The Kerala Story Collection Day 2: ਕੇਰਲਾ ਸਟੋਰੀ ਨੇ ਸ਼ਨੀਵਾਰ ਨੂੰ ਇੱਕ ਵੱਡੀ ਛਾਲ ਮਾਰੀ ਅਤੇ 50 ਪ੍ਰਤੀਸ਼ਤ ਤੱਕ ਵੱਧ ਇਕੱਠਾ ਕੀਤਾ। ਕੇਰਲ ਸਟੋਰੀ ਨੇ ਸਿਰਫ ਦੋ ਦਿਨਾਂ 'ਚ ਜ਼ਬਰਦਸਤ ਕਲੈਕਸ਼ਨ ਕਰ ਲਿਆ ਹੈ।
Trending Photos
The Kerala Story Box Office Collection Day 2 : 'ਦਿ ਕੇਰਲਾ ਸਟੋਰੀ' (The Kerala Story)ਆਖਰਕਾਰ ਕਈ ਵਿਵਾਦਾਂ ਦੇ ਵਿਚਕਾਰ ਰਿਲੀਜ਼ ਹੋਈ ਅਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਅਦਾ ਸ਼ਰਮਾ (adah sharma film)ਦੀ ਫਿਲਮ ਨੇ 5 ਮਈ ਨੂੰ ਆਪਣੇ ਪਹਿਲੇ ਦਿਨ ਇੰਟਰਨੈੱਟ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇੱਕ ਪਾਸੇ ਲੋਕ ਫਿਲਮ ਦਾ ਸਮਰਥਨ ਕਰ ਰਹੇ ਹਨ ਅਤੇ ਦੂਜੇ ਪਾਸੇ ਇਸ ਦੀ ਆਲੋਚਨਾ ਕਰ ਰਹੇ ਹਨ। ਬਾਕਸ ਆਫਿਸ ਦੇ ਸ਼ੁਰੂਆਤੀ ਅੰਦਾਜ਼ੇ ਦੱਸਦੇ ਹਨ ਕਿ 'ਦਿ ਕੇਰਲਾ ਸਟੋਰੀ' ਨੇ ਆਪਣੇ ਪਹਿਲੇ ਦਿਨ ਬਾਲੀਵੁੱਡ ਫਿਲਮਾਂ ਦੇ ਮੁਕਾਬਲੇ ਚੰਗੀ ਸ਼ੁਰੂਆਤ ਕੀਤੀ।
ਵਿਪੁਲ ਸ਼ਾਹ ਪ੍ਰੋਡਕਸ਼ਨ ਨੇ ਵਪਾਰਕ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ ਜਿਹਨਾਂ ਨੂੰ ਇਹ (The Kerala Story)ਫਿਲਮ ਇੱਕ ਪ੍ਰਾਪੋਗੰਡਾ ਲੱਗ ਰਹੀ ਸੀ। ਦੂਜੇ ਦਿਨ ਕਲੈਕਸ਼ਨ 'ਚ ਲਗਭਗ 50 ਫੀਸਦੀ ਦਾ ਉਛਾਲ ਆਇਆ ਹੈ ਤਾਂ ਦੇਖਦੇ ਹਾਂ ਅਦਾ ਸ਼ਰਮਾ ਸਟਾਰਰ ਫਿਲਮ ਨੇ ਦੋ ਦਿਨਾਂ 'ਚ ਕਿੰਨੀ ਕਮਾਈ ਕੀਤੀ...
ਇਹ ਵੀ ਪੜ੍ਹੋ: Amritsar News: ਸ੍ਰੀ ਦਰਬਾਰ ਸਾਹਿਬ ਨੇੜੇ ਹੋਇਆ ਵੱਡਾ ਧਮਾਕਾ! ਕਈ ਸ਼ਰਧਾਲੂ ਜ਼ਖ਼ਮੀ
ਸੁਦੀਪਤੋ ਸੇਨ ਦੀ 'ਦਿ ਕੇਰਲ ਸਟੋਰੀ' ਨੇ(The Kerala Story) ਪਹਿਲੇ ਹੀ ਦਿਨ ਬਾਕਸ ਆਫਿਸ 'ਤੇ 8.03 ਕਰੋੜ ਦਾ ਕਾਰੋਬਾਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਫਿਲਮ ਨੂੰ ਦੇਸ਼ ਵਿੱਚ ਇੱਕ ਵਿਸ਼ੇਸ਼ ਧਰਮ ਪ੍ਰਤੀ ਨਫਰਤ ਫੈਲਾਉਣ ਵਾਲੀ ਫਿਲਮ ਦੱਸਿਆ ਗਿਆ ਸੀ ਅਤੇ ਲੋਕਾਂ ਨੇ ਇਸ 'ਤੇ ਪਾਬੰਦੀ ਲਗਾਉਣ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਮਾਹੌਲ ਗਰਮ ਹੋ ਗਿਆ ਅਤੇ ਕੁਝ ਲੋਕਾਂ ਨੇ 'ਦਿ ਕੇਰਲਾ ਸਟੋਰੀ' ਨੂੰ ਪ੍ਰੋਪੇਗੰਡਾ ਫਿਲਮ ਕਹਿਣਾ ਸ਼ੁਰੂ ਕਰ ਦਿੱਤਾ।
ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਫਿਲਮ 'ਦਿ ਕੇਰਲ ਸਟੋਰੀ' ਪਹਿਲੇ ਦਿਨ ਲੋਕਾਂ ਨੂੰ ਖਿੱਚਣ ਵਿੱਚ ਕਾਮਯਾਬ ਹੋਈ। ਬੀਤੇ ਦਿਨੀ ਇਸ ਦਰਮਿਆਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਫਿਲਮ ਦਿ ਕੇਰਲ ਸਟੋਰੀ ਮੱਧ ਪ੍ਰਦੇਸ਼ ਵਿੱਚ ਟੈਕਸ ਮੁਕਤ ਹੋਵੇਗੀ, ਉਨ੍ਹਾਂ ਕਿਹਾ ਕਿ ਇਹ ਫਿਲਮ ਸਿੱਖਿਅਤ ਅਤੇ ਜਾਗਰੂਕ ਕਰਦੀ ਹੈ, ਬੱਚਿਆਂ ਅਤੇ ਮਾਪਿਆਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Weather Updates: ਪੰਜਾਬ ਸਮੇਤ ਕਈ ਸੂਬਿਆ 'ਚ ਮਈ ਵਿੱਚ ਗਰਮੀਆਂ ਦੀ ਬਜਾਏ ਬਾਰਿਸ਼, IMD ਵੱਲੋਂ ਯੈਲੋ ਅਲਰਟ ਜਾਰੀ