ਵਿਦੇਸ਼ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਏਜੰਟਾਂ ਦੀ ਠੱਗੀ ਤੋਂ ਨਹੀਂ ਖ਼ਤਰਾ,ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
Advertisement
Article Detail0/zeephh/zeephh640870

ਵਿਦੇਸ਼ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਏਜੰਟਾਂ ਦੀ ਠੱਗੀ ਤੋਂ ਨਹੀਂ ਖ਼ਤਰਾ,ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਪੰਜਾਬ ਸਰਕਾਰ ਹੁਣ ਆਪ ਏਜੰਟ ਨਿਯੁਕਤ ਕਰੇਗੀ,ਵਿਦੇਸ਼ ਮੰਤਰਾਲੇ ਤੋਂ ਰਜਿਸਟਰਡ ਹੋਣਗੇ ਏਜੰਟ

ਵਿਦੇਸ਼ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਏਜੰਟਾਂ ਦੀ ਠੱਗੀ ਤੋਂ ਨਹੀਂ ਖ਼ਤਰਾ,ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਚੰਡੀਗੜ੍ਹ : ਤੁਸੀਂ ਜ਼ਿਆਦਾ ਪੜੇ ਲਿਖੇ ਨਹੀਂ ਹੋ ਪਰ ਵਿਦੇਸ਼ ਜਾ ਕੇ ਪੈਸੇ ਕਮਾਉਣ ਦੀ ਤੁਹਾਡੀ ਇੱਛਾ ਹੈ ਤਾਂ ਤੁਸੀਂ ਅਕਸਰ ਏਜੰਟ ਕੋਲ ਜਾਂਦੇ ਹੋ ਤਾਂ ਏਜੰਟ ਤੁਹਾਨੂੰ ਖਾੜੀ ਮੁਲਕਾਂ ਵਿੱਚ ਭੇਜ ਕੇ ਜ਼ਿਆਦਾ ਪੈਸਾ ਕਮਾਉਣ ਦਾ ਸੁਪਨਾ ਵਿਖਾਉਂਦਾ ਹੈ, ਤੁਸੀਂ ਉਸ ਸੁਪਣੇ ਦੇ ਝਾਂਸੇ ਵਿੱਚ ਫੱਸ ਜਾਂਦੇ ਹੋ,ਪੈਸਾ ਏਜੰਟ ਦੀ ਜੇਬ ਵਿੱਚ ਚਲਾ ਜਾਂਦਾ ਹੈ ਅਤੇ ਖਾੜੀ ਮੁਲਕ ਪਹੁੰਚੇ ਸਭ ਤੋਂ ਪਹਿਲਾਂ ਕੰਪਨੀ ਦਾ ਮਾਲਿਕ ਤੁਹਾਡਾ ਪਾਸਪੋਰਟ ਜ਼ਬਤ ਕਰਦਾ ਹੈ, ਫਿਰ ਨੌਕਰਾਂ ਵਾਂਗ ਕੰਮ ਕਰਵਾਉਂਦਾ ਹੈ,ਤੁਹਾਡੇ 'ਤੇ ਤਸ਼ੱਦਤ ਹੁੰਦੀ ਹੈ, ਕਿਸੇ ਹੀਲੇ ਵਸੀਲੇ ਦੇ ਜ਼ਰੀਏ ਤੁਹਾਡੀ ਆਵਾਜ਼ ਤੁਹਾਡੇ ਘਰ ਵਾਲਿਆਂ ਤੱਕ ਪਹੁੰਚ ਦੀ ਹੈ ਤਾਂ ਤੁਹਾਨੂੰ ਛਡਾਉਣ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ, ਪਰ ਤੁਸੀਂ ਵਿਦੇਸ਼ ਵੀ ਜਾਓ ਅਤੇ ਤੁਹਾਨੂੰ ਕੋਈ ਤਕਲੀਫ਼ ਵੀ ਨਾ ਹੋਵੇ ਇਸਦੇ ਲਈ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਇੱਕ ਅਹਿਮ ਫੈਸਲਾ ਲਿਆ ਹੈ 

ਕੀ ਹੈ ਪੰਜਾਬ ਸਰਕਾਰ ਦਾ ਫੈਸਲਾ ?

ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨਾਲ ਮਿਲਕੇ ਖਾੜੀ ਮੁਲਕਾਂ ਵਿੱਚ ਨੌਕਰੀ ਕਰਨ ਵਾਲੇ ਲੋਕਾਂ ਦੇ ਲਈ ਅਹਿਮ ਫੈਸਲਾ ਲਿਆ ਹੈ,ਫਰਜ਼ੀ ਏਜੰਟਾਂ ਦੇ ਚੱਕਰ ਤੋਂ ਤੁਹਾਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਦਾ EMPLOYEMENT GENERATION AND TRAINING DEPARTMENT ਵਿਦੇਸ਼ ਮੰਤਰਾਲੇ ਨਾਲ ਮਿਲਕੇ ਏਜੰਟਾਂ  ਦੀ ਭਰਤੀ ਕਰੇਗਾ, ਏਜੰਟ ਦਾ ਰਜਿਸਟ੍ਰੇਸ਼ਨ ਵਿਦੇਸ਼ ਮੰਤਰਾਲੇ ਦੇ PROTECTOR GENERATION OF EMIGRANTS ਅਧੀਨ ਹੋਵੇਗਾ,ਏਜੰਟਾਂ ਨੂੰ  50 ਲੱਖ ਦੀ  ਬੈਂਕ ਗਰੰਟੀ ਦੇਣੀ ਹੋਵੇਗੀ, ਇਹ ਹੀ ਨਹੀਂ  ਪੰਜਾਬ ਸਰਕਾਰ ਇੰਨਾ ਏਜੰਟਾਂ ਦੇ ਜ਼ਰੀਏ  ਖਾੜੀ ਮੁਲਕਾਂ ਵਿੱਚ ਕੰਪਨੀਆਂ ਦੇ ਮਾਲਿਕਾ ਦੇ ਨਾਲ ਸਿੱਧਾ ਰਾਬਤਾ ਰੱਖਣਗੇ,ਪੰਜਾਬ ਸਰਕਾਰ ਮੁਹਾਲੀ ਵਿੱਚ ਇਸਦਾ ਦਫ਼ਤਰ ਖੋਲ੍ਹਣ ਜਾ ਰਹੀ ਹੈ 

ਵਿਦਿਆਰਥੀਆਂ ਨੂੰ ਮਿਲੇਗਾ ਏਜੰਟਾਂ ਤੋਂ ਛੁੱਟਕਾਰਾ

ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਪੜਾਈ ਕਰਨ ਦੇ ਚਾਹਵਾਨਾਂ ਨੂੰ ਵੀ ਏਜੰਟਾਂ ਦੀ ਠੱਗੀ ਤੋਂ ਬਚਾਉਣ ਦੇ ਲਈ ਇੱਕ ਖ਼ਾਸ ਯੋਜਨਾ ਤਿਆਰ ਕੀਤੀ ਹੈ, ਪੰਜਾਬ ਸਰਕਾਰ STUDY VISA FOREIGN FACILITATION CELL ਬਣਾਉਣ ਜਾ ਰਹੀ ਹੈ ਜੋ ਵਿਦਿਆਰਥੀਆਂ ਨੂੰ ਗਾਈਡ ਕਰੇਗਾ ਕਿ ਉਹ ਜਿਸ ਵਿਦੇਸ਼ੀ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਜਾਣਾ ਚਾਉਂਦੇ ਨੇ ਉਸ ਨੂੰ ਉਸ ਦੇਸ਼ ਦੀ ਸਰਕਾਰ ਤੋਂ ਮਾਨਤਾ ਮਿਲੀ ਹੈ ਜਾਂ ਨਹੀਂ,ਪੰਜਾਬ ਸਰਕਾਰ ਦਾ ਫੋਕਸ ਕੈਨੇਡਾ,ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਤੇ ਹੋਵੇਗਾ 

ਕਿਵੇਂ ਵਿਦਿਆਰਥੀਆਂ ਨੂੰ ਭੇਜੇਗੀ ਸਰਕਾਰ ?

ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਲਈ 10 ਵੱਖ-ਵੱਖ ਦੇਸ਼ਾਂ ਦੇ FOREIGN PLACMENT EXECUTIVE ਰੱਖੇਗੀ  ਜੋ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸੰਪਰਕ ਰੱਖਣਗੇ, ਹਾਲਾਂਕਿ ਪੰਜਾਬ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਇਸਤੇ ਹੋਣ ਵਾਲੇ ਖ਼ਰਚ ਨੂੰ ਲੈਕੇ ਹੋਵੇਗੀ,ਵਿਦੇਸ਼ੀ PLACEMENT EXECUTIVE ਦੀ ਤਨਖ਼ਾਹ ਜ਼ਿਆਦਾ ਹੁੰਦੀ ਹੈ, ਪਰ ਪੰਜਾਬ ਸਰਕਾਰ ਇੰਨਾ ਸਾਰੇ ਪਹਿਲੂਆਂ 'ਤੇ ਵਿਚਾਰ ਕਰ ਰਹੀ ਹੈ 

ਪੰਜਾਬ ਸਰਕਾਰ ਨੇ ਕਿਉਂ ਲਿਆ ਫ਼ੈਸਲਾ ?

ਪੰਜਾਬ ਸਰਕਾਰ ਨੇ ਆਪ ਏਜੰਟ ਰੱਖਣ ਦਾ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰ ਦੇ ਸਾਹਮਣੇ 3,200 ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੰਨਾ ਨੂੰ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਸੀ,ਇੰਨਾ ਸਭ 'ਤੇ PUNJAB PREVENTION OF HUMAN SMUGGLING ACT,PUNJAB PROFESSIONAL REGULATION RULES 2013 EMIGRATION ACT 1983 ਅਧੀਨ ਮਾਮਲੇ ਦਰਜ ਨੇ 

ਪੰਜਾਬ ਸਰਕਾਰ ਅਧੀਨ ਰਜਿਸਟਰਡ ਏਜੰਟ

ਪੰਜਾਬ ਸਰਕਾਰ ਕੋਲ ਫਿਲਹਾਲ 75 ਏਜੰਟ ਰਜਿਸਟਰਡ ਨੇ ਸਭ ਤੋਂ ਵੱਧ ਜਲੰਧਰ ਵਿੱਚ 26 ਨੇ,ਮੁਹਾਲੀ ਵਿੱਚ 14,ਹੁਸ਼ਿਆਰਪੁਰ 13,ਲੁਧਿਆਣਾ 5,ਚੰਡੀਗੜ੍ਹ 4,ਰੋਪੜ 3,ਬਠਿੰਡਾ ਅਤੇ ਗੁਰਦਾਸਪੁਰ ਵਿੱਚ 2,ਜਦਕਿ ਅੰਮ੍ਰਿਤਸਰ,ਬਰਨਾਲਾ,ਕਪੂਰਥਲਾ,ਮੋਗਾ,ਪਟਿਆਲਾ,ਨਵਾਂ ਸ਼ਹਿਰ ਵਿੱਚ ਇੱਕ-ਇੱਕ ਏਜੰਟ ਪੰਜਾਬ ਸਰਕਾਰ ਕੋਲ ਰਜਿਸਟਰਡ ਹੈ 

Trending news