ਸਕੂਲ ਖੌਲਣ ਦੇ ਲਈ ਕੇਂਦਰ ਨੇ ਸੂਬਿਆਂ ਤੋਂ ਮੰਗਿਆ ਫੀਡ ਬੈਕ,ਚੰਡੀਗੜ੍ਹ ਪ੍ਰਸ਼ਾਸਨ ਨੇ ਅਭਿਭਾਵਕਾਂ ਤੋਂ ਪੁੱਛੇ ਇਹ ਸਵਾਲ
Advertisement
Article Detail0/zeephh/zeephh714544

ਸਕੂਲ ਖੌਲਣ ਦੇ ਲਈ ਕੇਂਦਰ ਨੇ ਸੂਬਿਆਂ ਤੋਂ ਮੰਗਿਆ ਫੀਡ ਬੈਕ,ਚੰਡੀਗੜ੍ਹ ਪ੍ਰਸ਼ਾਸਨ ਨੇ ਅਭਿਭਾਵਕਾਂ ਤੋਂ ਪੁੱਛੇ ਇਹ ਸਵਾਲ

ਸਕੂਲ ਖੌਲਣ ਨੂੰ ਲੈਕੇ ਕੇਂਦਰ ਸਰਕਾਰ ਨੇ ਅਭਿਭਾਵਕਾਂ ਤੋਂ ਮੰਗੀ ਸਲਾਹ 

ਸਕੂਲ ਖੌਲਣ ਨੂੰ ਲੈਕੇ ਕੇਂਦਰ ਸਰਕਾਰ ਨੇ ਅਭਿਭਾਵਕਾਂ ਤੋਂ ਮੰਗੀ ਸਲਾਹ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਕੋਰੋਨਾ ਵਾਇਰਸ ( Coronavirus) ਸੰਕਟ ਕਾਲ ਵਿੱਚ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ (HRD Ministry) ਨੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰਕੁਲਰ ਭੇਜ ਕੇ ਅਭਿਭਾਵਕਾਂ ਤੋਂ ਫੀਡ ਬੈਕ ਲੈਣ ਲਈ ਕਿਹਾ ਹੈ,  ਸਕੂਲਾਂ ਨੂੰ ਕਦੋਂ ਖੌਲਿਆ ਜਾਣਾ ਚਾਹੀਦਾ ਹੈ ? ਉਨ੍ਹਾਂ ਦੀ ਰਾਏ ਵਿੱਚ ਕਿ ਇਹ ਸੁਵਿਧਾਜਨਕ ਹੋਵੇਗਾ ?

ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਦੇ ਤਹਿਤ ਆਉਣ ਵਾਲੇ ਡਿਪਾਰਟਮੈਂਟ ਆਫ਼ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ ਨੇ ਵੀ ਇੱਕ ਸਰਕੁਲਰ ਭੇਜਿਆ ਹੈ ਤਾਕੀ ਸਕੂਲ ਖੁੱਲਣ 'ਤੇ ਅਭਿਭਾਵਕਾਂ ਤੋਂ ਉਨ੍ਹਾਂ ਦੀ ਰਾਏ ਲਈ ਜਾ ਸਕੇ, ਉਹ ਸਕੂਲ ਵਿੱਚ ਕੀ ਚਾਉਂਦੇ ਨੇ,ਸਾਰੇ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਿੱਖਿਆ ਸਕੱਤਰਾਂ ਨੂੰ ਇਸ ਮੁੱਦੇ 'ਤੇ 20 ਜੁਲਾਈ ਤੱਕ ਆਪਣਾ ਜਵਾਬ ਭੇਜਣ ਨੂੰ ਕਿਹਾ ਗਿਆ ਹੈ

ਮਨੁੱਖੀ ਵਸੀਲਿਆਂ ਬਾਰੇ ਮੰਤਰੀਲੇ ਦੇ ਸਰਕੁਲਰ ਮੁਤਾਬਿਕ ਸਕੂਲੀ ਬੱਚਿਆਂ ਦੇ ਅਭਿਭਾਵਕਾਂ ਤੋਂ ਇੰਨਾ ਮੁੱਖ ਬਿੰਦੂਆਂ 'ਤੇ ਫੀਡਬੈਕ ਲੈਣ ਨੂੰ ਕਿਹਾ ਗਿਆ ਹੈ 

1. ਉਹ ਸਮਾਂ ਕੀ ਹੋ ਸਕਦਾ ਹੈ ਜਦੋਂ ਉਨ੍ਹਾਂ ਦੇ ਮੁਤਾਬਿਕ ਸਕੂਲਾਂ ਨੂੰ ਖੌਲਣ ਵਿੱਚ ਆਸਾਨੀ ਹੋਵੇਗੀ ਅਗਸਤ/ਸਤੰਬਰ/ ਅਕਤੂਬਰ 2020 
2. ਮਾਂ-ਪਿਓ  ਸਕੂਲਾਂ ਤੋਂ ਕੀ ਚਾਉਂਦੇ ਨੇ,ਜਦੋਂ ਵੀ ਸਕੂਲ ਖੁੱਲਣ
3.  ਇਸ ਵਿਸ਼ੇ ਵਿੱਚ ਕੋਈ ਫੀਡਬੈਕ,ਸਲਾਹ ਜਾਂ ਟਿੱਪਣੀ 

ਦਰਾਸਲ ਦੇਸ਼ ਭਰ ਵਿੱਚ ਸਾਰੇ ਸਕੂਲ 24 ਮਾਰਚ ਤੋਂ ਬੰਦ ਨੇ, ਜਦੋਂ ਕਿ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਦੇ ਲਈ ਪੀਐੱਮ ਮੋਦੀ ਨੇ ਦੇਸ਼ਭਰ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਸੀ, ਕੋਰੋਨਾ ਸੰਕਟ ਦੀ ਵਜ੍ਹਾਂ ਕਰ ਕੇ ਪੈਦਾ ਹੋਏ ਇਸ ਪਰੇਸ਼ਾਨੀ ਦੀ ਵਜ੍ਹਾਂ ਕਰ ਕੇ ਮਨੁੱਖੀ ਵਿਕਾਸ ਮੰਤਰਾਲੇ ਨੇ 9 ਵੀਂ ਤੋਂ 12ਵੀਂ ਕਲਾਸ ਦੇ ਸਿਲੇਬਸ ਵਿੱਚ 30 ਫ਼ੀਸਦੀ ਦੀ ਕਟੌਤੀ ਵੀ ਕਰ ਦਿੱਤੀ ਸੀ, ਆਪਣੇ ਇਸ ਫ਼ੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਮੰਤਰਾਲੇ ਨੇ ਕਿਹਾ ਕਿ ਬੱਚਿਆਂ 'ਤੇ ਭਾਰ ਘੱਟ ਕਰਨ ਦੇ ਲਈ ਕੋਰਸ ਨੂੰ ਮੁੜ ਤੋਂ ਤਿਆਰ ਕੀਤਾ ਗਿਆ ਹੈ

ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਇਸ ਦੌਰਾਨ ਸਕੂਲਾਂ ਨੂੰ ਕੋਰੋਨਾ ਮਹਾਂਮਾਰੀ ਸੰਕਟ ਦੌਰਾਨ ਕਲਾਸ ਰੂਮ ਟੀਚਿੰਗ ਦੀ ਥਾਂ ਆਨਲਾਈਨ ਟੀਚਿੰਗ ਅਪਣਾਉਣ ਲਈ ਕਹਿੰਦਾ ਰਿਹਾ ਹੈ, ਪਿਛਲੇ ਹਫ਼ਤੇ ਹੀ ਮੰਤਰਾਲੇ ਨੇ ਸਕੂਲਾਂ ਦੇ ਲਈ ਆਨਲਾਈਨ ਕਲਾ ਸੇਜ ਦੀ ਗਾਈਡ ਲਾਈਨ ਜਾਰੀ ਕੀਤੀ ਸੀ, ਸੁਝਾਅ ਦਿੱਤਾ ਸੀ ਕਿ ਸਕੂਲਾਂ ਨੂੰ ਆਨ ਲਾਈਨ ਕਲਾ ਸੇਜ ਦੀ ਗਿਣਤੀ ਅਤੇ ਸਮਾਂ ਹੱਦ ਤੈਅ ਕਰਨੀ ਚਾਹੀਦੀ ਹੈ 

 

 

 

 

Trending news