'Kisi Ka Bhai Kisi Ki Jaan' ਦੇ ਟ੍ਰੇਲਰ ਲਾਂਚ 'ਤੇ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਨੂੰ ਅਜਿਹਾ ਕੀ ਕਹਿ ਦਿੱਤਾ... ਕੀ ਮੁੜ ਉਸਨੇ ਨਹੀਂ ਦਿੱਤਾ
Advertisement
Article Detail0/zeephh/zeephh1647825

'Kisi Ka Bhai Kisi Ki Jaan' ਦੇ ਟ੍ਰੇਲਰ ਲਾਂਚ 'ਤੇ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਨੂੰ ਅਜਿਹਾ ਕੀ ਕਹਿ ਦਿੱਤਾ... ਕੀ ਮੁੜ ਉਸਨੇ ਨਹੀਂ ਦਿੱਤਾ

Kisi Ka Bhai Kisi Ki Jaan trailer News: ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਉਹ ਜੋੜੀ ਹੈ, ਜਿਨ੍ਹਾਂ ਨੂੰ ਲੋਕ ਅੱਜ ਵੀ ਸਿਡਨਾਜ਼ ਦੇ ਨਾਂ ਨਾਲ ਬੁਲਾਉਂਦੇ ਹਨ। ਸਿਧਾਰਥ ਸ਼ੁਕਲਾ ਹੁਣ ਇਸ ਦੁਨੀਆ 'ਚ ਨਹੀਂ ਰਹੇ ਪਰ ਸ਼ਹਿਨਾਜ਼ ਅੱਜ ਵੀ ਉਨ੍ਹਾਂ ਦੀਆਂ ਯਾਦਾਂ 'ਚ ਰਹਿੰਦੀ ਹੈ। ਉਨ੍ਹਾਂ ਨੂੰ ਅਕਸਰ ਗੱਲਬਾਤ ਦੌਰਾਨ ਸਿਧਾਰਥ ਦਾ ਜ਼ਿਕਰ ਕਰਦੇ ਦੇਖਿਆ ਗਿਆ ਹੈ। ਇਹ ਗੱਲ ਸਲਮਾਨ ਖਾਨ ਤੋਂ ਵੀ ਲੁਕੀ ਨਹੀਂ ਹੈ। ਇਸੇ ਲਈ ਉਨ੍ਹਾਂ ਨੇ ਭਰੇ ਇਕੱਠ 'ਚ ਅਦਾਕਾਰਾ ਨੂੰ ਖਾਸ ਸਲਾਹ ਦਿੱਤੀ।

'Kisi Ka Bhai Kisi Ki Jaan' ਦੇ ਟ੍ਰੇਲਰ ਲਾਂਚ 'ਤੇ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਨੂੰ ਅਜਿਹਾ ਕੀ ਕਹਿ ਦਿੱਤਾ... ਕੀ ਮੁੜ ਉਸਨੇ ਨਹੀਂ ਦਿੱਤਾ

Salman Khan Asks Shehnaaz Gill to Move On: ਸਲਮਾਨ ਖਾਨ ਇੰਨ੍ਹੀਂ ਦਿਨੀਂ ਆਪਣੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਦਾ ਜ਼ਬਰਦਸਤ (Kisi Ka Bhai Kisi Ki Jaan) ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹਾਲ ਹੀ 'ਚ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ। ਟ੍ਰੇਲਰ ਲਾਂਚ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਸਲਮਾਨ (Salman Khan)ਦੇ ਨਾਲ, ਪੂਰੀ ਕਾਸਟ ਟ੍ਰੇਲਰ ਲਾਂਚ 'ਤੇ ਮੌਜੂਦ ਸੀ ਜਿਸ ਵਿੱਚ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਅਤੇ ਰਾਘਵ ਜੁਆਲ ਸ਼ਾਮਲ ਸਨ। ਟ੍ਰੇਲਰ ਲਾਂਚ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ (Shehnaaz Gill) ਬਾਰੇ ਕੁਝ ਅਜਿਹਾ ਕਹਿ ਦਿੱਤਾ ਕਿ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ। ਸਲਮਾਨ ਨੇ ਨਾ ਸਿਰਫ ਅਸਿੱਧੇ ਤੌਰ 'ਤੇ ਸ਼ਹਿਨਾਜ਼ ਗਿੱਲ ਦੇ ਨਵੇਂ ਰਿਸ਼ਤੇ ਦੀ ਪੁਸ਼ਟੀ ਕੀਤੀ ਬਲਕਿ ਉਨ੍ਹਾਂ ਨੂੰ ਸਿਧਾਰਥ ਸ਼ੁਕਲਾ ਬਾਰੇ ਇਕ ਗੱਲ ਵੀ ਦੱਸੀ ...

ਇਹ ਵੀ ਪੜ੍ਹੋ: Taliban Ban News: ਪਹਿਲਾਂ ਔਰਤਾਂ ਤੋਂ ਕਿਤਾਬਾਂ ਖੋਹੀਆਂ, ਹੁਣ ਸ਼ਾਂਤੀ ਨਾਲ ਖਾਣਾ ਵੀ ਖੋਹਿਆ! ਚਾਹੁੰਦਾ ਕੀ ਹੈ ਤਾਲਿਬਾਨ ?

ਸਲਮਾਨ ਖਾਨ ਦੇ ਟ੍ਰੇਲਰ ਲਾਂਚ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅਦਾਕਾਰ ਨੇ ਸ਼ਹਿਨਾਜ਼ ਗਿੱਲ ਨੂੰ ਅੱਗੇ ਵਧਣ ਲਈ ਕਿਹਾ ਹੈ। ਇਹ ਸੁਣ ਕੇ ਹਰ ਕਿਸੇ ਦੇ ਦਿਮਾਗ ਵਿੱਚ ਇਹ ਗੱਲ ਆ ਗਈ ਹੈ ਕਿ ਅਦਾਕਾਰ ਨੇ ਸ਼ਹਿਨਾਜ਼ ਨੂੰ ਸਿਧਾਰਥ ਸ਼ੁਕਲਾਤੋਂ ਅੱਗੇ ਵਧਣ ਲਈ ਕਿਹਾ ਹੈ। ਸਲਮਾਨ ਨੇ ਇਸ ਤੋਂ ਵੀ ਅੱਗੇ ਕੁਝ ਅਜਿਹਾ ਕਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਨੂੰ ਅੱਗੇ ਵਧਣ ਦਾ ਸੁਝਾਅ ਦਿੱਤਾ ਅਤੇ ਫਿਰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਹਿਨਾਜ਼ ਹੁਣ ਅੱਗੇ ਵਧ ਰਹੀ ਹੈ। ਸਲਮਾਨ ਨੇ ਕਿਹਾ ਹੈ ਕਿ ਉਹ ਸੈੱਟ 'ਤੇ ਜੋ ਵੀ ਹੋ ਰਿਹਾ ਹੈ, ਉਸ ਨੂੰ ਦੇਖਦਾ ਹੈ। ਇਸ ਗੱਲ 'ਤੇ ਸਾਰੇ ਕਲਾਕਾਰ ਹੱਸਣ ਲੱਗੇ। ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਅਤੇ ਰਾਘਵ ਜੁਆਲ ਦੇ ਰਿਸ਼ਤੇ ਦੀ ਅਸਿੱਧੇ ਤੌਰ 'ਤੇ ਪੁਸ਼ਟੀ ਕੀਤੀ ਹੈ।

Trending news