SHO Gabbar Singh Attack News: ਬੀਤੇ ਦਿਨੀਂ ਮੁਹਾਲੀ ਸਥਿਤ ਮਟੌਰ ਥਾਣੇ ਵਿੱਚ ਤਾਇਨਾਤ ਐਸਐਚਓ ਗੱਬਰ ਸਿੰਘ ਉਪਰ ਫਾਇਰਿੰਗ ਹੋਈ। ਇਸ ਜਾਨਲੇਵਾ ਹਮਲੇ ਵਿੱਚ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ ਸੀ।
Trending Photos
SHO Gabbar Singh Attack News: ਬੀਤੇ ਦਿਨੀਂ ਮੁਹਾਲੀ ਸਥਿਤ ਮਟੌਰ ਥਾਣੇ ਵਿੱਚ ਤਾਇਨਾਤ ਐਸਐਚਓ ਗੱਬਰ ਸਿੰਘ ਉਪਰ ਫਾਇਰਿੰਗ ਹੋਈ। ਇਸ ਜਾਨਲੇਵਾ ਹਮਲੇ ਵਿੱਚ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ ਸੀ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਕੁਰਾਲੀ ਤੇ ਰੋਪੜ ਦੇ ਵਿਚਾਲੇ ਪੈਂਦੇ ਸਿੰਘ ਭਗਵੰਤਪੁਰਾ ਥਾਣੇ 'ਚ ਇਰਾਦਾ-ਏ-ਕਤਲ ਕੇਸ ਦਰਜ ਕੀਤਾ ਗਿਆ ਹੈ। ਭਗਵੰਤਪੁਰਾ ਥਾਣੇ ਦੀ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ।
ਕਾਬਿਲੇਗੌਰ ਹੈ ਕਿ ਗੱਬਰ ਸਿੰਘ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਸਰਕਾਰ ਨੇ ਉਸਦੀ ਸੁਰੱਖਿਆ ਲਈ ਉਸਨੂੰ ਬੁਲਟ ਪਰੂਫ ਸਕਾਰਪੀਓ ਕਾਰ ਵੀ ਦਿੱਤੀ ਹੈ। ਇਸ ਕਾਰਨ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ।ਐਸਐਚਓ ਗੱਬਰ ਸਿੰਘ 'ਤੇ ਜਾਨਲੇਵਾ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਰੋਪੜ ਜ਼ਿਲ੍ਹੇ 'ਚ ਜਾ ਰਿਹਾ ਸਨ ਤਾਂ ਮੋਰਿੰਡਾ ਬਾਈਪਾਸ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ 'ਤੇ ਗੋਲੀਆਂ ਚਲਾ ਦਿੱਤੀਆਂ।
ਥਾਣਾ ਇੰਚਾਰਜ ਗੱਬਰ ਸਿੰਘ ਨੇ ਦੱਸਿਆ ਕਿ ਜਦੋਂ ਹਮਲਾ ਹੋਇਆ ਤਾਂ ਉਹ ਸਾਹਮਣੇ ਡਰਾਈਵਰ ਸੀਟ 'ਤੇ ਬੈਠੇ ਸਨ। ਹਮਲੇ ਸਮੇਂ ਮੁਲਾਜ਼ਮ ਜ਼ੋਰਾਵਰ ਸਿੰਘ ਉਸ ਦੇ ਨਾਲ ਸੀ। ਗੱਬਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ, ਜਦੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਸਬੰਧੀ ਮਟੌਰ ਥਾਣੇ ਵਿੱਚ ਹੀ ਕੇਸ ਦਰਜ ਕੀਤਾ ਗਿਆ ਸੀ ਅਤੇ ਵਿਭਾਗ ਵੱਲੋਂ ਉਸ ਨੂੰ ਸੁਰੱਖਿਆ ਵਜੋਂ ਦੋ ਗੰਨਮੈਨ ਮੁਹੱਈਆ ਕਰਵਾਏ ਗਏ ਸਨ।
ਗੱਬਰ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਹ ਨਹੀਂ ਜਾਣਦੇ ਕਿ ਗੋਲੀਆਂ ਕਿਸ ਨੇ ਚਲਾਈਆਂ। ਇਹ ਜਾਂਚ ਦਾ ਵਿਸ਼ਾ ਹੈ। ਗੌਰਤਲਬ ਹੈ ਕਿ ਮਟੌਰ ਥਾਣੇ ਦੇ ਐਸਐਚਓ ਬਣਨ ਤੋਂ ਪਹਿਲਾਂ ਗੱਬਰ ਸਿੰਘ ਮੁਹਾਲੀ ਦੇ ਖਰੜ ਵਿੱਚ ਸੀਆਈਏ ਸਟਾਫ਼ ਦੇ ਇੰਚਾਰਜ ਵਜੋਂ ਤਾਇਨਾਤ ਸਨ। ਉੱਥੇ ਉਸ ਨੂੰ ਕਈ ਬਦਮਾਸ਼ਾਂ ਦਾ ਸਾਹਮਣਾ ਕਰਨਾ ਪਿਆ।
ਗੱਬਰ ਸਿੰਘ ਨੇ ਦੱਸਿਆ ਕਿ ਉਸ ਦੀ ਡਿਊਟੀ ਅਜਿਹੀ ਹੈ ਕਿ ਉਹ ਹਰ ਰੋਜ਼ ਬਦਮਾਸ਼ਾਂ ਦਾ ਸਾਹਮਣਾ ਕਰਦਾ ਹੈ। ਅਜਿਹੇ 'ਚ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਹਮਲਾ ਕਿਸ ਨੇ ਕੀਤਾ ਹੈ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਪੁਲਿਸ ਨੂੰ ਇਸ ਮਾਮਲੇ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਇਸ ਬਾਰੇ ਅਜੇ ਪੁਲਿਸ ਤਫ਼ਤੀਸ਼ ਕਰ ਰਹੀ ਹੈ। ਅਣਪਛਾਤੇ ਹਮਲਾਵਰਾਂ ਖਿਲਾਫ਼ ਰੋਪੜ ਦੇ ਕੁਰਾਲੀ ਅਤੇ ਰੋਪੜ ਦੇ ਵਿਚਕਾਰ ਪੈਂਦੇ ਸਿੰਘ ਭਗਵੰਤਪੁਰਾ ਥਾਣੇ 'ਚ ਇਰਾਦਾ-ਏ-ਕਤਲ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Ludhiana Sacrilege: ਗੁਰਦੁਆਰਾ ਸਿੰਘ ਸਭਾ 'ਚ ਸ਼ਖਸ ਵੱਲੋਂ ਬੇਅਦਬੀ ਦੀ ਕੋਸ਼ਿਸ਼, ਨੌਜਵਾਨ ਕਾਬੂ