ਪੰਜਾਬ ਪੁਲਿਸ ਮੁਲਾਜ਼ਮਾਂ ਦੇ 'ਢਿੱਡ' ਹੁਣ ਨਹੀਂ ਵਿਖਣਗੇ ਬੈਲਟ ਤੋਂ ਬਾਹਰ

ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਅਹਿਮ ਨਿਰਦੇਸ਼ ਜਾਰੀ ਕੀਤੇ 

ਪੰਜਾਬ ਪੁਲਿਸ ਮੁਲਾਜ਼ਮਾਂ ਦੇ  'ਢਿੱਡ' ਹੁਣ ਨਹੀਂ ਵਿਖਣਗੇ ਬੈਲਟ ਤੋਂ ਬਾਹਰ
ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਅਹਿਮ ਨਿਰਦੇਸ਼ ਜਾਰੀ ਕੀਤੇ

ਚੰਡੀਗੜ੍ਹ :  ਪੰਜਾਬ ਪੁਲਿਸ ਆਪਣੇ ਮੁਲਜ਼ਮਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਇੱਕ ਖ਼ਾਸ ਪ੍ਰੋਗਰਾਮ ਸ਼ੁਰੂ ਕੀਤੀ ਹੈ, ਪੰਜਾਬ ਪੁਲਿਸ ਨੇ ਸੂਬੇ ਵਿਚ ਤਿੰਨ ਕਮਿਸ਼ਨਰੇਟ ਪੁਲਿਸ ਸਮੇਤ ਸਾਰੇ ਜ਼ਿਲ੍ਹਿਆਂ ਵਿਚ ਪੁਲਿਸ ਦੀ ਚੰਗੀ ਸਿਹਤ ਲਈ (ਐਚ ਡਬਲਯੂ ਸੀ) ਸੈਂਟਰ ਯਾਨਿਕ ਜਿੰਮ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ

 ਸੈਂਟਰ ਵਿਚ ਸਹੂਲਤਾਂ ਹੋਣਗੀਆਂ, ਜਿਸ ਵਿਚ ਇਨਡੋਰ ਜਿਮ, ਆਊਟਡੋਰ ਜਿਮ, ਮੈਡੀਟੇਸ਼ਨ ਅਤੇ ਯੋਗਾ ਲਈ ਜਗ੍ਹਾ, ਫਿਜ਼ੀਓਥੈਰੇਪੀ ਸੈਂਟਰ ਅਤੇ ਕਾਉਂਸਲਿੰਗ ਰੂਮ ਸ਼ਾਮਲ ਹਨ ਤਾਂ ਜੋ ਸਿਪਾਹੀਆਂ ਦੀ ਸਿਹਤ ਅਤੇ ਤੰਦਰੁਸਤੀ 'ਤੇ ਕੇਂਦਰਿਤ ਕਰਨ ਕੀਤਾ ਜਾ ਸਕੇ

POLICE GYM

  ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੌਕਰੀ ਦੇ ਦਬਾਅ ਅਤੇ ਪੁਲਿਸ ਮੁਲਾਜ਼ਮਾਂ ਦੇ ਕੰਮ ਦੌਰਾਨ  ਤਣਾਅਪੂਰਨ ਸਥਿਤੀਆਂ ਥਕਾਵਟ, ਸਦਮੇ ਅਤੇ ਤਣਾਅ ਵਰਗੀਆਂ ਸਥਿਤੀਆਂ ਬਣਦੀਆਂ ਹਨ। ਉਨ੍ਹਾਂ ਕਿਹਾ,  ਇਹ ਕੇਂਦਰ “ਸਿਹਤ ਅਤੇ ਤੰਦਰੁਸਤੀ, ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਦੇਣ ਲਈ ਕੇਂਦਰਿਤ ਕਰੇਗਾ  ਪਹਿਲੇ ਪੜਾਅ ਵਿੱਚ 2.97 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਸੀਪੀ ਲੁਧਿਆਣਾ ਅਤੇ ਸੀਪੀ ਅਮ੍ਰਿਤਸਰ ਸਮੇਤ 15 ਜ਼ਿਲ੍ਹਿਆਂ ਨੂੰ HWCs ਸਥਾਪਤ ਕਰਨ ਲਈ ਦਿੱਤੀ ਜਾ ਚੁੱਕੀ ਹੈ। , ਤਰਨ ਤਾਰਨ, ਮਾਨਸਾ ਅਤੇ ਪਠਾਨਕੋਟ ਚ ਵੀ ਸੈਂਟਰ ਲਗਭਗ ਤਿਆਰ ਹਨ ਅਤੇ ਮਾਰਚ ਦੇ ਅੱਧ ਤੱਕ ਕਾਰਜਸ਼ੀਲ ਹੋਣ ਦੀ ਉਮੀਦ ਹੈ ਜਦੋਂਕਿ ਬਾਕੀ ਕੇਂਦਰਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।

PUNJAB POLICE

ਉਨ੍ਹਾਂ ਕਿਹਾ ਕਿ ਦੂਜੇ ਪੜਾਅ ਵਿੱਚ ਅਜਿਹੇ ਸੈਂਟਰ ਸਥਾਪਤ ਕਰਨ ਲਈ ਬਾਕੀ ਜ਼ਿਲ੍ਹਿਆਂ, ਆਰਮਡ ਪੁਲਿਸ ਅਤੇ ਪੁਲਿਸ ਸਿਖਲਾਈ ਕੇਂਦਰਾਂ ਵਿੱਚ ਫੰਡ ਵੰਡੇ ਜਾਣਗੇ। ਡੀਜੀਪੀ ਦਿਨਕਰ ਗੁਪਤਾ ਨੇ ਅੱਗੇ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਦੇ ਪ੍ਰੋਗਰਾਮਾਂ ਦੇ ਆਯੋਜਨ ਲਈ ਪੁਲਿਸ ਕਰਮਚਾਰੀਆਂ ਦੀ ਮੁੱਖ ਭਲਾਈ ਅਧੀਨ ਅਗਲੇ ਵਿੱਤੀ ਸਾਲ ਤੋਂ ਹਰੇਕ ਜ਼ਿਲ੍ਹੇ ਨੂੰ 2 ਲੱਖ ਰੁਪਏ ਸਾਲਾਨਾ ਦੀ ਰਾਸ਼ੀ ਵੀ ਰੱਖੀ ਗਈ ਹੈ।   ਡੀਜੀਪੀ ਨੇ ਕਿਹਾ ਕਿ ਪੰਜ-ਸੱਤ ਦਿਨਾਂ ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ ਸਿਹਤ ਮਾਹਿਰਾਂ ਸਮੇਤ ਸਿਹਤ ਪੇਸ਼ੇਵਰਾਂ ਵਲੋਂ ਕਰਵਾਏ ਜਾਣਗੇ ਜੋ ਚੰਗੀ ਸਿਹਤ ਲਈ ਸਿਪਾਹੀਆਂ ਵਿਚ ਜ਼ਰੂਰੀ ਜ਼ਿੰਦਗੀ ਵਿਚ ਤਬਦੀਲੀਆਂ ਲਿਆਉਣ ਲਈ ਸਰੀਰਕ ਕਸਰਤ, ਖੁਰਾਕ ਦੀ ਸਲਾਹ ਵੀ ਦੇਣਗੇ। ਇਹੀਂ ਨਹੀਂ ਸੈਟਰਾਂ ਚ ਮਾਮੂਲੀ ਦਰਦ ਅਤੇ ਗੋਡਿਆਂ, ਜੋੜਾਂ, ਕਮਰ ਆਦਿ ਵਿੱਚ ਦਰਦ ਨਾਲ ਪੀੜਤ ਸਿਪਾਹੀਆਂ ਲਈ ਪ੍ਰਬੰਧ ਮੁਹੱਈਆਂ ਹੋਣਗੇ