ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨਾਲ ਸੁਖਬੀਰ ਨੇ ਕੀਤੀ ਮੁਲਾਕਾਤ, ਕੈਪਟਨ ਸਰਕਾਰ 'ਤੇ ਸਾਧੇ ਨਿਸ਼ਾਨੇ
Advertisement

ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨਾਲ ਸੁਖਬੀਰ ਨੇ ਕੀਤੀ ਮੁਲਾਕਾਤ, ਕੈਪਟਨ ਸਰਕਾਰ 'ਤੇ ਸਾਧੇ ਨਿਸ਼ਾਨੇ

ਇਸਤੋਂ ਬਾਅਦ ਉਨ੍ਹਾਂ ਹਲਕਾ ਬੱਲੂਆਣਾ ਦੇ ਪਿੰਡਾਂ ਦਾ ਦੌਰਾ ਕਰਕੇ ਪਾਣੀ ਦੀ ਮਾਰ ਹੇਠ ਆ ਕੇ ਬਰਬਾਦ ਹੋਈਆਂ ਫਸਲਾਂ ਵੇਖੀਆਂ ਅਤੇ ਲੋਕਾਂ ਨਾਲ ਗੱਲ ਕੀਤੀ। 

 

ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨਾਲ ਸੁਖਬੀਰ ਨੇ ਕੀਤੀ ਮੁਲਾਕਾਤ, ਕੈਪਟਨ ਸਰਕਾਰ 'ਤੇ ਸਾਧੇ ਨਿਸ਼ਾਨੇ

ਸੁਨੀਲ ਨਾਗਪਾਲ/ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਜਲਾਲਾਬਾਦ ਅਤੇ ਹਲਕਾ ਬੱਲੂਆਣਾ ਦੇ ਪਾਣੀ ਦੀ ਮਾਰ ਝੱਲ ਰਹੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਅੱਜ ਜਲਾਲਾਬਾਦ ਦੇ ਪਿੰਡ ਮੁਲਿਆ ਵਾਲੀ ਤੋਂ ਆਪਣਾ ਦੌਰਾ ਸ਼ੁਰੂ ਕੀਤਾ। ਇਸਤੋਂ ਬਾਅਦ ਉਨ੍ਹਾਂ ਹਲਕਾ ਬੱਲੂਆਣਾ ਦੇ ਪਿੰਡਾਂ ਦਾ ਦੌਰਾ ਕਰਕੇ ਪਾਣੀ ਦੀ ਮਾਰ ਹੇਠ ਆ ਕੇ ਬਰਬਾਦ ਹੋਈਆਂ ਫਸਲਾਂ ਵੇਖੀਆਂ ਅਤੇ ਲੋਕਾਂ ਨਾਲ ਗੱਲ ਕੀਤੀ। 

ਇਸ ਮੌਕੇ ਤੇ ਉਨ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਤੇ ਕਿਹਾ ਕਿ ਗਰੀਬ ਬੱਚਿਆਂ ਦਾ ਹੱਕ ਮੰਤਰੀ ਧਰਮਸੋਤ ਨੇ ਮਾਰਿਆ ਹੈ ਅਤੇ ਪੈਸਾ ਖਾਦਾ ਹੈ ਉਹ ਤਾਂ ਵਾਪਸ ਮੋੜਨਾ ਹੀ ਪੈਣਾ ਹੈ ਨਹੀਂ ਤਾਂ ਡੇਢ ਸਾਲ ਬਾਅਦ ਅਕਾਲੀ ਦਲ ਦੀ ਸਰਕਾਰ ਆਉਣ ਤੇ ਪੈਸੇ ਮੁੜਵਾਏ ਜਣਗੇ । 

ਉਨ੍ਹਾਂ ਰੋਪੜ ਨਾਜਾਇਜ ਮਾਈਨਿੰਗ ਮਾਮਲੇ ਤੇ ਜਜਾਂ ਦੇ ਵਫ਼ਦ ਵਲੋਂ ਮੌਕੇ 'ਤੇ ਕੀਤੀ ਗਈ ਜਾਂਚ ਤੋਂ ਬਾਅਦ ਹਾਈਕੋਰਟ 'ਚ ਦਾਇਰ ਕੀਤੀ ਰਿਪੋਰਟ 'ਚ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਲਈ ਕਿਹਾ ਹੈ, ਪਰ ਸਰਕਾਰ ਨੇ ਕਿਹਾ ਹੈ ਕਿ ਇਹ ਪੰਜਾਬ ਦਾ ਮਾਮਲਾ ਹੈ ਇਸ ਲਈ ਉਹ ਆਪਣੇ ਪੱਧਰ ਤੇ ਜਾਂਚ ਕਰਵਾਉਣਗੇ ,ਇਸ 'ਤੇ ਸੁਖਬੀਰ ਨੇ ਕਿਹਾ ਕਿ ਕੈਪਟਨ ਖੁਦ ਇਸ ਮਾਮਲੇ 'ਚ ਸ਼ਾਮਲ ਹਨ ਇਸਲਈ ਉਹ ਸੀ ਬੀ ਆਈ ਜਾਂਚ ਤੋਂ ਭੱਜ ਰਹੇ ਹਨ। 

ਉਨ੍ਹਾਂ ਪੰਜਾਬ ਚ ਬੀਤੇ ਦਿਨੀ ਜਹਿਰੀਲੀ ਸ਼ਰਾਬ ਨਾਲ ਹੋਇਆਂ ਮੌਤਾਂ ਦੇ ਮਾਮਲੇ 'ਤੇ ਵੀ ਸਰਕਾਰ ਤੇ ਨਿਸ਼ਾਨੇ ਸਾਧੇ। ਉਨ੍ਹਾਂ ਹਲਕਾ ਜਲਾਲਾਬਾਦ ਅਤੇ ਬੱਲੂਆਣਾ ਦੇ ਕਰੀਬ 20 ਪਿੰਡਾਂ ਦਾ ਦੌਰਾ ਕੀਤਾ । ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਵੇਗਾ। 

Watch Live Tv-
 

Trending news