ਪੰਜਾਬ ਤੇ ਹਰਿਆਣਾ ਤੋਂ ਦਿੱਲੀ ਆਉਣ ਵਾਲਿਆਂ ਲਈ ਇਹ ਜ਼ਰੂਰੀ ਖ਼ਬਰ
Advertisement
Article Detail0/zeephh/zeephh689419

ਪੰਜਾਬ ਤੇ ਹਰਿਆਣਾ ਤੋਂ ਦਿੱਲੀ ਆਉਣ ਵਾਲਿਆਂ ਲਈ ਇਹ ਜ਼ਰੂਰੀ ਖ਼ਬਰ

ਦਿੱਲੀ ਸਰਕਾਰ ਨੇ Unlock 1.0 ਨੂੰ ਲੈਕੇ ਜਾਰੀ ਕੀਤੀਆਂ ਗਾਈਡ ਲਾਈਨਾਂ

ਦਿੱਲੀ ਸਰਕਾਰ ਨੇ Unlock 1.0 ਨੂੰ ਲੈਕੇ ਜਾਰੀ ਕੀਤੀਆਂ ਗਾਈਡ ਲਾਈਨਾਂ

ਦਿੱਲੀ : ਕੋਰੋਨਾ ਵਾਇਰਸ (Coronavirus) ਦੇ ਵਧ ਰਹੇ ਮਾਮਲਿਆਂ ਨੂੰ ਲੈਕੇ ਮੁੰਬਈ ਤੋਂ ਬਾਅਦ ਦਿੱਲੀ ਨੇ ਪਿਛਲੇ ਪੰਜ ਦਿਨਾਂ ਵਿੱਚ ਰੋਜ਼ਾਨਾ ਆਪਣਾ ਹੀ ਰਿਕਾਰਡ ਤੋੜਿਆ ਹੈ, ਦਿੱਲੀ ਵਿੱਚ ਲਗਾਤਾਰ ਪੰਜ ਦਿਨਾਂ ਦੌਰਾਨ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਅੰਕੜਾ 1 ਹਜ਼ਾਰ ਤੋਂ ਵਧ ਰਿਹਾ ਹੈ, ਐਤਵਾਰ ਨੂੰ ਤਾਂ ਇਹ ਅੰਕੜਾ ਤਕਰੀਬਨ 1300 ਤੱਕ ਪਹੁੰਚ ਗਿਆ,30 ਮਈ ਨੂੰ ਕੇਂਦਰ ਸਰਕਾਰ ਨੇ Unlock 1.0 ਦੀ ਗਾਈਡ ਲਾਈਨ ਜਾਰੀ ਕਰ ਦੇ ਹੋਏ  ਇੱਕ ਦੂਜੇ ਦੇ ਸੂਬਿਆਂ ਵਿੱਚ ਬਿਨਾਂ ਇਜਾਜ਼ਤ ਜਾਂ ਪਾਸ ਦੇ ਆਉਣ ਦੀ ਛੋਟ ਦਿੱਤੀ ਸੀ ਪਰ ਸੂਬਿਆਂ ਨੂੰ ਵੀ ਅਧਿਕਾਰ ਦਿੱਤਾ ਸੀ ਕੀ ਹਾਲਾਤਾਂ ਮੁਤਾਬਿਕ ਉਹ ਸਰਹੱਦ ਸੀਲ ਕਰਨ ਦਾ ਫ਼ੈਸਲਾ ਲੈ ਸਕਦੇ ਨੇ, ਦਿੱਲੀ ਸਰਕਾਰ ਨੇ ਕੇਂਦਰ ਤੋਂ ਮਿਲੀ ਇਸ ਛੋਟ ਤੋਂ ਬਾਅਦ ਫ਼ੈਸਲਾ ਕੀਤਾ ਹੈ ਕੀ ਦਿੱਲੀ ਨਾਲ ਲਗਦੀਆਂ ਦੂਜੇ ਸੂਬੇ ਦੀਆਂ ਸਰਹੱਦਾਂ ਨੂੰ ਅਗਲੇ ਇੱਕ ਹਫ਼ਤੇ ਤੱਕ ਸੀਲ ਕਰ ਕੇ ਰੱਖਿਆ ਜਾਵੇਗਾ, ਕਿਸੇ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ, ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੀ ਵਜ੍ਹਾਂ ਕਰਕੇ ਦਿੱਲੀ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ 

ਕੇਜਰੀਵਾਲ ਦਾ ਸਰਹੱਦ ਸੀਲ ਕਰਨ ਦੇ ਪਿੱਛੇ ਤਰਕ

 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਦਿੱਲੀ ਵਿੱਚ ਬਿਹਤਰ ਅਤੇ ਫ੍ਰੀ ਸਿਹਤ ਸੁਵਿਧਾਵਾਂ ਹੋਣ ਦੀ ਵਜ੍ਹਾਂ ਕਰਕੇ ਦੂਜੇ ਸੂਬੇ ਤੋਂ ਕੋਰੋਨਾ ਪੋਜ਼ੀਟਿਵ ਮਰੀਜ਼ ਦਿੱਲੀ ਦਾ ਰੁੱਖ ਕਰਦੇ ਨੇ ਅਜਿਹੇ ਵਿੱਚ ਦਿੱਲੀ ਵਿੱਚ ਮਰੀਜ਼ਾਂ ਦੇ ਲਈ ਹਸਪਤਾਲਾਂ ਵਿੱਚ ਜਿੰਨੇ ਵੀ ਬਿਸਤਰਿਆਂ ਦਾ ਇੰਤਜ਼ਾਮ ਕਰ ਲਿਆ ਜਾਵੇ  ਉਹ ਘੱਟ ਹੋਣਗੇ, ਹਾਲਾਂਕਿ ਸਰਹੱਦ ਖੌਲਣ ਨੂੰ ਲੈਕੇ ਦਿੱਲੀ ਸਰਕਾਰ ਨੇ ਲੋਕਾਂ ਤੋਂ ਰਾਏ ਵੀ ਮੰਗੀ ਹੈ,ਦਿੱਲੀ ਸਰਕਾਰ ਨੇ ਸ਼ੁੱਕਰਵਾਰ ਤੱਕ Whatsapp ਨੰਬਰ 8800007722 'ਤੇ ਰਾਏ ਮੰਗੀ ਹੈ

ਹਰਿਆਣਾ-ਯੂਪੀ ਦਾ ਸਰਹੱਦ 'ਤੇ ਸਟੈਂਡ 

ਇਸ ਤੋਂ ਪਹਿਲਾਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੀ ਇਲਜ਼ਾਮ ਲੱਗਾ ਚੁੱਕੇ ਨੇ ਕੀ ਦਿੱਲੀ ਦੀ ਵਜ੍ਹਾਂ ਕਰਕੇ ਹਰਿਆਣਾ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਗੁਰੂ ਗਰਾਮ ਅਤੇ ਫ਼ਰੀਦਾਬਾਦ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਰਿਕਾਰਡ ਤੇਜ਼ੀ ਆਈ ਹੈ ਇਸ ਲਈ ਹਰਿਆਣਾ ਸਰਕਾਰ ਨੇ ਵੀ 4 ਦਿਨ ਪਹਿਲਾਂ ਸਰਹੱਦ ਸੀਲ ਕਰਨ ਦਾ ਐਲਾਨ ਕੀਤਾ ਸੀ,  ਉਧਰ ਦਿੱਲੀ ਨਾਲ ਲੱਗ ਦੇ ਗਾਜ਼ੀਆਬਾਦ ਅਤੇ ਨੋਇਡਾ ਪ੍ਰਸ਼ਾਸਨ ਨੇ ਵੀ ਦਿੱਲੀ ਵਿੱਚ ਵਧ ਰਹੇ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਦੇ ਚੱਲਦਿਆਂ ਦਿੱਲੀ ਨਾਲ ਲੱਗ ਦੀ ਆਪਣੀ ਸਰਹੱਦ ਸੀਲ ਕਰਨ ਦਾ ਫ਼ੈਸਲਾ ਕੀਤਾ ਸੀ 

 

 

Trending news