ਮਸ਼ਹੂਰ ਪੰਜਾਬ ਗਾਇਕ ਮਨਕੀਰਤ ਔਲਖ ਦੀ MERCEDES ਕਾਰ ਜ਼ਬਤ ! ਜਾਣੋ ਕਿਉਂ
Advertisement
Article Detail0/zeephh/zeephh688630

ਮਸ਼ਹੂਰ ਪੰਜਾਬ ਗਾਇਕ ਮਨਕੀਰਤ ਔਲਖ ਦੀ MERCEDES ਕਾਰ ਜ਼ਬਤ ! ਜਾਣੋ ਕਿਉਂ

ਚੰਡੀਗੜ੍ਹ ਪੁਲਿਸ ਨੇ ਮਨਕੀਰਤ ਔਲਖ ਦੀ ਕਾਰ ਜ਼ਬਤ ਕੀਤੀ 

ਚੰਡੀਗੜ੍ਹ ਪੁਲਿਸ ਨੇ ਮਨਕੀਰਤ ਔਲਖ ਦੀ ਕਾਰ ਜ਼ਬਤ ਕੀਤੀ

ਬਜ਼ਮ ਵਰਮਾ/ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ (Mankirat Aulakh) ਮੁੜ ਤੋਂ ਵਿਵਾਦਾਂ ਵਿੱਚ ਫਸ ਗਏ ਨੇ, ਮਨਕੀਰਤ ਔਲਖ ਦੀ ਲੱਗਜ਼ਰੀ Mercedes ਕਾਰ ਨੂੰ ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਜ਼ਬਤ ਕਰ ਲਿਆ ਹੈ,ਹਾਲਾਂਕਿ ਜਿਸ ਵੇਲੇ ਕਾਰ ਨੂੰ ਪੁਲਿਸ ਨੇ ਫੜਿਆ ਉਸ ਵੇਲੇ ਮਨਕੀਰਤ ਔਲਖ ਨਾ ਤਾਂ ਕਾਰ ਵਿੱਚ ਬੈਠੇ ਸਨ ਨਾ ਹੀ ਕਾਰ ਚਲਾ ਰਹੇ ਸਨ, ਜਿਸ ਵੇਲੇ ਕਾਰ ਨੂੰ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਰੋਕਿਆ ਉਸ ਵੇਲੇ ਕਾਰ ਫ਼ੇਜ਼ 7 ਦਾ ਸਮਰੀਤ ਸਿੰਘ ਚੱਲਾ ਰਿਹਾ ਸੀ, ਪਰ ਤੇਜ਼ ਮਿਊਜ਼ਿਕ ਦੀ ਵਜ੍ਹਾਂ ਕਰਕੇ ਜਦੋਂ ਟਰੈਫਿਕ ਪੁਲਿਸ ਨੇ ਕਾਰ ਨੂੰ ਰੋਕਿਆ ਤਾਂ ਕਾਗਜ਼ਾਤ ਮੰਗੇ ਤਾਂ ਡਰਾਈਵਰ ਸਮਰੀਤ ਗੱਡੀ ਦੀ ਰਜਿਸਟ੍ਰੇਸ਼ਨ ਕਾਪੀ (RC) ਨਹੀਂ ਵਿਖਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਮੋਟਰ ਵਾਇਕਲ ਐਕਟ ਅਧੀਨ Mercedes ਕਾਰ ਨੂੰ  ਜ਼ਬਤ ਕਰ ਲਿਆ 

ਕਿੱਥੇ ਫੜੀ ਗਈ ਕਾਰ ?

ਚੰਡੀਗੜ੍ਹ ਮਾਡਲ ਜੇਲ੍ਹ ਕੀ ਬੈੱਕ ਸਾਈਟ 'ਤੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ, ਪੰਜਾਬ ਨੰਬਰ ਦੀ 11VT 0001 ਮਾਡਲ ਦੀ Mercedes ਕਾਰ ਨੂੰ ਆਉਂਦੇ ਹੋਏ ਪੁਲਿਸ ਨੇ ਵੇਖਿਆ, ਕਾਰ ਵਿੱਚ ਤੇਜ਼ ਮਿਊਜ਼ਿਕ ਵੱਜ ਰਿਹਾ ਸੀ  ਨਾਕੇ 'ਤੇ ਖੜੇ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ  ਰੋਕਿਆ, ਜਦੋਂ ਕਾਰ ਦੇ ਡਰਾਇਵਰ ਤੋਂ ਪੁਲਿਸ ਨੇ ਕਾਗਜ਼ਾਦ ਮੰਗੇ ਤਾਂ ਕਾਰ ਦੀ ਰਜਿਸਟ੍ਰੇਸ਼ਨ ਕਾਪੀ (RC) ਨਹੀਂ ਸੀ, ਪੁਲਿਸ ਰਿਕਾਰਡ ਮੁਤਾਬਿਕ ਇਹ ਗੱਡੀ  ਮੁਹਾਲੀ ਦੇ ਹੋਮਲੈਂਡ ਸਪੀਡ ਟਾਵਰ ਨੰਬਰ 5 ਵਿੱਚ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਂ ਤੇ ਰਜਿਸਟਰਡ ਹੈ, ਹੁਣ ਗੱਡੀ ਨੂੰ ਛਡਾਉਣ ਦੇ ਲਈ ਮਨਕੀਰਤ ਔਲਖ ਨੂੰ ਚਲਾਨ ਦੇ ਨਾਲ ਕਾਨੂੰਨੀ ਕਾਰਵਾਹੀ ਤੋਂ ਹੋਕੇ ਗੁਜ਼ਰਨਾ ਪਵੇਗਾ,ਮੋਟਰ ਐਕਟ ਮੁਤਾਬਿਕ ਜੇਕਰ ਕੋਈ ਵੀ ਸ਼ਖ਼ਸ ਕਾਰ ਦੇ ਕਾਗਜ਼ਾਦ ਮੌਕੇ 'ਤੇ ਨਹੀਂ ਵਿਖਾਉਂਦਾ ਹੈ ਤਾਂ ਪੁਲਿਸ ਉਸ ਦੀ ਕਾਰ ਜ਼ਬਤ ਕਰ ਸਕਦੀ ਹੈ ਉਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਗੱਡੀ ਨੂੰ ਪੁਲਿਸ ਛੱਡ ਸਕਦੀ ਹੈ

ਮਲਕੀਰਤ ਔਲਖ ਦੇ ਗਾਣੇ ਨਾਲ ਜੁੜਿਆ ਵਿਵਾਦ

1 ਫਰਵਰੀ ਨੂੰ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਖ਼ਿਲਾਫ਼ ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗਾਣੇ ਗਾਉਣ ਦੇ ਮਾਮਲੇ ਵਿੱਚ ਮਾਨਸਾ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਸੀ, ਔਲਖ ਦੇ ਨਾਲ ਸਿੱਧੂ ਮੂਸੇਵਾਲਾ ਅਤੇ 5 ਹੋਰ ਅਣਪਛਾਤਿਆਂ ਖਿਲਾਫ਼ ਵੀ ਪੁਲਿਸ ਨੇ ਧਾਰਾ 294,504,149 IPC ਅਧੀਨ ਮਾਮਲਾ ਦਰਜ ਕੀਤਾ ਸੀ

 

 

Trending news