ਸਾਵਧਾਨ ! ਤੁਹਾਡਾ ਸੈਨੇਟਾਇਜ਼ਰ ਹੋ ਸਕਦਾ ਹੈ ਜ਼ਹਿਰੀਲਾ,ਪਹਿਲੀ ਵਾਰ CBI ਨੇ ਜਾਰੀ ਕੀਤਾ ਅਲਰਟ

ਸੈਨੇਟਾਇਜ਼ਰ ਨੂੰ ਲੈਕੇ ਜ਼ਰੂਰੀ ਖ਼ਬਰ

ਸਾਵਧਾਨ ! ਤੁਹਾਡਾ ਸੈਨੇਟਾਇਜ਼ਰ ਹੋ ਸਕਦਾ ਹੈ ਜ਼ਹਿਰੀਲਾ,ਪਹਿਲੀ ਵਾਰ CBI ਨੇ ਜਾਰੀ ਕੀਤਾ ਅਲਰਟ
ਸੈਨੇਟਾਇਜ਼ਰ ਨੂੰ ਲੈਕੇ ਜ਼ਰੂਰੀ ਖ਼ਬਰ

ਦਿੱਲੀ : ਕੋਰੋਨਾ ਵਾਇਰਸ (Coronavirus) ਦੇ ਬਚਾਅ ਦੇ ਲਈ ਜ਼ਿਆਦਾਤਰ  ਡਾਕਟਰ ਹੈਂਡ ਸੈਨੇਟਾਇਜ਼ਰ (Hand Sanitizer) ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਰਹੇ ਨੇ ਪਰ ਇਹ ਸੈਨੇਟਾਇਜ਼ਰ ਤੁਹਾਡੇ ਲਈ ਖ਼ਤਰਾ ਬਣ ਸਕਦਾ ਹੈ,ਜਾਂਚ ਏਜੰਸੀ CBI ਨੇ ਪਹਿਲਾ ਵਾਰ ਅਲਰਟ ਜਾਰੀ ਕੀਤਾ ਹੈ, ਦੇਸ਼ ਵਿੱਚ ਅਜਿਹੇ ਸੈਨੇਟਾਇਜ਼ਰ ਵੀ ਵਿਕ ਰਹੇ ਨੇ ਜੋ ਖ਼ਤਰਨਾਕ ਜ਼ਹਿਰੀਲੇ  ਨੇ, ਇਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ

ਸੈਨੇਟਾਇਜ਼ਰ ਵਿੱਚ ਮਿਲਾਇਆ ਜਾ ਰਿਹਾ ਹੈ ਮੈਥਾਨਾਲ 

CBI ਨੂੰ ਇੰਟਰਪੋਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੇਸ਼ ਭਰ ਵਿੱਚ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੇ ਏਜੰਸੀਆਂ ਅਲਰਟ 'ਤੇ ਨੇ, ਕਈ ਗਿਰੋਹ ਮੈਥਨਾਲ ਨਾਲ ਬਣੇ ਸੈਨੇਟਾਇਜ਼ਰ ਵੇਚ ਰਹੇ ਨੇ, ਇੱਕ ਹੋਰ ਗਿਰੋਹ ਵੀ ਕੰਮ ਕਰ ਰਿਹਾ ਹੈ ਜੋ ਆਪਣੇ ਆਪ ਨੂੰ PPE ਕਿੱਟ ਅਤੇ ਕੋਵਿਡ-19 ਨਾਲ ਜੁੜੇ ਮੈਡੀਕਲ ਸਮਾਨ ਨੂੰ ਵੇਚਣ ਵਾਲਾ ਦੱਸ ਦਾ ਹੈ, ਇਹ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿੱਤੀ 

ਕਾਫ਼ੀ ਖ਼ਤਰਨਾਕ ਹੈ ਅਜਿਹੇ ਸੈਨੇਟਾਇਜ਼ਰ ਦੀ ਵਰਤੋਂ

ਅਧਿਕਾਰੀਆਂ ਨੇ ਦੱਸਿਆ ਕਿ ਇੰਟਰਪੋਲ ਨੇ ਜਾਣਕਾਰੀ ਦਿੱਤੀ ਹੈ ਕਿ ਮੈਥਨਾਲ ਦੀ ਵਰਤੋਂ ਕਰ ਰਹੇ ਫ਼ਰਜ਼ੀ ਹੈਂਡ ਸੈਨੇਟਾਇਜ਼ਰ ਬਣਾਇਆ ਜਾ ਰਿਹਾ ਹੈ, ਮੈਥਨਾਲ ਕਾਫ਼ੀ ਖ਼ਤਰਨਾਕ ਪਰਦਾਰਥ ਹੁੰਦਾ ਹੈ, ਉਨ੍ਹਾਂ ਨੇ ਕਿਹਾ ਕੋਵਿਡ-19 ਦੌਰਾਨ ਜ਼ਹਿਰੀਲੇ ਹੈਂਡ ਸੈਨੇਟਾਇਜ਼ਰ ਦੀ ਵਰਤੋਂ ਨਾਲ ਦੂਜੇ ਦੇਸ਼ ਤੋਂ ਵੀ ਸੂਚਨਾ ਮਿਲ ਰਹੀ ਹੈ, ਇੱਕ ਅਧਿਕਾਰੀ ਨੇ ਦੱਸਿਆ ਕਿ ਮੈਥਨਾਲ ਕਾਫ਼ੀ ਜ਼ਹਿਰੀਲਾ ਹੋ ਸਕਦਾ ਹੈ, ਮਨੁੱਖੀ ਸਰੀਰ ਦੇ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ

ਧੋਖਾਧੜੀ ਦੇ ਮਾਮਲੇ ਵੀ ਆ ਰਹੇ ਨੇ

ਅਧਿਕਾਰੀਆਂ ਨੇ ਕਿਹਾ ਹੈ ਕਿ ਇੰਟਰਪੋਲ ਤੋਂ ਸੂਚਨਾ ਮਿਲ ਦੇ ਹੀ CBI ਨੇ ਫ਼ੌਰਨ ਪੁਲਿਸ ਅਧਿਕਾਰੀਆਂ ਨੂੰ ਅਲਰਟ ਕੀਤਾ ਕਿ ਗਿਰੋਹ 'ਤੇ ਨਜ਼ਰ ਰੱਖਣ ਜੋ ਇਸ ਤਰੀਕੇ ਨਾਲ ਪੈਸਾ ਕਮਾਉਣ ਵਿੱਚ ਲੱਗੇ ਨੇ, ਇੰਟਰਪੋਲ ਦਾ ਹੈੱਡਕੁਆਟਰ ਲਾਯਨ ਵਿੱਚ ਹੈ ਅਤੇ ਭਾਰਤ ਨਾਲ CBI ਦੇ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ