ਪੰਜਾਬ ਵਿੱਚ ਰੈਲੀਆਂ ਨੂੰ ਲੈਕੇ ਮੁੱਖ ਮੰਤਰੀ ਨੇ ਦਿੱਤੇ ਸਖਤ ਆਦੇਸ਼, ਕੋਵਿਡ ਟੈਸਟਿੰਗ ਬਾਰੇ ਵੀ ਕਹਿ ਇਹ ਗੱਲ
Advertisement
Article Detail0/zeephh/zeephh886397

ਪੰਜਾਬ ਵਿੱਚ ਰੈਲੀਆਂ ਨੂੰ ਲੈਕੇ ਮੁੱਖ ਮੰਤਰੀ ਨੇ ਦਿੱਤੇ ਸਖਤ ਆਦੇਸ਼, ਕੋਵਿਡ ਟੈਸਟਿੰਗ ਬਾਰੇ ਵੀ ਕਹਿ ਇਹ ਗੱਲ

 ਕੋਰੋਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਤ੍ਰਾਹੀ ਮਚੀ ਹੋਈ ਹੈ ਉੱਥੇ ਹੀ ਅਗਰ ਸੂਬੇ ਦੀ ਗੱਲ ਕੀਤੀ ਜਾਏ ਤਾਂ ਮੁੱਖ ਮੰਤਰੀ ਨੇ ਪੰਜਾਬ ਦੇ ਹਾਲਾਤ ਹੋਰ ਸੂਬਿਆਂ ਤੋਂ ਚੰਗੇ ਦੱਸੇ ਹਨ ਉਨ੍ਹਾਂ ਨੇ ਕਿਹਾ ਕਿ  ਪੰਜਾਬ ਕਈ ਸੂਬਿਆਂ ਨਾਲੋਂ ਕਰੋਨਾ ਦੇ ਮਾਮਲੇ ਚ ਚੰਗਾ ਹੈ ਪਰ ਫਿਰ ਵੀ ਸਥਿਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ

ਚੋਣਾਂ ਵੇਲੇ ਫੈਲਿਆ ਕਰੋਨਾ ਤੋਂ ਰੈਲੀਆਂ ਤੇ ਲਾਵਾਂਗਾ ਰੋਕ

ਚੰਡੀਗੜ੍ਹ : ਕੋਰੋਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਤ੍ਰਾਹੀ ਮਚੀ ਹੋਈ ਹੈ ਉੱਥੇ ਹੀ ਅਗਰ ਸੂਬੇ ਦੀ ਗੱਲ ਕੀਤੀ ਜਾਏ ਤਾਂ ਮੁੱਖ ਮੰਤਰੀ ਨੇ ਪੰਜਾਬ ਦੇ ਹਾਲਾਤ ਹੋਰ ਸੂਬਿਆਂ ਤੋਂ ਚੰਗੇ ਦੱਸੇ ਹਨ ਉਨ੍ਹਾਂ ਨੇ ਕਿਹਾ ਕਿ  ਪੰਜਾਬ ਕਈ ਸੂਬਿਆਂ ਨਾਲੋਂ ਕਰੋਨਾ ਦੇ ਮਾਮਲੇ ਚ ਚੰਗਾ ਹੈ ਪਰ ਫਿਰ ਵੀ ਸਥਿਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਸੂਬੇ ਦੇ ਵਿੱਚ ਇਸ ਵੇਲੇ 40,000 ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਸਰਕਾਰ ਇਸ ਨੂੰ ਵਧਾ ਕੇ 50,000 ਕਰਨ ਜਾ ਰਹੀ ਹੈ ਸੂਬੇ ਵਿੱਚ ਪਹਿਲੀ ਵਾਰ  ਕੋਰੋਨਾ ਨੇ ਪੇਂਡੂ ਖੇਤਰ ਦੇ ਵਿੱਚ ਪੈਰ ਪਸਾਰੇ ਹਨ ਜਦਕਿ ਪਿਛਲੇ ਸਾਲ ਇਹ ਕਰੋਨਾ ਪਿੰਡਾਂ ਦੇ ਵਿਚ ਨਹੀਂ ਸੀ ਫੈਲਿਆ  

ਕੈਪਟਨ ਨੇ ਕਿਹਾ ਕਿ ਯੂ ਕੇ ਦਾ ਸਟ੍ਰੇਨ ਬਹੁਤ ਜ਼ਿਆਦਾ ਘਾਤਕ ਹੈ ਅਤੇ ਨੌਜਵਾਨਾਂ ਨੂੰ ਵੀ ਲਪੇਟੇ ਵਿੱਚ ਲੈ ਰਿਹਾ ਹੈ ਮਹਾਰਾਸ਼ਟਰ ਅਤੇ ਦਿੱਲੀ ਦੇ ਹਾਲਾਤ ਬਹੁਤ ਖ਼ਰਾਬ ਚੱਲ ਰਹੇ ਹਨ ਇਸ ਦੇ ਦੂਜੇ ਪਾਸੇ ਪੰਜਾਬ ਦੇ ਵਿੱਚ ਹਸਪਤਾਲਾਂ ਦੀ ਸਥਿਤੀ ਚੰਗੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ  ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਡਾਕਟਰ ਦੇ ਕੋਲ ਨਹੀਂ ਜਾਂਦੇ ਜਿਸ ਕਰਕੇ ਅਜਿਹੇ ਰੋਗੀ ਲੈਵਲ ਤਿੰਨ ਤਕ ਪਹੁੰਚ ਜਾਂਦੇ ਹਨ ਇਸੇ ਕਰਕੇ ਸੂਬੇ ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧੀ ਹੈ  

ਲੋਕ ਹਾਲਾਤਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ

ਮੁੱਖ ਮੰਤਰੀ ਨੇ ਕਿਹਾ ਕਿ ਲੋਕ  ਹਾਲੇ ਵੀ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸ਼ਾਮ ਨੂੰ ਪਾਰਟੀਆਂ ਚਲਦੀਆਂ ਹਨ ਜਿਸ ਵਿੱਚ ਵੱਡੀ ਗਿਣਤੀ ਚ ਲੋਕ ਸ਼ਾਮਲ ਹੋ ਰਹੇ ਹਨ ਅਜਿਹੇ ਵਿੱਚ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ ਲੋਕ ਆਪਣਾ ਇਲਾਜ ਹਸਪਤਾਲਾਂ ਦੇ ਵਿਚਕਾਰ ਤੋਂ ਘਬਰਾਉਂਦੇ ਹਨ ਇਸ ਕਰਕੇ ਉਨ੍ਹਾਂ ਨੂੰ ਘਰ ਵਿਚ ਇਕਾਂਤਵਾਸ ਰਹਿਣ ਦੇ ਲਈ ਕਿਹਾ  ਹੈ. ਗਰੀਫ਼ ਖੋ ਵੇਟ ਰੋਗੀਆਂ ਨੂੰ ਸਰਕਾਰ ਰਾਸ਼ਨ ਵੀ ਏਕਾਂਤਵਾਸ ਦੇ ਦੌਰਾਨ ਉਪਲੱਬਧ ਕਰਵਾ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਗਰ ਕੋਈ ਵਿਅਕਤੀ ਵਾਹਨ ਚਲਾਉਣ ਵੇਲੇ ਮਾਸਕ ਨਹੀਂ ਪਾਏਗਾ ਤਾਂ ਉਸ ਦਾ ਵੀ ਚਲਾਨ ਕੀਤਾ ਜਾਵੇਗਾ ਅਤੇ ਨਾਲ ਹੀ ਉਸ ਦਾ ਕੋਵਿਡ ਟੈਸਟ ਵੀ ਕਰਵਾਇਆ ਜਾਵੇਗਾ  

ਚੋਣਾਂ ਵੇਲੇ ਫੈਲਿਆ ਕਰੋਨਾ ਤੋਂ ਰੈਲੀਆਂ ਤੇ ਲਾਵਾਂਗਾ ਰੋਕ  
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਵੇਲੇ ਅਗਰ ਕੋਰੋਨਾ ਫੈਲਦਾ ਹੈ ਤਾਂ ਸਰਕਾਰ ਰਾਜਨੀਤਕ ਰੈਲੀਆਂ ਨੂੰ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਲੋਕਾਂ ਦੀ ਜਾਨ ਸਾਨੂੰ ਜ਼ਿਆਦਾ ਪਿਆਰੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ  ਦਿੱਲੀ ਵਿੱਚ ਵੱਖਰੀਆਂ ਗੱਲਾਂ ਕਰਦੇ ਨੇ ਪਰ ਪੰਜਾਬ ਵਿੱਚ ਆ ਕੇ ਕਰੋਨਾ ਦੇ ਮੌਸਮ ਚ ਉਨ੍ਹਾਂ ਨੇ ਜੋ ਰੈਲੀਆਂ ਕੀਤੀਆਂ ਹਨ  ਉਸ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ ਇਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਕਰੋਨਾ ਹੋਇਆ ਪਰ ਬਾਵਜੂਦ ਇਸਦੇ ਉਨ੍ਹਾਂ ਨੇ ਬਿਨਾਂ ਮਾਸਕ ਰੈਲੀਆਂ ਵਿਚ ਭਾਸ਼ਣ ਦਿੱਤਾ ਅਗਰ ਸਾਡੇ ਨੇਤਾ ਹੀ ਅਜਿਹੇ ਕੰਮ ਕਰਨਗੇ ਤਾਂ ਫਿਰ ਜਨਤਾ ਦੇ ਵਿੱਚ ਕੀ ਸੁਨੇਹਾ ਜਾਵੇਗਾ.

WATCH LIVE TV

Trending news