Bathinda Crime News: ਕੇਸ 'ਚ ਫਸੀ ਔਰਤ ਨੂੰ ਪੁਲਿਸ ਮੁਲਾਜ਼ਮ ਨੇ ਭੇਜੀਆਂ ਅਸ਼ਲੀਲ ਵੀਡੀਓ; ਰਾਤ ਨੂੰ ਪੀੜਤਾ ਦੇ ਘਰ 'ਚ ਵੜ੍ਹਿਆ
Advertisement
Article Detail0/zeephh/zeephh1802524

Bathinda Crime News: ਕੇਸ 'ਚ ਫਸੀ ਔਰਤ ਨੂੰ ਪੁਲਿਸ ਮੁਲਾਜ਼ਮ ਨੇ ਭੇਜੀਆਂ ਅਸ਼ਲੀਲ ਵੀਡੀਓ; ਰਾਤ ਨੂੰ ਪੀੜਤਾ ਦੇ ਘਰ 'ਚ ਵੜ੍ਹਿਆ

Bathinda Crime News: ਭਗਤਾ ਭਾਈਕਾ ਵਿੱਚ ਇੱਕ ਕੇਸ ਵਿੱਚ ਫਸੀ ਔਰਤ ਨੂੰ ਅਸ਼ਲੀਲ ਵੀਡੀਓ ਭੇਜਣ ਕੇ ਰਾਤ ਨੂੰ ਪੁਲਿਸ ਮੁਲਾਜ਼ਮ ਉਸ ਦੇ ਘਰ ਵਿੱਚ ਵੜ੍ਹ ਗਿਆ। ਇਸ ਤੋਂ ਬਾਅਦ ਪੀੜਤ ਪਰਿਵਾਰ ਤੇ ਲੋਕਾਂ ਨੇ ਪੁਲਿਸ ਮੁਲਾਜ਼ਮ ਦੀ ਛਿੱਤਰ ਪਰੇਡ ਕੀਤੀ।

Bathinda Crime News: ਕੇਸ 'ਚ ਫਸੀ ਔਰਤ ਨੂੰ ਪੁਲਿਸ ਮੁਲਾਜ਼ਮ ਨੇ ਭੇਜੀਆਂ ਅਸ਼ਲੀਲ ਵੀਡੀਓ; ਰਾਤ ਨੂੰ ਪੀੜਤਾ ਦੇ ਘਰ 'ਚ ਵੜ੍ਹਿਆ

Bathinda Crime News:  ਬਠਿੰਡਾ ਦੇ ਭਗਤਾ ਭਾਈਕਾ ਵਿੱਚ ਇੱਕ ਕੇਸ ਵਿੱਚ ਫਸੀ ਔਰਤ ਨੂੰ ਪੁਲਿਸ ਮੁਲਾਜ਼ਮ ਨੇ ਅਸ਼ਲੀਲ ਵੀਡੀਓ ਭੇਜਣ ਤੋਂ ਬਾਅਦ ਉਸ ਦੇ ਘਰ ਵਿੱਚ ਧੱਕੇ ਨਾਲ ਵੜ੍ਹ ਗਿਆ। ਇਸ ਤੋਂ ਬਾਅਦ ਔਰਤ ਨੇ ਆਪਣੇ ਆਂਢ-ਗੁਆਂਢ ਵਿੱਚ ਰਹਿੰਦੇ ਲੋਕਾਂ ਨੂੰ ਮਦਦ ਸੱਦ ਲਿਆ। ਘਟਨਾ ਸਥਾਨ ਉਤੇ ਮੌਜੂਦ ਲੋਕਾਂ ਨੇ ਪੁਲਿਸ ਮੁਲਾਜ਼ਮ ਦਾ ਕਾਫੀ ਕੁਟਾਪਾ ਚਾੜ੍ਹਿਆ।

ਇਸ ਪਿੱਛੋਂ ਪੁਲਿਸ ਨੂੰ ਬੁਲਾ ਕੇ ਉਸ ਮੁਲਾਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਪੀੜਤ ਪਰਿਵਾਰ ਤੇ ਲੋਕ ਪੁਲਿਸ ਕਾਰਵਾਈ ਤੋਂ ਖੁਸ਼ ਨਹੀਂ ਹੈ। ਪੀੜਤ ਔਰਤ ਨੂੰ ਕੁਝ ਸਮਾਂ ਪਹਿਲਾਂ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ ਸੀ। ਜ਼ਮਾਨਤ ਉਤੇ ਬਾਹਰ ਆਉਣ ਉਤੇ ਥਾਣਾ ਭਗਤਾ ਦੇ ਹੀ ਪੁਲਿਸ ਮੁਲਾਜ਼ਮ ਵੱਲੋਂ ਔਰਤ ਨਾਲ ਨਜਾਇਜ਼ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

ਪੁਲਿਸ ਮੁਲਾਜ਼ਮ ਲਗਾਤਾਰ ਔਰਤ ਨੂੰ ਫੋਨ ਕਰਦਾ ਰਹਿੰਦਾ ਸੀ ਤੇ ਅਸ਼ਲੀਲ ਵੀਡੀਓਜ਼ ਭੇਜਦਾ ਰਹਿੰਦਾ ਸੀ। ਰਾਤ ਸਮੇਂ ਨਸ਼ੇ ਦੀ ਹਾਲਤ ਵਿੱਚ ਔਰਤ ਦੇ ਘਰ ਵਿੱਚ ਵੜ ਗਿਾ ਤਾਂ ਘਰ ਵਾਲਿਆਂ ਤੇ ਗੁਆਂਢੀਆਂ ਨੇ ਫੜ ਕੇ ਉਸ ਦਾ ਕੁਟਾਪਾ ਚਾੜ੍ਹਿਆ। ਲੋਕਾਂ ਨੇ ਪੁਲਿਸ ਨੂੰ ਬੁਲਾ ਕੇ ਮੁਲਾਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਪਰ ਪੀੜਤ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਖਾਨਾਪੂਰਤੀ ਹੀ ਕਰ ਰਹੀ ਹੈ। ਕਿਉਂਕਿ ਮੁਲਾਜ਼ਮ ਜ਼ਮਾਨਤ ਉਤੇ ਉਸੇ ਸਮੇਂ ਹੀ ਬਾਹਰ ਆ ਗਿਆ ਸੀ। ਪੀੜਤ ਪਰਿਵਾਰ ਨੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਮੁਲਾਜ਼ਮ ਹੋਮ ਗਾਰਡ ਹੈ ਇਹ ਉਸ ਔਰਤ ਦੇ ਘਰ ਗਿਆ ਸੀ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਸੰਬੰਧ ਵਿਚ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ : Punjab News: IIM ਅਹਿਮਦਾਬਾਦ 'ਚ ਪੰਜਾਬ ਦੇ ਹੈੱਡਮਾਸਟਰ ਲੈਣਗੇ ਟ੍ਰੇਨਿੰਗ; CM ਮਾਨ ਕਰਨਗੇ ਬੈਚ ਨੂੰ ਰਵਾਨਾ

ਜਿਸ ਉਤੇ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਉਸਨੂੰ ਮੌਕੇ ਤੋਂ ਫੜ ਲਿਆਂਦਾ ਸੀ ਅਤੇ ਕਾਨੂੰਨ ਅਨੁਸਾਰ ਪਰਚਾ ਦਰਜ ਕਰ ਦਿੱਤਾ ਸੀ। ਉਸ ਮੁਲਾਜ਼ਮ ਦਾ ਆਈ ਕਾਰਡ ਅਤੇ ਵਰਦੀ ਅਜੇ ਵੀ ਉਸੇ ਔਰਤ ਦੇ ਘਰ ਹੀ ਪਏ ਹਨ। ਜੋ ਉਨ੍ਹਾਂ ਨੇ ਮੰਗਣ ਉਤੇ ਅੱਜ ਤੱਕ ਵੀ ਨਹੀਂ ਦਿੱਤੇ।

ਇਹ ਵੀ ਪੜ੍ਹੋ : Batala Murder News: ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Trending news