PM ਮੋਦੀ ਸਮੇਤ ਇਹਨਾਂ ਨੇਤਾਵਾਂ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ, ਕੀਤੇ ਇਹ ਟਵੀਟ
Advertisement

PM ਮੋਦੀ ਸਮੇਤ ਇਹਨਾਂ ਨੇਤਾਵਾਂ ਨੇ ਦਿੱਤੀਆਂ ਦੁਸਹਿਰੇ ਦੀਆਂ ਵਧਾਈਆਂ, ਕੀਤੇ ਇਹ ਟਵੀਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ  ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ

ਫਾਈਲ ਫੋਟੋ

ਨਵੀਂ ਦਿੱਲੀ: ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਵੀ ਪੂਰੇ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ  ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ "ਸਾਰੇ ਦੇਸ਼ਵਾਸੀਆਂ ਨੂੰ ਵਿਜੇਦਸ਼ਮੀ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।  ਬੁਰਾਈ ਉੱਤੇ ਚੰਗਿਆਈ ਅਤੇ ਝੂਠ ਉੱਤੇ ਸੱਚ ਦੀ ਜਿੱਤ ਦਾ ਇਹ ਮਹਾਪਰਵ ਹਰ ਕਿਸੇ  ਦੇ ਜੀਵਨ ਵਿੱਚ ਨਵੀਂ ਪ੍ਰੇਰਨਾ ਲੈ ਕੇ ਆਏ।"

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਦੁਸਹਿਰੇ 'ਤੇ ਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਲਿਖਿਆ ਹੈ ਕਿ "ਦੁਸ਼ਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਅਨੰਦ ਮਾਨਣ ਅਤੇ ਸੱਚਾਈ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਨਾ ਲੈਣ ਦਾ ਸਾਲਾਨਾ ਮੌਕਾ ਹੁੰਦਾ ਹੈ। ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਹਨ੍ਹੇਰੇ ਤੋਂ ਬਾਅਦ ਰੌਸ਼ਨੀ ਜ਼ਰੂਰ ਆਉਂਦੀ ਹੈ। ਮੈਂ ਕਾਮਨਾ ਕਰਦਾ ਹਾਂ ਕਿ ਇਹ ਦੁਸ਼ਹਿਰਾ ਤੁਹਾਡੀ ਸਭ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ, ਤਰੱਕੀ ਅਤੇ ਕਾਮਯਾਬੀ ਲੈ ਕੇ ਆਵੇ। ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ।"

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰ ਲਿਖਿਆ ਹੈ ਕਿ "ਇਸ ਦੁਸ਼ਹਿਰੇ ਦੇ ਮੌਕੇ, ਰਾਵਣ ਦੇ ਪੁਤਲੇ ਨਾਲ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਵੀ ਸਾੜ ਦਿਓ। ਖ਼ੁਦ ਵੀ ਖੁਸ਼ ਰਹੋ ਤੇ ਹੋਰਾਂ ਨੂੰ ਵੀ ਖੁਸ਼ ਰੱਖੋ। ਇਸ ਸ਼ੁਭ ਦਿਨ 'ਤੇ ਬਦੀ ਉੱਤੇ ਨੇਕੀ ਦੀ ਜਿੱਤ, ਅਤੇ ਬਹਾਦਰੀ ਤੇ ਹੌਸਲੇ ਦਾ ਜਸ਼ਨ ਮਨਾਉਂਦੇ ਹੋਏ, ਮੈਂ ਹਰ ਨੇਕ ਕਾਰਜ ਵਿੱਚ ਆਪ ਸਭ ਦੀ ਸਫ਼ਲਤਾ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀ ਹਾਂ। ਦੁਸ਼ਹਿਰੇ ਦੀਆਂ ਮੁਬਾਰਕਾਂ।"

 

ਤੁਹਾਨੂੰ ਦੱਸ ਦੇਈਏ ਕਿ  ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੇਖਿਆ ਜਾਂਦਾ ਹੈ। ਦੁਸਹਿਰੇ ਦੀ ਸ਼ਾਮ ਨੂੰ ਅੱਜ ਰਾਵਣ, ਕੁੰਭਕਰਣ ਅਤੇ ਮੇਘਨਾਦ ਦੇ ਪੁਤਲੇ ਫੂਕੇ ਜਾਣਗੇ। 

Watch Live TV-

 

Trending news