ਕੋਰੋਨਾ ਨੇ ਘੇਰੀ ਬਾਦਲਾਂ ਦੀ ਕੋਠੀ, 11 ਹੋਰ ਮੁਲਾਜ਼ਮ ਆਏ ਪਾਜ਼ੀਟਿਵ
Advertisement
Article Detail0/zeephh/zeephh734326

ਕੋਰੋਨਾ ਨੇ ਘੇਰੀ ਬਾਦਲਾਂ ਦੀ ਕੋਠੀ, 11 ਹੋਰ ਮੁਲਾਜ਼ਮ ਆਏ ਪਾਜ਼ੀਟਿਵ

ਕਿਹਾ ਜਾ ਰਿਹਾ ਹੈ ਇਹ  ਸੀ. ਆਈ. ਐੱਸ. ਐੱਫ. ਦੇ ਮੁਲਾਜ਼ਮ ਹਨ, ਜਿਨ੍ਹਾਂ ਨਾਲ ਬਾਦਲਾਂ ਦੀ ਕੋਠੀ 'ਚ ਕੋਰੋਨਾ ਪਾਜ਼ਿਟਿਵ ਮਰੀਜ਼ਾ ਦੀ ਗਿਣਤੀ 19 ਹੋ ਗਈ ਹੈ। 

ਕੋਰੋਨਾ ਨੇ ਘੇਰੀ ਬਾਦਲਾਂ ਦੀ ਕੋਠੀ, 11 ਹੋਰ ਮੁਲਾਜ਼ਮ ਆਏ ਪਾਜ਼ੀਟਿਵ

ਜਸਵਿੰਦਰ ਬੱਬਰ/ ਬਾਦਲ: ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼ 'ਤੇ ਕੋਰੋਨਾ ਵਾਇਰਸ ਲਗਾਤਾਰ ਘੇਰਾ ਵਧਾਉਂਦਾ ਜਾ ਰਿਹਾ ਹੈ। ਅੱਜ ਫਿਰ ਤੋਂ 11 ਸੁਰੱਖਿਆ ਕਰਮੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਕਿਹਾ ਜਾ ਰਿਹਾ ਹੈ ਇਹ  ਸੀ. ਆਈ. ਐੱਸ. ਐੱਫ. ਦੇ ਮੁਲਾਜ਼ਮ ਹਨ, ਜਿਨ੍ਹਾਂ ਨਾਲ ਬਾਦਲਾਂ ਦੀ ਕੋਠੀ 'ਚ ਕੋਰੋਨਾ ਪਾਜ਼ਿਟਿਵ ਮਰੀਜ਼ਾ ਦੀ ਗਿਣਤੀ 19 ਹੋ ਗਈ ਹੈ। 

ਸਿਹਤ ਵਿਭਾਗ ਵਲੋਂ ਰਿਹਾਇਸ਼ ਨੂੰ ਮੈਕਰੋ ਕੰਟੇਨਮੈਂਟ ਜ਼ੋਨ 'ਚ ਤਬਦੀਲ ਕੀਤਾ ਹੋਇਆ ਹੈ। ਵਡੇਰੀ ਉਮਰ ਦੇ ਸਿਆਸੀ ਸ਼ਾਹ ਅਸਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ 'ਤੇ ਮਹਾਂਮਾਰੀ ਦਾ ਘੇਰਾ ਵਧਣ ਨਾਲ ਆਮ ਲੋਕ ਅਤੇ ਬਾਦਲਾਂ ਨਾਲ ਜੁੜੀਆਂ ਸਫ਼ਾਂ ਚਿੰਤਾ 'ਚ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵੱਧ ਰਹੇ ਅੰਕੜਿਆਂ ਨੂੰ ਮੱਦੇਨਜ਼ਰ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘਨੇ ਨਾਈਟ ਕਰਫਿਊ ਨੂੰ ਲੈਕੇ ਵੱਡਾ ਐਲਾਨ ਕੀਤਾ। ਹੁਣ ਪੰਜਾਬ ਦੇ ਸ਼ਹਿਰਾਂ 'ਚ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ।

Watch Live Tv-

Trending news