Anandpur Sahib: ਸਿੱਖਿਆ ਮੰਤਰੀ ਨੇ ਦਾਖਲਾ ਮੁਹਿੰਮ ਦੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਕੀਤੀ
Advertisement
Article Detail0/zeephh/zeephh2102530

Anandpur Sahib: ਸਿੱਖਿਆ ਮੰਤਰੀ ਨੇ ਦਾਖਲਾ ਮੁਹਿੰਮ ਦੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਕੀਤੀ

Admission Campaign: ਸਿੱਖਿਆ ਵਿਭਾਗ ਇੱਕ ਟੋਲ ਫ਼ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਮਾਪੇ ਘਰੇ ਬੈਠੇ ਹੀ ਆਪਣੇ ਬੱਚਿਆਂ ਦਾ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾ ਸਕਦੇ ਹਨ। 

Anandpur Sahib: ਸਿੱਖਿਆ ਮੰਤਰੀ ਨੇ ਦਾਖਲਾ ਮੁਹਿੰਮ ਦੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਕੀਤੀ

Anandpur Sahib (Bimal Sharma): ਅੱਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 2024 -25 ਅਕੈਡਮਿਕ ਵਰ੍ਹੇ ਦੀ ਦਾਖਲਾ ਮੁਹਿੰਮ ਦੀ ਸ਼ੁਰੂਆਤ ਸ਼ੁਰੂਆਤ ਕੀਤੀ ਤੇ ਇੱਕ ਪ੍ਰੋਗਰਾਮ ਵਿਰਾਸਤੇ ਖ਼ਾਲਸਾ ਵਿੱਚ ਰੱਖਿਆ ਗਿਆ ਜਿਸ ਦੌਰਾਨ ਇੱਕ ਵੈਨ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਜਾਗਰੂਕ ਕਰੇਗੀ। ਇਸ ਤੋਂ ਇਲਾਵਾ ਇੱਕ ਟੋਲ ਫ਼ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਮਾਪੇ ਘਰੇ ਬੈਠੇ ਹੀ ਆਪਣੇ ਬੱਚਿਆਂ ਦਾ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾ ਸਕਦੇ ਹਨ। 

ਸਿੱਖਿਆ ਮੰਤਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲ ਨਵੀਂ ਸਿੱਖਿਆ ਕ੍ਰਾਂਤੀ ਤਹਿਤ ਕਾਫ਼ੀ ਅੱਗੇ ਵਧਦੇ ਜਾ ਰਹੇ ਹਨ । ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਨਵੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਕਰਵਾਇਆ ਜਾਵੇ। ਅਸੀਂ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਸੁਧਾਰ ਕਰ ਰਹੇ ਹਾਂ। ਅਗਰ ਫਿਰ ਵੀ ਕੋਈ ਕਮੀ ਹੈ ਤਾਂ ਸਾਨੂੰ ਜ਼ਰੂਰ ਦੱਸਿਆ ਜਾਵੇ । ਸਰਕਾਰੀ ਸੀਨੀਅਰ ਸਕੂਲਾਂ ਵਿੱਚ ਸਿਕਿਉਰਿਟੀ ਗਾਰਡਾਂ ਦੀ ਭਰਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ: Gurdwara Act Protest : ਗੁਰਦੁਆਰਾ ਐਕਟ ਸੋਧ ਦੇ ਫੈਸਲੇ ਵਿਰੋਧ 'ਚ ਰੋਸ ਮਾਰਚ, ਸੰਗਤਾਂ ਨੇ ਘੇਰਿਆ ਡੀਸੀ ਦਫ਼ਤਰ 

ਕੈਂਪਸ ਮੈਨੇਜਰ ਆ ਗਏ ਹਨ ਅਤੇ ਸ਼ਾਨਦਾਰ ਸਪੋਰਟਸ ਸਹੂਲਤ ਦਿੱਤੀ ਜਾ ਰਹੀ ਹੈ। ਅਸੀਂ ਆਪਣੇ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਸਿੰਘਾਪੁਰ ਤੇ ਅਹਿਮਦਾਬਾਦ ਟਰੇਨਿੰਗ ਲਈ ਭੇਜ ਰਹੇ ਹਾਂ । ਉਨ੍ਹਾਂ ਦੱਸਿਆ ਕਿ ਅਸੀਂ ਇਸ ਵਾਰ ਇੱਕ ਟੋਲ ਫ਼ਰੀ ਨੰਬਰ ਵੀ ਜਾਰੀ ਕੀਤਾ ਹੈ। ਜੇਕਰ ਕਿਸੇ ਨੂੰ ਦਿੱਕਤ ਹੈ ਤਾਂ ਉਹ ਇਸ ਨੰਬਰ ਤੇ ਫ਼ੋਨ ਕਰ ਸਕਦਾ ਹੈ ਅਤੇ ਨਾਲ ਹੀ ਇਸ ਨੰਬਰ 'ਤੇ ਕਾਲ ਕਰ ਕੇ ਆਪਣੇ ਮਨ ਪਸੰਦ ਸਕੂਲ ਦੇ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ: Bharat Ratna News: ਚੌਧਰੀ ਚਰਨ ਸਿੰਘ, ਨਰਸਿਮ੍ਹਾ ਰਾਓ ਤੇ ਸਵਾਮੀਨਾਥਨ ਨੂੰ ਭਾਰਤ ਰਤਨ; ਪੀਐੱਮ ਮੋਦੀ ਨੇ ਦਿੱਤੀ ਜਾਣਕਾਰੀ

 

Trending news