀ,ਇੱਕ ਸ਼ਖ਼ਸ ਘਰ ਇੱਕ ਪਾਰਸਲ ਲੈਕੇ ਆਇਆ,ਪਹਿਲਾਂ ਤਾਂ ਬੱਚੀ ਨੇ ਪਾਰਸਲ ਲੈਣ ਤੋਂ ਮਨਾਂ ਕੀਤਾ ਪਰ ਜਦੋਂ ਪਾਰਸਲ 'ਤੇ ਪਿਤਾ ਭਲਿੰਦਰ ਸਿੰਘ ਵਾਲਿਆ ਦਾ ਨਾਂ ਲਿਖਿਆ ਤਾਂ ਉਸ ਨੇ ਲੈ ਲਿਆ,ਡਿਲਿਵਰੀ ਬਾਏ ਨੇ ਬੱਚੀ ਤੋਂ 320 ਰੁਪਏ ਮੰਗੇ ਅਤੇ ਚਲਾ ਗਿਆ,ਭਲਿੰਦਰ ਦੀ ਧੀ ਨੂੰ ਲੱਗਿਆ ਕੀ ਉਸ ਦੀ ਮਾਂ ਅਤੇ ਪਿਤਾ ਨੇ ਆਨਲਾਈਨ ਸ਼ਾਪਿੰਗ ਦੌਰਾਨ ਕੁੱਝ ਮੰਗਵਾਇਆ ਹੋਵੇਗਾ, ਜਦੋਂ ਬੱਚੀ ਮਨਜੋਤ ਨੇ ਪਿਤਾ ਅਤੇ ਮਾਂ ਨੂੰ ਫ਼ੋਨ ਕਰਕੇ ਪੁੱਛਿਆ ਤਾਂ ਦੋਵਾਂ ਨੇ ਪਾਰਸਲ ਮੰਗਵਾਉਣ ਤੋਂ ਇਨਕਾਰ ਕਰ ਦਿੱਤਾ,ਜਦੋਂ ਪਾਰਸਲ ਨੂੰ ਖੋਲਿਆ ਗਿਆ ਤਾਂ ਉਸ ਵਿੱਚ ਪੁਰਾਣੇ ਫਟੇ ਹੋਏ ਕਪੜੇ ਮਿਲੇ, ਪਾਰਸਲ 'ਤੇ ਲਿਖੇ ਨੰਬਰ 'ਤੇ ਫ਼ੋਨ ਕੀਤਾ ਗਿਆ ਤਾਂ ਫੋਨ ਵੀ ਬੰਦ ਸੀ,ਪਰਿਵਾਰ ਨੂੰ ਹੁਣ ਸਮਝ ਆ ਗਿਆ ਸੀ ਕਿ ਉਨ੍ਹਾਂ ਨਾਲ ਠੱਗੀ ਵੱਜ ਗਈ ਹੈ
ਠੱਗੀ ਦਾ ਇਹ ਆਪਣੇ ਆਪ ਵੀ ਅਨੌਖਾ ਤਰੀਕਾਂ ਸੀ,ਹੁਣ ਤੱਕ ਅਜਿਹੇ ਮਾਮਲੇ ਸਾਹਮਣੇ ਆ ਰਹੇ ਸਨ ਕੀ ਤੁਸੀਂ ਆਨਲਾਈਨ ਸਮਾਨ ਮੰਗਵਾਇਆ ਤਾਂ ਤੁਹਾਨੂੰ ਡੱਬਾ ਖ਼ਾਲੀ ਮਿਲਿਆ ਜਾਂ ਫਿਰ ਕੋਈ ਹੋਰ ਸਮਾਨ ਮਿਲਿਆ ਹੋਵੇ,ਪਰ ਬਿਨਾਂ ਸਮਾਨ ਮੰਗਵਾਏ ਤੁਹਾਡੇ ਘਰ ਕੋਈ ਵੀ ਸ਼ਖ਼ਸ ਆਏ ਅਤੇ ਡਿਲੀਵਰੀ ਦੇ ਨਾਂ 'ਤੇ ਤੁਹਾਡੇ ਨਾਲ ਇਸ ਤਰ੍ਹਾਂ ਠੱਗੀ ਮਾਰ ਗਿਆ ਹੋਵੇ ਇਹ ਸ਼ਾਇਦ ਪਹਿਲਾਂ ਮਾਮਲਾ ਹੈ,ਭਾਵੇਂ ਇਹ ਠੱਗੀ ਸਿਰਫ਼ 320 ਰੁਪਏ ਦੀ ਸੀ ਪਰ ਜਿਸ ਤਰ੍ਹਾਂ ਠੱਗੀ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਆਪਣੇ ਆਪ ਵਿੱਚ ਵੱਖਰਾ ਸੀ ਅਤੇ ਜੇਕਰ ਅਸੀਂ ਅਲਰਟ ਨਾ ਹੋਏ ਤਾਂ ਕਈ ਲੋਕ ਇਸ ਦਾ ਸ਼ਿਕਾਰ ਬਣ ਸਕਦੇ ਨੇ
ਇੰਨਾਂ ਗੱਲਾਂ ਦਾ ਰੱਖੋ ਧਿਆਨ
ਕਦੇ ਵੀ ਆਨਲਾਈਨ ਡਿਲਿਵਰੀ ਕਰਨ ਵਾਲਾ ਘਰ ਆਏ ਤਾਂ ਉਸ ਦਾ ਸਭ ਤੋਂ ਪਹਿਲਾਂ ID ਕਾਰਡ ਚੈੱਕ ਕਰੋਂ,ਜੇਕਰ ਤੁਸੀਂ ਕਿਸੇ ਹੋਰ ਦੇ ਨਾਂ ਦਾ ਪਾਰਸਲ ਰਿਸੀਵ ਕਰ ਰਹੇ ਹੋ ਤਾਂ ਪਹਿਲਾਂ ਉਸ ਨੂੰ ਪੁੱਛੋ ਅਤੇ ਜੇਕਰ ਪੈਸੇ ਦੇਣੇ ਨੇ ਤਾਂ ਉਸ ਤੋਂ ਪੁੱਛ ਕੇ ਦਿਉ,ਪਾਰਸਲ ਡਿਲਿਵਰੀ ਕਰਨ ਵਾਲੇ ਦੇ ਜਾਣ ਤੋਂ ਪਹਿਲਾਂ ਸਮਾਨ ਪੂਰੀ ਤਰ੍ਹਾਂ ਨਾਲ ਚੈੱਕ ਕਰੋਂ