ਰਾਜੌਆਣਾ ਦੀ ਫਾਂਸੀ 'ਤੇ ਫ਼ੈਸਲਾ ਲੈਣ ਦੀ ਕਾਰਵਾਹੀ ਸ਼ੁਰੂ,ਕੇਂਦਰ ਦਾ ਸੁਪਰੀਮ ਕੋਰਟ ਨੂੰ ਜਵਾਬ,ਤੈਅ ਕਰਨ ਲਈ ਮੰਗੇ ਇੰਨੇ ਦਿਨ
Advertisement
Article Detail0/zeephh/zeephh847256

ਰਾਜੌਆਣਾ ਦੀ ਫਾਂਸੀ 'ਤੇ ਫ਼ੈਸਲਾ ਲੈਣ ਦੀ ਕਾਰਵਾਹੀ ਸ਼ੁਰੂ,ਕੇਂਦਰ ਦਾ ਸੁਪਰੀਮ ਕੋਰਟ ਨੂੰ ਜਵਾਬ,ਤੈਅ ਕਰਨ ਲਈ ਮੰਗੇ ਇੰਨੇ ਦਿਨ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਅਖ਼ੀਰਲੀ ਵਾਰ ਰਾਜੌਆਣਾ ਦੀ ਫ਼ਾਂਸੀ 'ਤੇ ਫ਼ੈਸਲਾ ਲੈਣ ਲਈ 2 ਹਫ਼ਤੇ ਦਾ ਸਮਾਂ ਦਿੱਤਾ ਸੀ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਅਖ਼ੀਰਲੀ ਵਾਰ ਰਾਜੌਆਣਾ ਦੀ ਫ਼ਾਂਸੀ 'ਤੇ ਫ਼ੈਸਲਾ ਲੈਣ ਲਈ 2 ਹਫ਼ਤੇ ਦਾ ਸਮਾਂ ਦਿੱਤਾ ਸੀ

ਦਿੱਲੀ : ਬਲਵੰਤ ਸਿੰਘ ਰਾਜੌਆਣਾ (Balwant Singh Rajoana) ਦੀ ਫਾਂਸੀ ਦੀ ਸਜ਼ਾ ਨੂੰ ਲੈਕੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ (Supream Court) ਵਿੱਚ ਮੁੜ ਤੋਂ ਸੁਣਵਾਈ ਹੋਈ, ਸਰਕਾਰ ਵੱਲੋਂ ਸੋਲੀਲਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਾਣਕਾਰੀ ਦਿੱਤੀ ਕਿ ਰਾਜੌਆਣਾ ਦੀ ਫਾਂਸੀ ਦੀ ਸਜ਼ਾ 'ਤੇ ਫ਼ੈਸਲਾ ਲੈਣ ਦੇ ਲਈ ਰਾਸ਼ਟਰਪਤੀ ਰਾਮਨਾਥ ਕੋਵਿਦ ਨੇ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ, ਪਰ  ਮੌਜੂਦਾ ਹਾਲਾਤਾਂ ਨੂੰ ਵੇਖ ਦੇ ਹੋਏ ਇਸ 'ਤੇ ਫ਼ੈਸਲਾ ਲੈਣ ਲਈ 6 ਹਫ਼ਤੇ ਦਾ ਸਮਾਂ ਲੱਗੇਗਾ ਇਸ ਲਈ ਫ਼ੈਸਲਾ ਲੈਣ ਲਈ ਸਮਾਂ ਦਿੱਤਾ ਜਾਵੇ, ਅਦਾਲਤ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਸਮਾਂ ਦੇ ਦਿੱਤਾ ਹੈ,ਯਾਨੀ ਹੁਣ 6 ਹਫ਼ਤੇ ਦੇ ਅੰਦਰ ਰਾਸ਼ਟਰਪਤੀ ਕੈਬਨਿਟ ਦੇ ਸਲਾਹ ਮਸ਼ਵਰੇ ਤੋਂ ਬਾਅਦ ਆਪਣਾ ਫ਼ੈਸਲਾ ਸੁਣਾ ਸਕਦਾ ਹੈ,ਤੁਹਾਨੂੰ ਦੱਸ ਦੇਈਏ ਕਿ ਰਾਜੌਆਣਾ ਦਾ ਕੇਸ ਦੇਸ਼ ਦੇ ਸਭ ਤੋਂ ਵੱਡੇ ਵਕੀਲ ਲੜ ਰਿਹਾ ਹੈ  
 
25 ਜਨਵਰੀ ਨੂੰ ਅਦਾਲਤ ਨੇ ਸਰਕਾਰ ਨੂੰ ਅਖ਼ੀਰਲੀ ਵਾਰ 2 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਕਿ ਉਹ ਰਾਜੌਆਣਾ ਦੀ ਫਾਂਸੀ 'ਤੇ ਫ਼ੈਸਲਾ ਕਰਨ ਜਦਕਿ ਇਸ ਤੋਂ ਪਹਿਲਾਂ  ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ 26 ਜਨਵਰੀ ਤੋਂ ਪਹਿਲਾਂ ਸਰਕਾਰ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਸਰਕਾਰ ਕੋਈ ਫ਼ੈਸਲਾ ਨਹੀਂ ਕਰ ਸਕੀ ਸੀ

ਕੌਣ ਲੜ ਰਿਹਾ ਹੈ ਰਾਜੌਆਣਾ ਦਾ ਕੇਸ

ਰਾਜੌਆਣਾ ਦਾ ਕੇਸ ਦੇਸ਼ ਦੇ ਮੰਨੇ-ਪ੍ਰਮੰਨੇ ਵਕੀਲ ਮੁਕਲ ਰੋਹਤਗੀ ਲੜ ਰਹੇ ਨੇ, ਉਹ ਮੋਦੀ ਸਰਕਾਰ ਵਿੱਚ ਅਟੋਰਨੀ ਜਨਰਲ ਵੀ ਰਹੇ ਨੇ, ਮੁਕਲ ਰੋਹਤਗੀ ਵੱਲੋਂ ਰਾਜੋਆਣਾ ਦੀ ਸਜ਼ਾ ਮੁਆਫ਼ ਕਰਵਾਉਣ ਲਈ  ਪਾਈ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਜੌਆਣਾ 25 ਸਾਲ ਤੋਂ ਜੇਲ੍ਹ ਵਿੱਚ ਨੇ ਅਤੇ 9 ਸਾਲ ਤੋਂ ਮੁਆਫ਼ੀ ਦੀ ਪਟੀਸ਼ਨ ਰਾਸ਼ਟਰਪਤੀ ਕੋਲ ਪੈਨਡਿੰਗ ਹੈ, ਸਿਰਫ਼ ਇੰਨਾਂ ਹੀ ਨਹੀਂ ਰਾਜੋਆਣਾ ਦੇ ਵਕੀਲ ਨੇ ਦਵਿੰਦਰ ਪਾਲ ਸਿੰਘ ਭੁੱਲਰ ਦਾ ਵੀ ਹਵਾਲਾ ਦਿੱਤਾ ਹੈ ਕੀ ਕਿਸ ਤਰ੍ਹਾਂ ਮੁਆਫ਼ੀ ਦੀ ਪਟੀਸ਼ਨ 'ਤੇ ਲੰਮਾ ਵਕਤ ਹੋਣ ਦੀ ਵਜ੍ਹਾ ਕਰਕੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ 

ਰਾਜੋਆਣਾ 'ਤੇ ਇਹ ਹੈ ਇਲਜ਼ਾਮ

ਬਲਵੰਤ ਸਿੰਘ ਰਾਜੌਆਣਾ 'ਤੇ ਇਲਜ਼ਾਮ ਹੈ ਕਿ ਉਹ   1995 ਵਿੱਚ ਬੇਅੰਤ ਸਿੰਘ ਦੇ ਕਤਲਕਾਂਡ ਵਿੱਚ ਸ਼ਾਮਲ ਸੀ, ਸਿਰਫ਼ ਇੰਨਾਂ ਹੀ ਨਹੀਂ ਰਾਜੌਆਣਾ ਪੰਜਾਬ ਪੁਲਿਸ ਵਿੱਚ ਹਵਲਦਾਰ ਵੀ ਸੀ ਅਤੇ ਇਸ ਵਕਤ ਪਟਿਆਲਾ ਜੇਲ੍ਹ ਵਿੱਚ ਬੰਦ ਹੈ, ਅਕਾਲੀ ਦਲ ਨੇ ਰਾਜੌਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ ਦੇ ਲਈ 2011 ਵਿੱਚ ਪਟੀਸ਼ਨ ਪਾਈ ਸੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਜੌਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਕੇ ਬਰੀ ਕਰਨ ਦੀ ਮੰਗ ਵੀ ਕੀਤੀ ਹੈ  

 

 

 

Trending news