Dharmendra Health Update: ਅਦਾਕਾਰ ਧਰਮਿੰਦਰ ਦੀ ਸਿਹਤ ਖ਼ਰਾਬ ਹੋਣ 'ਤੇ ਸਾਹਨੇਵਾਲ ਦੇ ਲੋਕ ਚਿੰਤਿਤ
Advertisement
Article Detail0/zeephh/zeephh1869597

Dharmendra Health Update: ਅਦਾਕਾਰ ਧਰਮਿੰਦਰ ਦੀ ਸਿਹਤ ਖ਼ਰਾਬ ਹੋਣ 'ਤੇ ਸਾਹਨੇਵਾਲ ਦੇ ਲੋਕ ਚਿੰਤਿਤ

Dharmendra Health Update: ਮਸ਼ਹੂਰ ਫਿਲਮ ਅਦਾਕਾਰ ਤੇ ਬਾਲੀਵੁੱਡ ਦੇ ਹੀ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਧਰਮਿੰਦਰ ਸਿਹਤ ਖਰਾਬ ਹੋਣ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਿਤ ਨਜ਼ਰ ਆ ਰਹੇ ਹਨ।

Dharmendra Health Update: ਅਦਾਕਾਰ ਧਰਮਿੰਦਰ ਦੀ ਸਿਹਤ ਖ਼ਰਾਬ ਹੋਣ 'ਤੇ ਸਾਹਨੇਵਾਲ ਦੇ ਲੋਕ ਚਿੰਤਿਤ

Dharmendra Health Update: ਮਸ਼ਹੂਰ ਫਿਲਮ ਅਦਾਕਾਰ ਤੇ ਬਾਲੀਵੁੱਡ ਵਿੱਚ ਹੀ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਧਰਮਿੰਦਰ (ਧਰਮਿੰਦਰ ਸਿੰਘ ਦਿਓਲ) ਦੇ ਪਿੰਡ ਸਾਹਨੇਵਾਲ ਦੇ ਲੋਕ ਉਨ੍ਹਾਂ ਦੇ ਖ਼ਰਾਬ ਸਿਹਤ ਦੀ ਖ਼ਬਰ ਤੋਂ ਬਹੁਤ ਜ਼ਿਆਦਾ ਚਿੰਤਿਤ ਹਨ ਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਦੁਆ ਮੰਗ ਰਹੇ ਹਨ।
ਪਿੰਡ ਦੇ ਬਾਜ਼ਾਰ ਵਿੱਚ ਸਥਿਤ ਦੁਕਾਨਦਾਰ ਤੇ ਹੋਰ ਲੋਕਾਂ ਨੇ ਦੱਸਿਆ ਕਿ ਉਹ ਧਰਮਿੰਦਰ ਦੇ ਬਿਮਾਰ ਹੋਣ ਦੀਆਂ ਖ਼ਬਰਾਂ ਦੇਖ ਕੇ ਚਿੰਤਿਤ ਹਨ ਤੇ ਉਹ ਧਰਮਿੰਦਰ ਦੀ ਚੰਗੀ ਸਿਹਤ ਲਈ ਦੁਆ ਕਰ ਰਹੇ ਹਨ ਕਿ ਉਹ ਜਲਦ ਤੋਂ ਜਲਦ ਤੰਦਰੁਸਤ ਹੋ ਜਾਣ। ਲੰਬੜਦਾਰ ਹਲਵਾਈ ਦੇ ਸੰਚਾਲਕ ਨੇ ਇਹ ਵੀ ਦੱਸਿਆ ਕਿ ਧਰਮਿੰਦਰ ਜਦੋਂ ਵੀ ਪੰਜਾਬ ਆਉਂਦੇ ਹਨ ਉਨ੍ਹਾਂ ਦੀ ਦੁਕਾਨ ਦੀ ਗਾਜਰ ਦੀ ਬਰਫ਼ੀ ਜ਼ਰੂਰ ਖਾਂਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਧਰਮਿੰਦਰ ਨੂੰ ਮੁੰਬਈ ਮਿਲਣ ਲਈ ਜਾਂਦਾ ਹੈ ਤਾਂ ਉਨ੍ਹਾਂ ਦੀ ਦੁਕਾਨ ਤੋਂ ਗਾਜਰ ਦੀ ਬਰਫੀ ਜ਼ਰੂਰ ਲੈ ਕੇ ਜਾਂਦਾ ਹੈ ਕਿਉਂਕਿ ਇਹ ਧਰਮਿੰਦਰ ਦੀ ਮਨਪਸੰਦ ਮਠਿਆਈ ਵਿੱਚੋਂ ਇੱਕ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਧਰਮਿੰਦਰ ਦੀ ਸਿਹਤ ਜਲਦੀ ਠੀਕ ਹੋ ਜਾਵੇ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਬਾਲੀਵੁੱਡ ਇੰਡਸਟਰੀ ਦੇ ਦਿੱਗਜ ਅਭਿਨੇਤਾ ਧਰਮਿੰਦਰ ਦੀ ਸਿਹਤ ਹੋਣ ਦੀ ਖਰਾਬ ਹੋਣ ਦੀ ਖ਼ਬਰ ਮਗਰੋਂ ਪ੍ਰਸ਼ੰਸਕ ਚਿੰਤਿਤ ਹੋ ਗਏ ਸਨ।। ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਦੇ ਇਲਾਜ ਲਈ ਅਮਰੀਕਾ ਗਏ ਹੋਏ ਹਨ। ਧਰਮਿੰਦਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰਨੀ ਸ਼ੁਰੂ ਕਰ ਦਿੱਤੀ ਹੈ।

ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਧਰਮਿੰਦਰ ਦੀ ਸਿਹਤ ਖਰਾਬ ਨਹੀਂ ਹੈ ਅਤੇ ਉਹ ਰੁਟੀਨ ਚੈਕਅੱਪ ਲਈ ਅਮਰੀਕਾ ਗਏ ਸਨ। ਇਸ ਦੌਰਾਨ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਧਰਮਿੰਦਰ ਦੀ ਸਿਹਤ ਖ਼ਰਾਬ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਅਤੇ ਮਾਂ ਪ੍ਰਕਾਸ਼ ਕੌਰ ਦੇ ਨਾਲ ਅਮਰੀਕਾ ਦੇ ਦੌਰੇ 'ਤੇ ਹਨ ਅਤੇ ਸਾਰੇ ਛੁੱਟੀਆਂ ਮਨਾਉਣ ਗਏ ਹੋਏ ਹਨ।

ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸੰਨੀ ਦਿਓਲ ਅਮਰੀਕਾ 'ਚ ਆਪਣੇ ਕਰੀਬੀਆਂ ਨਾਲ ਪੀਜ਼ਾ ਆਰਡਰ ਕਰਨ 'ਤੇ ਉਨ੍ਹਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸੰਨੀ ਦਿਓਲ ਅਤੇ ਉਨ੍ਹਾਂ ਦੇ ਦੋਸਤ ਖਾਣੇ ਅਤੇ ਮਸਤੀ ਬਾਰੇ ਗੱਲਾਂ ਕਰ ਰਹੇ ਹਨ। ਸੰਨੀ ਦਿਓਲ ਦੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : Rajasthan Accident News: ਰਾਜਸਥਾਨ 'ਚ ਵਾਪਰਿਆ ਸੜਕ ਹਾਦਸਾ- ਟਰੱਕ ਦੀ ਬੱਸ ਨਾਲ ਹੋਈ ਟੱਕਰ, 11 ਲੋਕਾਂ ਦੀ ਮੌਤ, 20 ਜ਼ਖਮੀ

Trending news