Bhumi Pednekar News: ਸਕ੍ਰਿਪਟ ਦੀ ਗੁਣਵੱਤਾ ਤੇ ਕਿਰਦਾਰ ਨਾਲ ਕਦੇ ਸਮਝੌਤਾ ਨਹੀਂ ਕੀਤਾ-ਭੂਮੀ ਪੇਡਨੇਕਰ
Advertisement

Bhumi Pednekar News: ਸਕ੍ਰਿਪਟ ਦੀ ਗੁਣਵੱਤਾ ਤੇ ਕਿਰਦਾਰ ਨਾਲ ਕਦੇ ਸਮਝੌਤਾ ਨਹੀਂ ਕੀਤਾ-ਭੂਮੀ ਪੇਡਨੇਕਰ

Bhumi Pednekar News: ਬਾਲੀਵੁੱਡ ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਫਿਲਮਾਂ ਵਿੱਚ ਲੋਹਾ ਮਨਵਾਇਆ ਹੈ। । ਉਸ ਨੇ ਫਿਲਮ 'ਦਮ ਲਗਾ ਕੇ ਹਈਸ਼ਾ' ਵਿੱਚ ਇੱਕ ਜ਼ਿਆਦਾ ਭਾਰ ਵਾਲੀ ਕੁੜੀ ਦੀ ਭੂਮਿਕਾ ਨਿਭਾ ਕੇ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।

Bhumi Pednekar News: ਸਕ੍ਰਿਪਟ ਦੀ ਗੁਣਵੱਤਾ ਤੇ ਕਿਰਦਾਰ ਨਾਲ ਕਦੇ ਸਮਝੌਤਾ ਨਹੀਂ ਕੀਤਾ-ਭੂਮੀ ਪੇਡਨੇਕਰ

Bhumi Pednekar News: ਭੂਮੀ ਪੇਡਨੇਕਰ ਨੇ ਆਪਣੇ ਵੱਖ-ਵੱਖ ਕਿਰਦਾਰਾਂ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਮਨੋਰੰਜਨ ਜਗਤ ਵਿੱਚ ਆਪਣੇ ਲਈ ਇੱਕ ਵੱਖਰਾ ਸਥਾਨ ਬਣਾਇਆ ਹੈ। ਉਸ ਨੇ ਫਿਲਮ 'ਦਮ ਲਗਾ ਕੇ ਹਈਸ਼ਾ' ਵਿੱਚ ਇੱਕ ਜ਼ਿਆਦਾ ਭਾਰ ਵਾਲੀ ਕੁੜੀ ਦੀ ਭੂਮਿਕਾ ਨਿਭਾ ਕੇ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ।

ਭੂਮੀ ਬਹੁਤ ਵੱਖਰੀਆਂ ਭੂਮਿਕਾਵਾਂ ਨਿਭਾਉਂਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਸਕ੍ਰਿਪਟ ਦੀ ਚੋਣ ਨੂੰ ਲੈ ਕੇ ਗੱਲ ਕੀਤੀ। ਭੂਮੀ ਅਨੁਸਾਰ, ਜਦੋਂ ਉਸਨੇ ਦਮ ਲਗਾ ਕੇ ਹਈਸ਼ਾ ਕੀਤੀ ਸੀ ਤਾਂ ਲੋਕਾਂ ਨੇ ਉਸ ਨੂੰ ਕਿਹਾ ਸੀ ਕਿ ਇਹ ਕਰੀਅਰ ਨੂੰ ਖਤਮ ਕਰਨ ਵਾਲਾ ਫੈਸਲਾ ਹੋਵੇਗਾ ਪਰ ਭੂਮੀ ਨੇ ਉਹ ਰੋਲ ਕੀਤਾ ਅਤੇ ਲੋਕਾਂ ਦਾ ਬਹੁਤ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਭੂਮੀ ਪਰਦੇ 'ਤੇ ਇੱਕ ਲੈਸਬੀਅਨ ਕੁੜੀ ਦੇ ਕਿਰਦਾਰ 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਭੂਮਿਕਾ ਰਾਹੀਂ ਉਸ ਨੇ ਸਮਲਿੰਗੀ ਭਾਈਚਾਰੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ। ਉਸ ਦੇ ਹਰ ਕਿਰਦਾਰ ਦੀ ਚੋਣ ਵੱਖਰੀ ਹੈ, ਇਹ ਗੁਣ ਉਸ ਨੂੰ ਵੱਖਰਾ ਬਣਾਉਂਦਾ ਹੈ।

ਇਸ ਬਾਰੇ ਗੱਲ ਕਰਦੇ ਹੋਏ ਭੂਮੀ ਨੇ ਕਿਹਾ, 'ਮੈਂ ਇਸ ਇੰਡਸਟਰੀ 'ਚ ਰਹਿੰਦੇ ਹੋਏ ਇੱਕ ਮੋਹਰੀ ਔਰਤ ਲਈ ਤੈਅ ਕੀਤੇ ਗਏ ਆਦਰਸ਼ਾਂ ਦੀ ਪਾਲਣਾ ਕਰਨ ਦੇ ਚੱਕਰ ਵਿੱਚ ਨਹੀਂ ਫਸਾਂਗੀ। ਮੈਨੂੰ ਪਤਾ ਹੈ ਕਿ ਮੈਂ ਨਿਯਮਾਂ ਦੀ ਉਲੰਘਣਾ ਕਰਾਂਗੀ। ਆਖਰ ਲੋਕ ਮੈਨੂੰ ਮੇਰੇ ਕੰਮ ਕਰਕੇ ਹੀ ਯਾਦ ਕਰਨਗੇ। ਇਸ ਲਈ ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਅਜਿਹੀਆਂ ਫਿਲਮਾਂ ਦੀ ਚੋਣ ਕਰਾਂ ਜੋ ਮੈਨੂੰ ਕੁਝ ਨਵਾਂ ਕਰਨ ਦਾ ਮੌਕਾ ਦਿੰਦੀਆਂ ਹੋਣ।

ਇਹ ਵੀ ਪੜ੍ਹੋ : AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਿਆ ਕਾਂਗਰਸ ਪਾਰਟੀ ਦਾ ਸਮਰਥਨ, ਜਾਣੋ ਪੂਰਾ ਮਾਮਲਾ

ਭੂਮੀ ਨੇ ਅੱਗੇ ਕਿਹਾ ਕਿ ਜਦੋਂ ਵੀ ਕੋਈ ਫਿਲਮ ਚੁਣਨ ਦੀ ਗੱਲ ਆਉਂਦੀ ਹੈ ਤਾਂ ਮੇਰੇ ਲਈ ਸਿਰਫ ਸਕ੍ਰਿਪਟ ਹੀ ਮਹੱਤਵਪੂਰਨ ਹੁੰਦੀ ਹੈ। ਇਹ ਕੁਟੈਂਟ ਦਾ ਯੁੱਗ ਹੈ ਅਤੇ ਸਿਤਾਰੇ ਉਦੋਂ ਹੀ ਉਭਰ ਸਕਦੇ ਹਨ ਜਦੋਂ ਉਹ ਵਧੀਆ ਸਕ੍ਰਿਪਟਾਂ 'ਤੇ ਕੰਮ ਕਰਦੇ ਹਨ। ਮੈਂ ਸਕ੍ਰਿਪਟ ਦੀ ਗੁਣਵੱਤਾ ਅਤੇ ਕਿਰਦਾਰ ਨਾਲ ਕਦੇ ਸਮਝੌਤਾ ਨਹੀਂ ਕੀਤਾ। ਇਹ ਗੱਲ ਮੇਰੇ ਲਈ ਮਹੱਤਵਪੂਰਨ ਹੈ, ਇਸ ਲਈ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਇਹ ਵੀ ਪੜ੍ਹੋ : Punjab News: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ! ਫਰਜ਼ੀ ਆਈਡੀ ਨਾਲ ਜੁੜੇ ਲੱਖਾਂ ਸਿਮ ਕਾਰਡ ਕੀਤੇ ਬਲਾਕ

Trending news