ਹੁਣ ਇਸ ਤਰੀਕ ਤੋਂ ਖੁੱਲਣਗੇ ਪੰਜਾਬ ਦੇ ਸਕੂਲ, ਜਾਣੋ ਕਿੰਨਾ ਗੱਲਾਂ ਦਾ ਰੱਖਣਾ ਹੋਵਗਾ ਧਿਆਨ !
Advertisement
Article Detail0/zeephh/zeephh766445

ਹੁਣ ਇਸ ਤਰੀਕ ਤੋਂ ਖੁੱਲਣਗੇ ਪੰਜਾਬ ਦੇ ਸਕੂਲ, ਜਾਣੋ ਕਿੰਨਾ ਗੱਲਾਂ ਦਾ ਰੱਖਣਾ ਹੋਵਗਾ ਧਿਆਨ !

ਜਿਹੜੇ ਸਕੂਲਾਂ ਵਿਚ ਹੋਸਟਲ ਹਨ, ਉਹਨਾਂ ਦੀ ਸਾਫ ਸਫ਼ਾਈ ਵਾਸਤੇ ਵੀ ਹੁਕਮ ਜਾਰੀ ਕੀਤੇ ਗਏ ਹਨ। 

 

ਫਾਈਲ ਫੋਟੋ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਅੰਦਰ ਸਕੂਲ ਖੋਲਣ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਸਕੂਲਾਂ ਨੂੰ ਅੰਸ਼ਕ ਤੌਰ ’ਤੇ 19 ਅਕਤੂਬਰ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। 

ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਕਿ ਸਕੂਲਾਂ ਵਿਚ ਸਿਰਫ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਹੀ ਆ ਸਕਣਗੇ। ਜਿਹੜੇ ਸਕੂਲਾਂ ਵਿਚ ਹੋਸਟਲ ਹਨ, ਉਹਨਾਂ ਦੀ ਸਾਫ ਸਫ਼ਾਈ ਵਾਸਤੇ ਵੀ ਹੁਕਮ ਜਾਰੀ ਕੀਤੇ ਗਏ ਹਨ। 

ਇਸ ਤੋਂ ਇਲਾਵਾ ਵਿਦਿਆਰਥੀਆਂ ਤੇ ਸਕੂਲ ਪ੍ਰਬੰਧਕਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਸਾਰੇ ਬੱਚਿਆਂ ਤੇ ਅਧਿਆਪਕਾਂ ਨੂੰ ਸਮਾਜਿਕ ਦੂਰੀ ਤੇ ਮਾਸਕ ਲਗਾ ਕੇ ਰੱਖਣੇ ਪੈਣਗੇ ਤੇ ਸਰਕਾਰ ਦੀਆਂ ਤਮਾਮ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ। 

ਸਿੱਖਿਆ ਮੰਤਰੀ ਦਾ ਆਇਆ ਸੀ ਬਿਆਨ- 

ਬੀਤੇ ਦਿਨ  ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਸੀ ਕਿ ਸਕੂਲ ਖੋਲਣ ਤੋਂ ਪਹਿਲਾਂ ਸਿਹਤ ਵਿਭਾਗ ਨੂੰ  SOP ਤਿਆਰ ਕਰਨ ਨੂੰ ਕਿਹਾ ਗਿਆ ਹੈ, ਜਿਸ ਤੋਂ ਬਾਅਦ ਬੱਚਿਆਂ ਦੇ ਮਾਤਾ ਪਿਤਾ ਤੇ ਵਿਦਿਆਰਥੀਆਂ ਨੂੰ ਚੰਗੀ ਤਰਾਂ ਸਮਝਾਇਆ ਜਾਵੇਗਾ। 

Watch Live TV-

Trending news