ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚੇ NRI, ਕਿਹਾ- ਹੁਣ ਬਾਹਰ ਜਾਣ ਦੀ ਥਾਂ ਹੁਣ ਪੁਰਖਿਆਂ ਦਾ ਦੇਵਾਂਗੇ ਸਾਥ

ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਪੜੇ ਲਿਖੇ ਨੌਜਵਾਨਾਂ ਦੀ ਲੋੜ ਹੈ। 

ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚੇ NRI, ਕਿਹਾ- ਹੁਣ ਬਾਹਰ ਜਾਣ ਦੀ ਥਾਂ ਹੁਣ ਪੁਰਖਿਆਂ ਦਾ ਦੇਵਾਂਗੇ ਸਾਥ
ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚੇ NRI, ਕਿਹਾ- ਹੁਣ ਬਾਹਰ ਜਾਣ ਦੀ ਥਾਂ ਹੁਣ ਪੁਰਖਿਆਂ ਦਾ ਦੇਵਾਂਗੇ ਸਾਥ

ਭਰਤ ਸ਼ਰਮਾ/ ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਬਿੱਲ ਦੇ ਖ਼ਿਲਾਫ਼ ਵਿੱਢੇ ਸੰਘਰਸ਼ 'ਚ ਅੱਜ ਐੱਨ ਆਰ ਆਈ ਵੀ ਸਮਰਥਨ ਦੇਣ ਲਈ ਧਰਨੇ 'ਚ ਪਹੁੰਚੇ। ਇਸ ਦੌਰਾਨ ਵੱਡੀ ਤਦਾਦ 'ਚ ਆਏ ਐੱਨ ਆਰ ਆਈ ਨੌਜਵਾਨ ਨੇ ਕਿਹਾ ਕਿ ਹੁਣ ਪੰਜਾਬ ਨੂੰ ਉਨ੍ਹਾਂ ਦੀ ਲੋੜ ਹੈ ਅਤੇ ਉਹ ਬਾਹਰ ਜਾਣਾ ਰੱਦ ਕਰਕੇ ਆਪਣੇ ਪੁਰਖਿਆਂ ਦਾ ਸਾਥ ਦੇਣਗੇ ਅਤੇ ਕਈ ਨੌਜਵਾਨ ਅਜਿਹੇ ਵੀ ਸਨ ਜਿਨ੍ਹਾਂ ਨੇ ਆਪਣੇ ਵੀਜ਼ੇ ਰਦ ਕਰ ਦਿੱਤੇ, ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਪੜੇ ਲਿਖੇ ਨੌਜਵਾਨਾਂ ਦੀ ਲੋੜ ਹੈ। 

ਨੌਜਵਾਨਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ ਕਿਉਂਕਿ ਲਗਾਤਾਰ ਖੇਤੀ ਘਾਟੇ ਵੱਲ ਜਾ ਰਹੀ ਹੈ ਅਤੇ ਸਰਕਾਰਾਂ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ। ਜਿਸ ਕਰਕੇ ਹੁਣ ਨੌਜਵਾਨਾਂ ਨੂੰ ਵਿਦੇਸ਼ਾਂ ਦਾ ਰੁੱਖ ਛੱਡ ਕੇ ਕਿਸਾਨੀ ਵਿੱਚ ਹੋਣਾ ਪਵੇਗਾ। 

ਨੌਜਵਾਨ ਕਿਸਾਨਾਂ ਨੇ ਕਿਹਾ ਕਿ ਅੱਜ ਕਿਸਾਨੀ ਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ ਅਤੇ ਜੇਕਰ ਅੱਜ ਉਹ ਪੰਜਾਬ ਛੱਡ ਕੇ ਚਲੇ ਗਏ ਦਾ ਕਿਸਾਨੀ ਖਤਮ ਹੋ ਜਾਵੇਗੀ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਵੱਡਾ ਨੁਕਸਾਨ ਹੋਵੇਗਾ। 

Watch Live Tv-