PSEB 8th Result: ਗੁਰਲੀਨ ਕੌਰ ਨੇ 8ਵੀਂ ਜਮਾਤ 'ਚ ਪੰਜਾਬ ਭਰ 'ਚੋਂ ਦੂਜਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਮ ਰੁਸ਼ਨਾਇਆ
Advertisement
Article Detail0/zeephh/zeephh2229234

PSEB 8th Result: ਗੁਰਲੀਨ ਕੌਰ ਨੇ 8ਵੀਂ ਜਮਾਤ 'ਚ ਪੰਜਾਬ ਭਰ 'ਚੋਂ ਦੂਜਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਮ ਰੁਸ਼ਨਾਇਆ

 PSEB 8th Result: ਅੰਮ੍ਰਿਤਸਰ ਅੱਜ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਬੋਰਡ ਵਿਭਾਗ ਵੱਲੋਂ ਅੱਠਵੀਂ ਤੇ ਬਾਰਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਮੌਕੇ ਅੰਮ੍ਰਿਤਸਰ ਵਿੱਚ ਅੱਠਵੀਂ ਜਮਾਤ ਦੀ ਇੱਕ ਹੋਣਹਾਰ ਲੜਕੀ ਗੁਰਲੀਨ ਕੌਰ ਜਿਸਨੇ ਪੰਜਾਬ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ।

PSEB 8th Result: ਗੁਰਲੀਨ ਕੌਰ ਨੇ 8ਵੀਂ ਜਮਾਤ 'ਚ ਪੰਜਾਬ ਭਰ 'ਚੋਂ ਦੂਜਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਮ ਰੁਸ਼ਨਾਇਆ

PSEB 8th Result (ਭਰਤ ਸ਼ਰਮਾ) :  ਅੰਮ੍ਰਿਤਸਰ ਅੱਜ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਬੋਰਡ ਵਿਭਾਗ ਵੱਲੋਂ ਅੱਠਵੀਂ ਤੇ ਬਾਰਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਮੌਕੇ ਅੰਮ੍ਰਿਤਸਰ ਵਿੱਚ ਅੱਠਵੀਂ ਜਮਾਤ ਦੀ ਇੱਕ ਹੋਣਹਾਰ ਲੜਕੀ ਗੁਰਲੀਨ ਕੌਰ ਜਿਸਨੇ ਪੰਜਾਬ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ ਉੱਥੇ ਹੀ ਇਸ ਮੌਕੇ ਸਕੂਲ ਤੇ ਪਰਿਵਾਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਮੀਡੀਆ ਟੀਮ ਗੁਰਲੀਨ ਕੌਰ ਦੇ ਸਕੂਲ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੁੱਜੀ।

ਸਕੂਲ ਵਿੱਚ ਢੋਲ ਦੀ ਥਾਪ ਉੱਤੇ ਸਕੂਲ ਸਟਾਫ ਤੇ ਪਰਿਵਾਰਕ ਮੈਂਬਰਾਂ ਵੱਲੋਂ ਭੰਗੜੇ ਪਾਏ ਗਏ ਤੇ ਇੱਕ ਦੂਜੇ ਦਾ ਮੂੰਹ ਲੱਡੂਆਂ ਦੇ ਨਾਲ ਮਿੱਠਾ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਵਿੱਚ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਲੜਕੀ ਗੁਰਲੀਨ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਸ ਨੇ ਪੰਜਾਬ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ।

ਉਸ ਨੇ ਕਿਹਾ ਕਿ ਉਸ ਦੇ ਅਧਿਆਪਕਾਂ ਦਾ ਬਹੁਤ ਸਹਿਯੋਗ ਰਿਹਾ ਜਿਨ੍ਹਾਂ ਨੇ ਕਾਫੀ ਮਿਹਨਤ ਨਾਲ ਉਸ ਨੂੰ ਪੜ੍ਹਾਇਆ। ਉਸ ਨੇ ਆਪਣੇ ਮਾਪਿਆਂ ਦੀ ਵੀ ਕਾਫੀ ਤਾਰੀਫ ਕੀਤੀ। ਉਸ ਨੇ ਕਿਹਾ ਕਿ ਉਹ ਬਾਕੀ ਬੱਚਿਆਂ ਨੂੰ ਵੀ ਅਪੀਲ ਕਰਦੀ ਹੈ ਦਿਨ-ਰਾਤ ਪੜ੍ਹੋ ਤੇ ਚੰਗੇ ਨੰਬਰ ਲੈ ਕੇ ਆਪਣੇ ਸਕੂਲ ਤੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰੋ।

ਇਸ ਮੌਕੇ ਗੁਰਲੀਨ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਬੱਚੀ ਨੇ ਪੰਜਾਬ ਭਰ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਲੜਕੇ ਨੇ ਵੀ ਵਧੀਆ ਨੰਬਰ ਲਿਆਂਦੇ ਸਨ ਤੇ ਉਸ ਤੋਂ ਬਾਅਦ ਅੱਜ ਲੜਕੀ ਨੇ ਦੂਸਰਾ ਸਥਾਨ ਪੰਜਾਬ ਵਿੱਚ ਹਾਸਿਲ ਕਰ ਉਨ੍ਹਾਂ ਦਾ ਸਿਰ ਹੋਰ ਉੱਚਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀ ਪੜ੍ਹਾਈ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਦੀ ਸੀ । ਉੱਥੇ ਹੀ ਉਨ੍ਹਾਂ ਨੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ।

ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਸਕੂਲ ਦੀ ਗੁਰਲੀਨ ਕੌਰ ਨੇ ਪੰਜਾਬ ਭਰ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ ਤੇ ਉਨ੍ਹਾਂ ਦੇ ਸਕੂਲ ਦੇ ਚਾਰ ਹੋਰ ਸਟੂਡੈਂਟਸ ਨੇ ਮੈਰਿਟ ਲਿਸਟ ਵਿੱਚ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਉਨ੍ਹਾਂ ਦੇ ਸਕੂਲ ਦੇ ਬੱਚੇ ਅੱਜ ਪੰਜਾਬ ਭਰ ਵਿੱਚ ਉਨ੍ਹਾਂ ਦੇ ਸਕੂਲ ਦਾ ਨਾਂ ਰੋਸ਼ਨ ਕਰ ਰਹੇ ਹਨ।

ਉੱਥੇ ਹੀ ਸਕੂਲ ਦੇ ਚੇਅਰਮੈਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਕੂਲ ਦੇ ਬੱਚਿਆਂ ਨੇ ਪੰਜਾਬ ਭਰ ਵਿੱਚ ਚੰਗੇ ਨੰਬਰ ਲਿਆਂਦੇ ਹਨ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਾਲੀ ਗੁਰਲੀਨ ਕੌਰ ਨੂੰ 21000 ਨਗਦ ਇਨਾਮ ਦਿੱਤੇ ਜਾਣਗੇ।

ਇਹ ਵੀ ਪੜ੍ਹੋ : Congress Delhi President: ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੂੰ ਮਿਲੀ ਵੱਡੀ ਜਿੰਮੇਵਾਰੀ, ਕਾਂਗਰਸ ਨੇ ਦਿੱਲੀ ਦਾ ਪ੍ਰਧਾਨ ਨਿਯੁਕਤ ਕੀਤਾ

Trending news