UGC NET Paper: ਯੂਜੀਸੀ ਐਨਈਟੀ ਪ੍ਰੀਖਿਆ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਪੀਐਚਡੀ ਦਾਖਲੇ, ਜੂਨੀਅਰ ਰਿਸਰਚ ਫੈਲੋਸ਼ਿਪ ਭਾਵ ਜੇਆਰਐਫ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਅਸਾਮੀ ਲਈ ਹੁੰਦੀ ਹੈ।
Trending Photos
UGC NET Paper: ਬੀਤੇ ਦਿਨੀਂ ਹੋਇਆ UGC-NET 2024 ਦਾ ਪੇਪਰ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆ ਵੀ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਕਰਵਾਈ ਗਈ ਸੀ। ਕੇਂਦਰ ਸਰਕਾਰ ਨੇ ਪ੍ਰੀਖਿਆ ਵਿੱਚ ਗੜਬੜੀ ਦੇ ਸ਼ੱਕ ਦੇ ਚਲਦਿਆਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।
ਯੂਜੀਸੀ ਐਨਈਟੀ ਪ੍ਰੀਖਿਆ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਪੀਐਚਡੀ ਦਾਖਲੇ, ਜੂਨੀਅਰ ਰਿਸਰਚ ਫੈਲੋਸ਼ਿਪ ਭਾਵ ਜੇਆਰਐਫ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਅਸਾਮੀ ਲਈ ਹੁੰਦੀ ਹੈ। 18 ਜੂਨ ਨੂੰ ਇਸ ਪ੍ਰੀਖਿਆ OMR ਭਾਵ ਪੇਨ-ਪੇਪਰ ਮੋਡ ਵਿੱਚ ਹੋਹਿਆ ਸੀ। 83 ਵਿਸ਼ਿਆਂ ਦੀ ਪ੍ਰੀਖਿਆ ਇਕ ਹੀ ਦਿਨ ਦੋ ਸਿਫਟਾਂ ਵਿੱਚ ਆਯੋਜਿਤ ਕੀਤੀ ਗਈ ਸੀ।
Government is committed to ensure the sanctity of examinations and protect the interest of students.
Ministry of Education has decided that the UGC-NET June 2024 Examination be cancelled on the basis of inputs from Indian Cyber Crime Coordination Centre (I4C) under the Ministry…
— Ministry of Education (@EduMinOfIndia) June 19, 2024