ਹੁਣ ਪੰਜਾਬ ਦੇ ਅਧਿਆਪਕਾਂ ਦੀ ਇਸ ਥਾਂ 'ਤੇ ਲਗਾਈ ਗਈ ਡਿਊਟੀ 'ਤੇ ਹੋਇਆ ਵਿਵਾਦ,ਅਕਾਲੀ ਦਲ ਨੇ ਚੁੱਕੇ ਸਵਾਲ
Advertisement

ਹੁਣ ਪੰਜਾਬ ਦੇ ਅਧਿਆਪਕਾਂ ਦੀ ਇਸ ਥਾਂ 'ਤੇ ਲਗਾਈ ਗਈ ਡਿਊਟੀ 'ਤੇ ਹੋਇਆ ਵਿਵਾਦ,ਅਕਾਲੀ ਦਲ ਨੇ ਚੁੱਕੇ ਸਵਾਲ

ਪੰਜਾਬ ਸਰਕਾਰ ਨੇ ਪਹਿਲਾਂ ਅਧਿਆਪਕਾਂ ਦੀ ਡਿਊਟੀ ਰੇਤ ਮਾਫ਼ੀਆ ਦੀ ਚੈਕਿੰਗ 'ਤੇ ਲਗਾਈ ਸੀ 

ਪੰਜਾਬ ਸਰਕਾਰ ਨੇ ਪਹਿਲਾਂ ਅਧਿਆਪਕਾਂ ਦੀ ਡਿਊਟੀ ਰੇਤ ਮਾਫ਼ੀਆ ਦੀ ਚੈਕਿੰਗ 'ਤੇ ਲਗਾਈ ਸੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਅਕਸਰ ਸਰਕਾਰਾਂ ਵੱਲੋਂ ਵੱਖ-ਵੱਖ ਸਕੀਮਾਂ ਵਿੱਚ ਡਿਊਟੀ ਲਗਾਉਂਦੀ ਹੈ,ਪਰ ਕੋਰੋਨਾ ਕਾਲ ਵਿੱਚ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ਉਹ ਹੈਰਾਨ ਕਰਨ ਵਾਲੀ ਹੈ, ਲੁਧਿਆਣਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ NRI ਨੂੰ ਏਅਰਪੋਰਟ ਤੋਂ ਲਿਆਕੇ ਘਰਾਂ ਵਿੱਚ ਕੁਆਰੰਟੀਨ ਰੱਖਣ ਅਤੇ ਕੁਆਰੰਟੀਨ ਸੈਂਟਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ,ਪੰਜਾਬ ਵਿੱਚ ਜਿਸ ਤਰ੍ਹਾਂ ਨਾਲ ਕੋਰੋਨਾ ਫ਼ੈਲ ਰਿਹਾ ਹੈ ਅਜਿਹੇ ਵਿੱਚ ਅਧਿਆਪਕਾਂ ਦੀ ਸਿਹਤ ਲਈ ਇਹ ਵੱਡਾ ਖ਼ਤਰਾ ਹੈ, ਜਿਸ ਨੂੰ ਲੈਕੇ ਅਧਿਆਪਕ ਤਾਂ ਇਸ ਦਾ ਵਿਰੋਧ ਕਰ ਹੀ ਰਹੇ ਨੇ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕੇ ਸਰਕਾਰ ਦੇ ਫ਼ੈਸਲੇ 'ਤੇ  ਤੰਜ ਕੱਸਿਆ, ਚੀਮਾ ਨੇ ਲਿਖਿਆ "ਲਓ ਜੀ  after distillery and checking of sand mafia a new order for govt school teachers: ਵਿਦੇਸ਼ਾਂ ਤੋਂ ਆਉਣ ਵਾਲੇ NRIs ਨੂੰ ਏਅਰਪੋਰਟ ਤੋਂ ਲੈਕੇ ਆਉਣ ਅਤੇ quarantine centre ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ ਹੁਣ ਸਰਕਾਰੀ ਅਧਿਆਪਕਾਂ ਦੀ#StaySafe Master ji."

 

ਇਸ ਤੋਂ ਪਹਿਲਾਂ ਵੀ ਡਿਊਟੀ 'ਤੇ ਹੋਇਆ ਸੀ ਵਿਵਾਦ

ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਵੀ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀ ਡਿਊਟੀ ਅਜਿਹੀ ਖ਼ਤਰਨਾਕ ਥਾਂ 'ਤੇ ਲਗਾਈ ਗਈ ਜਿੱਥੇ ਉਨ੍ਹਾਂ ਦੀ ਜਾਨ ਨੂੰ ਵੱਡਾ ਖ਼ਤਰਾਂ ਦੀ ਸੀ,  ਫਗਵਾੜਾ ਪ੍ਰਸ਼ਾਸਨ ਨੇ ਨਜਾਇਜ਼ ਮਾਇਨਿੰਗ ਨੂੰ ਰੋਕਣ ਦੇ ਲਈ ਅਧਿਆਪਕਾਂ ਦੀ ਡਿਊਟੀ ਨਾਕਿਆਂ 'ਤੇ ਲਾਈ ਸੀ,ਵਿਵਾਦ ਹੋਣ 'ਤੇ ਇਹ ਨਿਰਦੇਸ਼ ਰੱਦ ਕਰ ਦਿੱਤੇ ਗਏ ਸਨ,ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾ ਕਾਲ ਦੌਰਾਨ ਹਰ ਇੱਕ ਮੁਲਾਜ਼ਮ ਨੂੰ ਅੱਗੇ ਵਧ ਕੇ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਪਰ ਜੋ ਅਧਿਕਾਰੀ ਇਹ  ਜ਼ਿੰਮੇਵਾਰੀ ਵੰਡਣ ਦੇ ਲਈ ਕੁਰਸੀ 'ਤੇ ਬਿਠਾਏ ਗਏ ਨੇ ਉਨ੍ਹਾਂ ਨੂੰ ਮੁਲਾਜ਼ਮਾਂ ਦੇ ਰੋਲ ਦੇ ਮੁਤਾਬਿਕ ਇਹ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ  

 

 

 

Trending news