Pakistan Bus Fire: ਪਾਕਿਸਤਾਨ 'ਚ ਵੱਡਾ ਹਾਦਸਾ, ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਬੱਸ ਨੂੰ ਲੱਗੀ ਅੱਗ, 30 ਦੀ ਮੌਤ
Advertisement
Article Detail0/zeephh/zeephh1832499

Pakistan Bus Fire: ਪਾਕਿਸਤਾਨ 'ਚ ਵੱਡਾ ਹਾਦਸਾ, ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਬੱਸ ਨੂੰ ਲੱਗੀ ਅੱਗ, 30 ਦੀ ਮੌਤ

Pakistan Bus Fire: ਪਾਕਿਸਤਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਇੱਕ ਯਾਤਰੀ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 20 ਲੋਕਾਂ ਦੀ ਮੌਤ ਹੋ ਗਈ ਜਦਕਿ 7 ਜ਼ਖਮੀ ਦੱਸੇ ਜਾ ਰਹੇ ਹਨ।

 

Pakistan Bus Fire: ਪਾਕਿਸਤਾਨ 'ਚ ਵੱਡਾ ਹਾਦਸਾ, ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਬੱਸ ਨੂੰ ਲੱਗੀ ਅੱਗ, 30 ਦੀ ਮੌਤ

Pakistan Bus Fire: ਇਸਲਾਮਾਬਾਦ ਤੋਂ ਕਰਾਚੀ ਜਾ ਰਹੀ ਇੱਕ ਬੱਸ ਪਿੰਡੀ ਭੱਟੀਆਂ ਨੇੜੇ ਕੈਰੀ ਬਾਕਸ ਨਾਲ ਟਕਰਾ ਗਈ, ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ। ਬਾਹਰ ਨਿਕਲਣ ਵਾਲੇ ਦਰਵਾਜ਼ੇ ਤੋਂ ਸਿਰਫ਼ 10 ਲੋਕ ਹੀ ਜ਼ਿੰਦਾ ਬਾਹਰ ਨਿਕਲ ਸਕੇ, ਬਾਕੀ 30 ਯਾਤਰੀਆਂ ਦੀ ਸੜ ਕੇ ਮੌਤ ਹੋ ਗਈ। ਹਾਦਸੇ 'ਚ 7 ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ।

ਇਹ ਹਾਦਸਾ ਐਤਵਾਰ ਤੜਕੇ ਪਿੰਡੀ ਭੱਟੀਆਂ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 35 ਤੋਂ 40 ਯਾਤਰੀ ਸਵਾਰ ਸਨ। ਪੁਲਿਸ ਨੇ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਸਾਰੇ ਜ਼ਖਮੀਆਂ ਨੂੰ ਉੱਥੋਂ ਦੇ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ। ਹੁਣ ਇਸ ਮਾਮਲੇ 'ਚ ਹੋਰ ਜਾਣਕਾਰੀ ਦੀ ਉਡੀਕ ਹੈ।

ਇਹ ਵੀ ਪੜ੍ਹੋ:Punjab Flood News: ਮੁੜ ਤਬਾਹੀ ਦਾ ਮੰਜ਼ਰ! ਪੰਜਾਬ 'ਚ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ ਹੜ੍ਹ ਨਾਲ ਹੋਏ ਪ੍ਰਭਾਵਿਤ
 

 

Trending news