International Book of Records: ਜੀਭ ਨਾਲ ਨੱਕ ਨੂੰ ਆਸਾਨੀ ਨਾਲ ਛੂਹਣਾ ਸੰਭਵ ਹੈ ਪਰ ਇਸ ਨੂੰ ਲੰਬੇ ਸਮੇਂ ਤੱਕ ਫੜਨ ਲਈ ਅਭਿਆਸ ਕਰਨਾ ਪੈਂਦਾ ਪਰ ਇਸ 13 ਸਾਲਾ ਕੁੜੀ ਨੇ ਇਸ ਵਿਚ ਵਿਸ਼ਵ ਰਿਕਾਰਡ ਬਣਾਇਆ ਹੈ।
Trending Photos
International Book of Records: ਕਦੇ ਤੁਸੀਂ ਆਪਣੀ ਜੀਭ ਨਾਲ ਆਪਣੇ ਨੱਕ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ, ਜੇਕਰ ਕੀਤੀ ਵੀ ਹੋਵੇਗੀ ਤਾਂ ਕਿੰਨੇ ਮਿੰਟ ਤੱਕ ਜਿਆਦਾ ਤੋਂ ਜਿਆਦਾ 1 ਮਿੰਟ ਬਸ ਪਰ ਇਸ ਤੋਂ ਜਿਆਦਾ ਨਹੀਂ। ਅੱਜ ਤੁਹਾਨੂੰ ਇਕ ਅਜਿਹੀ ਲੜਕੀ ਬਾਰੇ ਦੱਸਾਂਗੇ ਜਿਸ ਨੇ ਇਸ ਵਿਚ ਵਿਸ਼ਵ ਰਿਕਾਰਡ ਬਣਾਇਆ ਹੈ। ਮਹਾਰਾਸ਼ਟਰ ਦੇ ਮੁੰਬਈ ਦੀ ਰਹਿਣ ਵਾਲੀ 13 ਸਾਲਾ ਲੜਕੀ ਨੇ ਵੱਡੀ ਜਿੱਤ (International Book of Records) ਹਾਸਿਲ ਕੀਤੀ ਹੈ। ਦੇਵਸ਼੍ਰੀ ਇਸ ਕਾਮਯਾਬੀ ਤੋਂ ਬਹੁਤ ਖੁਸ਼ ਹੈ ਅਤੇ ਇਸ ਨੇ ਇੱਕ ਵੀਡੀਓ ਰਾਹੀਂ ਇਸ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ।
ਦੱਸ ਦੇਈਏ ਕਿ 13 ਸਾਲਾ ਲੜਕੀ ਨੇ ਇਕ ਖਾਸ ਵਿਸ਼ਵ ਰਿਕਾਰਡ (World Record)ਬਣਾਇਆ ਹੈ। ਮੁਲੁੰਡ ਦੀ ਰਹਿਣ ਵਾਲੀ (Devashree Amar Thokale) ਦੇਵਸ਼੍ਰੀ ਅਮਰ ਠੋਕਲੇ ਨੇ ਸਭ ਤੋਂ ਲੰਬੇ ਸਮੇਂ ਤੱਕ ਨੱਕ ਨੂੰ ਆਪਣੀ ਜੀਭ ਨਾਲ ਛੂਹਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। 9ਵੀਂ ਜਮਾਤ 'ਚ ਪੜ੍ਹਦੀ ਦੇਵਸ਼੍ਰੀ ਨੇ 22 ਮਿੰਟ ਹਿਲਾਏ ਬਿਨਾਂ ਆਪਣੀ ਜੀਭ ਨਾਲ ਨੱਕ ਨੂੰ ਛੂਹ ਲਿਆ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ 'ਚ (International Book of Records)ਨਵਾਂ ਵਿਸ਼ਵ ਰਿਕਾਰਡ ਬਣਾਇਆ। ਉਸ ਦੇ ਪਰਿਵਾਰਕ ਮੈਂਬਰ ਉਸ ਦੇ ਰਿਕਾਰਡ ਤੋਂ ਬਹੁਤ ਖੁਸ਼ ਹਨ। ਇਸਦਾ ਇਕ ਵੀਡੀਓ ਯੂਟਿਊਬ 'ਇੰਟਰਨੈਸ਼ਨਲ ਬੁੱਕ ਆਫ ਰਿਕਾਰਡ' ਵੱਲੋਂ ਜਾਰੀ ਕੀਤੀ ਕੀਤਾ ਹੈ।
ਇਹ ਵੀ ਪੜ੍ਹੋ: ਮਰੀਜਾਂ ਨੂੰ ਵੱਡੀ ਰਾਹਤ; PGI ਓਪੀਡੀ ਰਜਿਸਟ੍ਰੇਸ਼ਨ ਦਾ ਵਧਾਇਆ ਗਿਆ ਸਮਾਂ
ਇਸ ਦੇ ਨਾਲ ਜੁੜੀ ਇਕ ਹੋਰ ਖ਼ਬਰ ਹੈ ਜਿਸ ਵਿਚ ਸਿਰਫ 20 ਸਾਲ ਦੀ ਉਮਰ ਵਿੱਚ, ਤਾਮਿਲਨਾਡੂ ਦੇ ਵਿਰੁਧੁਨਗਰ ਦੇ ਤਿਰੂਥੰਗਲ ਦੇ ਮੂਲ ਨਿਵਾਸੀ ਕੇ ਪ੍ਰਵੀਨ ਨੂੰ ਇੰਡੀਅਨ ਬੁੱਕ ਆਫ ਰਿਕਾਰਡ (World Record)ਬ ਵਿੱਚ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸਦੀ ਜੀਭ 10.8 ਸੈਂਟੀਮੀਟਰ ਮਾਪੀ ਗਈ। ਦੂਜੇ ਪਾਸੇ ਅਮਿਤ ਅਗਰਵਾਲ ਨੇ ਇੱਕ ਮਿੰਟ ਵਿੱਚ ਸੌ ਵਾਰ ਆਪਣੀ ਜੀਭ ਨਾਲ ਨੱਕ ਨੂੰ ਛੂਹ ਲੈਂਦੇ ਹਨ। ਅਮਿਤ ਦੇ ਇਸ ਵਿਲੱਖਣ ਪ੍ਰਾਪਤੀ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ (International Book of Records)ਅਤੇ ਲਿਮਕਾ ਬੁੱਕ ਵਿੱਚ ਦਰਜ ਕਰਵਾਉਣ ਦਾ ਦਾਅਵਾ ਵੀ ਕੀਤਾ ਹੈ। ਉਨ੍ਹਾਂ ਮੁਤਾਬਕ ਹੁਣ ਤੱਕ ਇਕ ਮਿੰਟ 'ਚ ਸਿਰਫ 73 ਵਾਰ ਨੱਕ ਨੂੰ ਛੂਹਣ ਦਾ ਰਿਕਾਰਡ ਹੈ।