ਜਦੋਂ ਸਾਡੀ ਸਰਕਾਰ ਆਵੇਗੀ ਮਦਨ ਲਾਲ ਜਲਾਲਪੁਰ ਤੋਂ ਲਿਆ ਜਾਵੇਗਾ ਪੂਰਾ ਹਿਸਾਬ: ਸੁਖਬੀਰ ਬਾਦਲ
Advertisement

ਜਦੋਂ ਸਾਡੀ ਸਰਕਾਰ ਆਵੇਗੀ ਮਦਨ ਲਾਲ ਜਲਾਲਪੁਰ ਤੋਂ ਲਿਆ ਜਾਵੇਗਾ ਪੂਰਾ ਹਿਸਾਬ: ਸੁਖਬੀਰ ਬਾਦਲ

ਇਸੇ ਦੇ ਤਹਿਤ ਅਕਾਲੀ ਦਲ ਵੱਲੋਂ ਲਗਾਤਾਰ ਸਰਕਾਰ ਨੂੰ ਪ੍ਰਦਰਸ਼ਨ ਰਾਹੀਂ ਘੇਰਿਆ ਜਾ ਰਿਹਾ ਹੈ ਤੇ ਅੱਜ ਮੁੜ ਇਸੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪੁਰਾ ’ਚ ਇਕੱਠ ਕੀਤਾ ਗਿਆ। 

 

ਜਦੋਂ ਸਾਡੀ ਸਰਕਾਰ ਆਵੇਗੀ ਮਦਨ ਲਾਲ ਜਲਾਲਪੁਰ ਤੋਂ ਲਿਆ ਜਾਵੇਗਾ ਪੂਰਾ ਹਿਸਾਬ: ਸੁਖਬੀਰ ਬਾਦਲ

ਬਲਿੰਦਰ ਸਿੰਘ/ ਰਾਜਪੁਰਾ: ਪੰਜਾਬ ਦੇ ਮਾਝੇ ਖਿੱਤੇ 'ਚ ਜੋ ਹੋਇਆ ਉਸ ਦਰਦਨਾਕ ਕਹਾਣੀ ਨੂੰ ਭੁੱਲਿਆ ਨਹੀਂ ਜਾ ਸਕਦਾ। ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮਾਮਲੇ 'ਚ  ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸੇ ਦੇ ਤਹਿਤ ਅਕਾਲੀ ਦਲ ਵੱਲੋਂ ਲਗਾਤਾਰ ਸਰਕਾਰ ਨੂੰ ਪ੍ਰਦਰਸ਼ਨ ਰਾਹੀਂ ਘੇਰਿਆ ਜਾ ਰਿਹਾ ਹੈ ਤੇ ਅੱਜ ਮੁੜ ਇਸੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪੁਰਾ ’ਚ ਇਕੱਠ ਕੀਤਾ ਗਿਆ। 

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗੁਵਾਈ ਚ ਇਹ ਰੋਸ ਮੁਜ਼ਾਹਰਾ ਕੀਤਾ ਗਿਆ। ਅਕਾਲੀ ਦਲ ਵੱਲੋਂ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕਾਂਗਰਸ ਅਤੇ ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ। 

ਹਲਕਾ ਘਨੌਰ ਵਿੱਚ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ 'ਚ  ਸੁਖਬੀਰ ਸਿੰਘ ਬਾਦਲ ਨੇ ਘਨੌਰ ਵਿਖੇ ਐਮ.ਐਲ.ਏ. ਮਦਨ ਲਾਲ ਜਲਾਲਪੁਰ ਨੂੰ ਸ਼ਰਾਬ ਮਾਫ਼ੀਆ ਅਤੇ ਰੇਤ ਮਾਫ਼ੀਆ ਦੱਸਿਆ ਹੈ। ਉਹਨਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਮਦਨ ਲਾਲ  ਜਲਾਲਪੁਰ ਤੋਂ ਹਿਸਾਬ ਲਿਆ ਜਾਵੇਗਾ। 

ਸੁਖਬੀਰ ਸਿੰਘ ਬਾਦਲ ਨੇ ਮੁਜ਼ਾਹਰੇ ਦੌਰਾਨ ਕੈਪਟਨ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਸੁਖਬੀਰ ਬਾਦਲ ਨੇ ਕਿਹਾ ਕਿ ਸੀਐੱਮ ਸਿਟੀ ਚ ਸਭ ਤੋਂ ਵੱਧ ਅਪਰਾਧ ਹੋ ਰਹੇ ਨੇ..ਉਨ੍ਹਾਂ ਕਿਹਾ ਕਿ ਤਰਨ ਤਾਰਨ ਚ ਜਹਿਰੀਲੀ ਸ਼ਰਾਬ ਕਾਰਨ ਲੋਕਾਂ ਦੀਆਂ ਮੌਤਾਂ ਨਹੀਂ ਹੋਈਆਂ। ਉਨ੍ਹਾਂ ਦਾ ਕਤਲ ਕੀਤਾ ਗਿਆ। ਸੁਖਬੀਰ ਬਾਦਲ ਨੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਨਕਲੀ ਸ਼ਰਾਬ ਬਣਾਉਣ ਚ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲ ਪੁਰ ਦਾ ਹੱਥ ਹੈ..ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੇ ਮਦਨ ਲਾਲ ਜਲਾਲਪੁਰ ਤੋਂ ਹਿਸਾਬ ਲਿਆ ਜਾਵੇਗਾ। 

Watch Live Tv-

Trending news