ਸੋਸ਼ਲ ਮੀਡੀਆ 'ਤੇ Shehnaaz Gill ਦੀ ਬਚਪਨ ਦੀ ਫੋਟੋ 'ਅੱਗ' ਵਾਂਗ ਹੋ ਰਹੀ ਵਾਇਰਲ, ਕੀ ਤੁਸੀਂ ਦੇਖੀ?
Advertisement
Article Detail0/zeephh/zeephh958870

ਸੋਸ਼ਲ ਮੀਡੀਆ 'ਤੇ Shehnaaz Gill ਦੀ ਬਚਪਨ ਦੀ ਫੋਟੋ 'ਅੱਗ' ਵਾਂਗ ਹੋ ਰਹੀ ਵਾਇਰਲ, ਕੀ ਤੁਸੀਂ ਦੇਖੀ?

ਸ਼ਹਿਨਾਜ਼ ਗਿੱਲ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਬਿੱਗ ਬੌਸ ਦਾ ਘਰ ਛੱਡਣ ਤੋਂ ਬਾਅਦ, ਉਸ ਦੀ ਪ੍ਰਸਿੱਧੀ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ

ਸੋਸ਼ਲ ਮੀਡੀਆ 'ਤੇ Shehnaaz Gill ਦੀ ਬਚਪਨ ਦੀ ਫੋਟੋ 'ਅੱਗ' ਵਾਂਗ ਹੋ ਰਹੀ ਵਾਇਰਲ, ਕੀ ਤੁਸੀਂ ਦੇਖੀ?

ਚੰਡੀਗੜ੍ਹ: ਸ਼ਹਿਨਾਜ਼ ਗਿੱਲ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਬਿੱਗ ਬੌਸ ਦਾ ਘਰ ਛੱਡਣ ਤੋਂ ਬਾਅਦ, ਉਸ ਦੀ ਪ੍ਰਸਿੱਧੀ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ, ਸ਼ਹਿਨਾਜ਼ ਗਿੱਲ ਹਰ ਰੋਜ਼ ਆਪਣੀਆਂ ਹੈਰਾਨਕੁੰਨ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਐਕਟਿਵ ਹੁੰਦੀ ਹੈ, ਪਰ ਹੁਣ ਉਸ ਕੋਲ ਕੋਈ ਤਾਜ਼ਾ ਤਸਵੀਰਾਂ ਨਹੀਂ ਹਨ, ਬਲਕਿ ਬਚਪਨ ਦੀਆਂ ਤਸਵੀਰਾਂ ਹਨ ਜਿਨ੍ਹਾਂ ਇੰਟਰਨੈਟ ਤੇ ਤੜਥੱਲੀ ਮਚਾਈ ਹੋਈ ਹੈ। ਸ਼ਹਿਨਾਜ਼ ਦੀ ਇਹ ਅਦਭੁੱਤ ਦਿੱਖ ਚਾਹੁਣ ਵਾਲਿਆਂ ਦੇ ਦਿਲਾਂ ਨੂੰ ਛੂਹ ਰਹੀ ਹੈ, ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂਅ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ ਦੀ ਇਹ ਫੋਟੋ ਉਸ ਦੇ ਸਕੂਲ ਦੇ ਦਿਨਾਂ ਤੋਂ ਵੇਖੀ ਜਾਂਦੀ ਹੈ।

ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਇਹ ਸ਼ਹਿਨਾਜ਼ ਗਿੱਲ ਦੀ ਬਚਪਨ ਦੀ ਤਸਵੀਰ ਹੈ, ਉਸ ਨੇ ਸਕੂਲ ਦੀ ਵਰਦੀ ਪਾਈ ਹੋਈ ਹੈ। ਉਹ ਆਪਣੇ ਦੋਸਤ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰ 'ਚ ਸ਼ਹਿਨਾਜ਼ ਕਾਫੀ cute ਲੱਗ ਰਹੀ ਹੈ। ਚਾਹੁਣ ਵਾਲਿਆਂ ਨੇ ਤਸਵੀਰ 'ਤੇ ਜ਼ਬਰਦਸਤ ਟਿੱਪਣੀ ਕਰਕੇ ਸ਼ਹਿਨਾਜ਼ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ।

fallback

ਇਸ ਤੋਂ ਪਹਿਲਾਂ, ਪ੍ਰਸ਼ੰਸਕਾਂ ਦੁਆਰਾ ਸ਼ਹਿਨਾਜ਼ ਦੀ ਇੱਕ ਫੋਟੋ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਸੀ, ਇਸ ਤਸਵੀਰ 'ਚ ਉਹ ਬਲੈਕ ਆਊਟਫਿੱਟ ਪਹਿਲੀ ਨਜ਼ਰ ਆ ਰਹੀ ਹੈ। ਇਸ ਕੋਲਡ ਸ਼ੋਲਡਰ ਵਨ ਪੀਸ ਗਾਊਨ ਵਿੱਚ ਸ਼ਹਿਨਾਜ਼ ਦਾ ਅੰਦਾਜ਼ ਸ਼ਲਾਘਾਯੋਗ ਹੈ।

fallback

ਮਸ਼ਹੂਰ ਪੰਜਾਬੀ ਗਾਇਕ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਜਲਦੀ ਹੀ ਦਿਲਜੀਤ ਦੋਸਾਂਝ ਦੇ ਨਾਲ ਫਿਲਮ ਵਿੱਚ ਨਜ਼ਰ ਆਵੇਗੀ, ਇਸ ਫਿਲਮ ਦਾ ਨਾਂਅ ਹੈ 'ਹੌਸਲਾ ਰੱਖ'। ਇਸ ਤੋਂ ਇਲਾਵਾ, ਹਾਲ ਹੀ ਵਿੱਚ ਸ਼ਹਿਨਾਜ਼ ਸਿਧਾਰਥ ਸ਼ੁਕਲਾ ਦੇ ਨਾਲ 'ਸਿਲਸਿਲਾ ਸਿਡਨਾਜ਼ ਕਾ' ਵਿੱਚ ਵੀ ਨਜ਼ਰ ਆਈ ਸੀ। ਇਸ ਦੌਰਾਨ ਸ਼ਹਿਨਾਜ਼ ਦੇ ਕਈ ਮਿਊਜ਼ਿਕ ਵੀਡੀਓ ਵੀ ਜਾਰੀ ਕੀਤੇ ਗਏ ਹਨ।

Trending news