Job for Ex Agniveer in BSF: ਸਾਬਕਾ ਅਗਨੀਵੀਰਾਂ ਨੂੰ BSF ਭਰਤੀ 'ਚ ਮਿਲੇਗਾ 10 ਫ਼ੀਸਦੀ ਕੋਟਾ, ਉਮਰ ਹੱਦ 'ਚ ਵੀ ਛੋਟ ਦਾ ਐਲਾਨ
Advertisement
Article Detail0/zeephh/zeephh1604196

Job for Ex Agniveer in BSF: ਸਾਬਕਾ ਅਗਨੀਵੀਰਾਂ ਨੂੰ BSF ਭਰਤੀ 'ਚ ਮਿਲੇਗਾ 10 ਫ਼ੀਸਦੀ ਕੋਟਾ, ਉਮਰ ਹੱਦ 'ਚ ਵੀ ਛੋਟ ਦਾ ਐਲਾਨ

Ex Agniveer in BSF Recruitment News : ਅਗਨੀਪਥ ਯੋਜਨਾ ਨੂੰ ਉਤਸ਼ਾਹਤ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐੱਸਐੱਫ 'ਚ ਖਾਲੀ ਪਈਆਂ ਆਸਾਮੀਆਂ 'ਚ ਸਾਬਕਾ ਅਗਨੀਵੀਰਾਂ ਲਈ ਉਪਰਲੀ ਉਮਰ ਹੱਦ 'ਚ ਛੋਟ ਦੇ ਨਾਲ 10 ਫ਼ੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ 9 ਮਾਰਚ ਤੋਂ ਲਾਗੂ ਹੋਵੇਗਾ।

Job for Ex Agniveer in BSF: ਸਾਬਕਾ ਅਗਨੀਵੀਰਾਂ ਨੂੰ BSF ਭਰਤੀ 'ਚ ਮਿਲੇਗਾ 10 ਫ਼ੀਸਦੀ ਕੋਟਾ, ਉਮਰ ਹੱਦ 'ਚ ਵੀ ਛੋਟ ਦਾ ਐਲਾਨ

Ex Agniveer in BSF Recruitment News  : ਭਾਰਤੀ ਫ਼ੌਜ 'ਚ ਅਗਨੀਵੀਰ ਦੀ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਨੇ ਸੀਮਾ ਸੁਰੱਖਿਆ ਬਲ (BSF) ਦੇ ਅੰਦਰ ਖਾਲੀ ਅਸਾਮੀਆਂ ਵਿੱਚ ਸਾਬਕਾ ਅਗਨੀਵੀਰਾਂ ਲਈ 10 ਫ਼ੀਸਦੀ ਕੋਟਾ ਰੱਖਣ ਦਾ ਐਲਾਨ ਕੀਤਾ ਹੈ।

ਇੰਨਾ ਹੀ ਨਹੀਂ ਅਗਨੀਵੀਰ ਨੂੰ ਵੱਧ ਉਮਰ ਹੱਦ ਦੇ ਮਾਪਦੰਡਾਂ ਵਿੱਚ ਛੋਟ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀ ਉਹ ਪਹਿਲੇ ਬੈਚ ਜਾਂ ਬਾਅਦ ਵਾਲੇ ਬੈਚਾਂ ਦਾ ਹਿੱਸਾ ਰਹੇ ਹਨ। ਗ੍ਰਹਿ ਮੰਤਰਾਲੇ ਨੇ 6 ਮਾਰਚ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ।

ਗ੍ਰਹਿ ਮੰਤਰਾਲੇ ਨੇ 6 ਮਾਰਚ ਨੂੰ ਇਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦਾ ਐਲਾਨ ਕੀਤਾ ਸੀ। ਗ੍ਰਹਿ ਮੰਤਰਾਲੇ ਨੇ ਅਗਨੀਵੀਰਾਂ ਨੂੰ 10 ਫ਼ੀਸਦੀ ਕੋਟਾ ਦੇਣ ਲਈ ਸੀਮਾ ਸੁਰੱਖਿਆ ਬਲ (ਬੀਐਸਐਫ), ਜਨਰਲ ਡਿਊਟੀ ਕਾਡਰ ਭਰਤੀ ਨਿਯਮਾਂ 2015 ਵਿੱਚ ਸੋਧ ਕੀਤੀ ਹੈ। ਇਸ ਲਈ ਅਧਿਕਾਰਤ ਗਜ਼ਟ ਨੋਟੀਫਿਕੇਸ਼ਨ 6 ਮਾਰਚ, 2023 ਨੂੰ ਜਾਰੀ ਕੀਤਾ ਗਿਆ ਸੀ।

ਨੋਟੀਫਿਕੇਸ਼ਨ ਅਨੁਸਾਰ ਬੀਐਸਐਫ ਦੀ ਭਰਤੀ ਪ੍ਰੀਖਿਆ ਵਿੱਚ ਅਗਨੀਵੀਰਾਂ ਨੂੰ ਸਰੀਰਕ ਕੁਸ਼ਲਤਾ ਟੈਸਟ ਯਾਨੀ ਸਰੀਰਕ ਟੈਸਟ ਵਿੱਚ ਵੀ ਛੋਟ ਮਿਲੇਗੀ। ਨੋਟੀਫਿਕੇਸ਼ਨ ਅਨੁਸਾਰ ਕਾਂਸਟੇਬਲ ਦੇ ਅਹੁਦੇ ਲਈ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿੱਚ ਪੰਜ ਸਾਲ ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਸਾਬਕਾ ਅਗਨੀਵੀਰਾਂ ਨੂੰ ਤਿੰਨ ਸਾਲ ਦੀ ਛੋਟ ਮਿਲੇਗੀ।

ਇਹ ਵੀ ਪੜ੍ਹੋ : Punjab Health Budget 2023: ਬਜਟ 'ਚ ਸਿਹਤ ਖੇਤਰ ਨੂੰ ਮਿਲਿਆ ਵੱਡਾ ਹੁਲਾਰਾ, ਸਰਕਾਰ ਕਰੇਗੀ ਕਈ ਵੱਡੀਆਂ ਯੋਜਨਾਵਾਂ 'ਤੇ ਕੰਮ, ਜਾਣੋ ਕੀ?

ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਅਗਨੀਵੀਰ ਦੀ ਭਰਤੀ ਪ੍ਰਕਿਰਿਆ ਨੂੰ ਬਦਲ ਦਿੱਤਾ ਸੀ। ਉਮੀਦਵਾਰਾਂ ਨੂੰ ਪਹਿਲਾਂ ਲਿਖਤੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਪਵੇਗਾ। ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਉਮੀਦਵਾਰ ਰੈਲੀ ਵਿੱਚ ਸ਼ਾਮਲ ਹੋਣਗੇ। ਭਰਤੀ ਦਾ ਆਖਰੀ ਪੜਾਅ ਮੈਡੀਕਲ ਟੈਸਟ ਹੋਵੇਗਾ। ਇਹ ਫ਼ੈਸਲਾ ਫ਼ੌਜ ਨੇ ਭਰਤੀ ਰੈਲੀ 'ਚ ਭੀੜ ਘੱਟ ਕਰਨ ਦੇ ਮੱਦੇਨਜ਼ਰ ਲਿਆ ਹੈ।

ਇਹ ਵੀ ਪੜ੍ਹੋ : Punjab Agriculture and Farmer Budget 2023: ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ; ਖੇਤੀ ਤੇ ਸਹਾਇਕ ਖੇਤਰ ਲਈ 13,888 ਕਰੋੜ ਰੁਪਏ ਦੀ ਤਜਵੀਜ਼ ਰੱਖੀ

 

Trending news