ਮਨੀਸ਼ ਤਿਵਾੜੀ ਦੇ ਇੱਕ ਹੋਰ ਟਵੀਟ ਨੇ ਮਚਾਈ ਤਰਥੱਲੀ, ਪੁੱਛਿਆ-ਦਲਿਤ ਹਿੰਦੂ ਜਾਂ OBC ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ?
Advertisement
Article Detail0/zeephh/zeephh944766

ਮਨੀਸ਼ ਤਿਵਾੜੀ ਦੇ ਇੱਕ ਹੋਰ ਟਵੀਟ ਨੇ ਮਚਾਈ ਤਰਥੱਲੀ, ਪੁੱਛਿਆ-ਦਲਿਤ ਹਿੰਦੂ ਜਾਂ OBC ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ?

ਪੰਜਾਬ ਕਾਂਗਰਸ ਦੇ ਦਿੱਗਜ ਆਗੂ ਮਨੀਸ਼ ਤਿਵਾੜੀ ਵੀ ਹੁਣ ਪਾਰਟੀ ਦੇ ਵਿਚ ਸਰਗਰਮ ਨਜ਼ਰ ਆ ਰਹੇ ਹਨ. ਬੀਤੇ ਦਿਨ ਉਨ੍ਹਾਂ ਨੇ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾਉਣ 'ਤੇ ਸਵਾਲ ਚੁੱਕੇ ਸਨ. ਇਸ ਵਿਚਕਾਰ ਉਨ੍ਹਾਂ ਦਾ ਇੱਕ ਹੋਰ ਨਵਾਂ ਟਵੀਟ ਸਾਹਮਣੇ ਆਇਆ ਹੈ.

ਮਨੀਸ਼ ਤਿਵਾੜੀ ਦੇ ਇੱਕ ਹੋਰ ਟਵੀਟ ਨੇ ਮਚਾਈ ਤਰਥੱਲੀ, ਪੁੱਛਿਆ-ਦਲਿਤ ਹਿੰਦੂ ਜਾਂ OBC ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ?

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਦਿੱਗਜ ਆਗੂ ਮਨੀਸ਼ ਤਿਵਾੜੀ ਵੀ ਹੁਣ ਪਾਰਟੀ ਦੇ ਵਿਚ ਸਰਗਰਮ ਨਜ਼ਰ ਆ ਰਹੇ ਹਨ. ਬੀਤੇ ਦਿਨ ਉਨ੍ਹਾਂ ਨੇ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾਉਣ 'ਤੇ ਸਵਾਲ ਚੁੱਕੇ ਸਨ. ਇਸ ਵਿਚਕਾਰ ਉਨ੍ਹਾਂ ਦਾ ਇੱਕ ਹੋਰ ਨਵਾਂ ਟਵੀਟ ਸਾਹਮਣੇ ਆਇਆ ਹੈ. ਜਿੱਥੇ ਉਨ੍ਹਾਂ ਨੇ ਪੁੱਛਿਆ ਕਿ ਪੰਜਾਬ ਵਿੱਚ ਦਲਿਤ ਹਿੰਦੂ ਜਾਂ OBC ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ?  ਉਨ੍ਹਾਂ ਨੇ ਕਿਹਾ ਕਿ ਯੋਗਤਾ ਅਤੇ ਸਮਾਜਿਕ ਬਰਾਬਰੀ ਵਿੱਚ ਸੰਤੁਲਨ ਜ਼ਰੂਰੀ ਹੈ. ਇਹ ਟਵੀਟ ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਦੇ ਉਸ ਟਵੀਟ ਦੇ ਜਵਾਬ ਵਿੱਚ ਕੀਤਾ ਗਿਆ ਜਿਸ ਦੇ ਵਿਚ ਸਿੰਘ ਨੇ ਪੁੱਛਿਆ ਸੀ ਕਿ ਪੰਜਾਬ ਦੇ ਵਿੱਚ ਪੇਂਡੂ ਬੈਕਗਰਾਊਂਡ ਤੋਂ ਮਜ਼੍ਹਬੀ ਸਿੱਖ ਸੀਐੱਮ ਕਿਉਂ ਨਹੀਂ ਬਣ ਸਕਦਾ. ਕਾਂਗਰਸ ਬੀਜੇਪੀ ਅਕਾਲੀ ਦਲ ਵਿੱਚੋਂ ਦੇਖਦੇ ਹਾਂ ਕਿ ਖ਼ੂਨ ਪੰਜਾਬ ਨੂੰ ਸ਼ਡਿਊਲ ਕਾਸਟ ਕਮਿਊਨਿਟੀ ਤੋਂ ਸੀਐੱਮ ਦਿੰਦਾ ਹੈ.  

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਟਵੀਟ ਦੇ ਜ਼ਰੀਏ ਮਨੀਸ਼ ਤਿਵਾਰੀ ਵਲੋਂ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਗਈ ਸੀ. ਉਨ੍ਹਾਂ ਨੇ ਇਸ਼ਾਰਿਆਂ ਵਿੱਚ ਸੀਐਮ ਅਤੇ ਪਾਰਟੀ ਪ੍ਰਧਾਨ ਦੀ ਕੁਰਸੀ  ਸਿੱਖ ਚਿਹਰਿਆਂ ਨੂੰ ਦੇਣ ਤੇ ਇਤਰਾਜ਼ ਜਤਾਇਆ ਸੀ ਅਤੇ ਅੰਕੜੇ ਵੀ ਜਾਰੀ ਕੀਤੇ ਸੀ ਕਿ ਪੰਜਾਬ ਵਿਚ ਹਿੰਦੂਆਂ ਦੀ ਆਬਾਦੀ ਦੂਜੇ ਨੰਬਰ ਤੇ ਹੈ.  ਹੋਰ ਤਾਂ ਹੋਰ ਪ੍ਰਤਾਪ ਸਿੰਘ ਬਾਜਵਾ ਦੀ ਮੁੱਖ ਮੰਤਰੀ ਦੇ ਨਾਲ ਹੋਈ ਮੀਟਿੰਗ ਤੇ ਵੀ ਮਨੀਸ਼ ਤਿਵਾਰੀ ਨੇ ਟਵੀਟ ਕੀਤਾ ਸੀ.  ਮਨੀਸ਼ ਤਿਵਾੜੀ ਨੇ ਕਿਹਾ ਕਿ ਕੈਪਟਨ ਅਤੇ ਬਾਜਵਾ ਦੋਨਾਂ ਨੂੰ ਇਕੱਠਿਆਂ ਵੇਖ ਕੇ ਚੰਗਾ ਲੱਗ ਰਿਹਾ ਹੈ. ਬਾਜਵਾ ਨੂੰ ਉਹ 1983 ਤੋਂ ਜਾਣਦੇ ਹਨ. ਉਨ੍ਹਾਂ ਨੂੰ ਉਮੀਦ ਹੈ ਕਿ ਕੈਪਟਨ ਦੇ ਨਾਲ ਮਿਲ ਕੇ ਉਹ ਅੱਗੇ ਯਾਨੀ 2022 ਵਿਧਾਨਸਭਾ ਚੋਣਾਂ ਦੇ ਲਈ ਚੰਗੀ ਟੀਮ ਤਿਆਰ ਕਰਨਗੇ.

Trending news