ਪਟਿਆਲਾ ਵਿੱਚ ਹੜ੍ਹ ਵਾਂਗ ਬਣੇ ਹਾਲਾਤ ਕਾਰਨ ਲੋਕ ਕਾਫੀ ਪਰੇਸ਼ਾਨੀ ਦਾ ਆਲਮ ਵਿੱਚ ਹਨ। ਪਟਿਆਲਾ ਦੀ ਵੱਡੀ ਨਦੀ ਵਿੱਚ ਇੱਕ ਲੜਕਾ ਰੁੜ ਗਿਆ। ਰਾਜਪੁਰਾ ਰੋਡ ਉਤੇ ਘੋੜੇ ਵਾਲਾ ਪੁਲ ਉਪਰੋਂ ਲੜਕੇ ਦਾ ਪੈਰ ਤਿਲਕ ਗਿਆ। ਮ੍ਰਿਤਕ ਲੜਕੇ ਦੀ ਪਛਾਣ ਆਯੂਬ (ਉਮਰ 16 ਸਾਲ) ਵਜੋਂ ਹੋਈ ਹੈ। ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਲੜਕਾ ਸਵ
Trending Photos
Patiala News: ਪਟਿਆਲਾ ਵਿੱਚ ਹੜ੍ਹ ਵਾਂਗ ਬਣੇ ਹਾਲਾਤ ਕਾਰਨ ਲੋਕ ਕਾਫੀ ਪਰੇਸ਼ਾਨੀ ਦਾ ਆਲਮ ਵਿੱਚ ਹਨ। ਪਟਿਆਲਾ ਦੀ ਵੱਡੀ ਨਦੀ ਵਿੱਚ ਇੱਕ ਲੜਕਾ ਰੁੜ ਗਿਆ। ਰਾਜਪੁਰਾ ਰੋਡ ਉਤੇ ਘੋੜੇ ਵਾਲਾ ਪੁਲ ਉਪਰੋਂ ਲੜਕੇ ਦਾ ਪੈਰ ਤਿਲਕ ਗਿਆ।
ਮ੍ਰਿਤਕ ਲੜਕੇ ਦੀ ਪਛਾਣ ਆਯੂਬ (ਉਮਰ 16 ਸਾਲ) ਵਜੋਂ ਹੋਈ ਹੈ। ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਲੜਕਾ ਸਵੇਰ ਦਾ ਲਾਪਤਾ ਸੀ। ਪਰਿਵਾਰ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਤਾਂ ਪ੍ਰਸ਼ਾਸਨ ਵੱਲੋਂ ਭੇਜੇ ਗਏ ਗੋਤਾਖੋਰਾਂ ਨੇ ਭਾਰੀ ਮੁਸ਼ੱਕਤ ਮਗਰੋਂ ਲੜਕੇ ਦੀ ਲਾਸ਼ ਲੱਭ ਲਈ।
ਕਾਬਿਲੇਗੌਰ ਕਿ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਪਾਰ ਕਰਦੇ ਸਮੇਂ ਇੱਕ ਮਜ਼ਦੂਰ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਫਿਰੋਜ਼ਪੁਰ ਵਿੱਚ ਕੰਮ ਤੋਂ ਵਾਪਸ ਆ ਰਿਹਾ ਮਜ਼ਦੂਰ ਸਤਲੁਜ ਦਰਿਆ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਸੀ। ਇਸ ਤੋਂ ਬਾਅਦ ਕਾਫੀ ਮੁਸ਼ਕੱਤ ਤੋਂ ਬਾਅਦ ਮਜ਼ਦੂਰ ਦੀ ਲਾਸ਼ ਬਰਾਮਦ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ ਪੁੱਤਰ ਵੀਰ ਸਿੰਘ ਵਾਸੀ ਨੌ ਸ਼ੇਰ ਸਿੰਘ ਵਾਲਾ ਗੁਰੂ ਹਰਸਹਾਏ ਸਬ ਡਿਵੀਜ਼ਨ ਵਜੋਂ ਕੀਤੀ ਸੀ।
ਇਹ ਵੀ ਪੜ੍ਹੋ : Surinder Shinda Health Update: ਸੁਰਿੰਦਰ ਸ਼ਿੰਦਾ ਨੂੰ ਦੀਪ ਹਸਪਤਾਲ ਤੋਂ ਡੀਐਮਸੀ ਹਸਪਤਾਲ ਕੀਤਾ ਗਿਆ ਸ਼ਿਫਟ, ਤਬੀਅਤ 'ਚ ਨਹੀਂ ਕੋਈ ਸੁਧਾਰ
ਗੁਰੂ ਹਰਸਹਾਏ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨਾਮਕ ਵਿਅਕਤੀ ਕੰਮ ਤੋਂ ਵਾਪਸ ਆਉਂਦੇ ਸਮੇਂ ਸਤਲੁਜ ਦਰਿਆ ਪਾਰ ਕਰਦੇ ਸਮੇਂ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਿਆ ਸੀ। ਉਹ ਇੱਕ ਪੁਲ ਪਾਰ ਕਰ ਰਿਹਾ ਸੀ ਜੋ ਸਤਲੁਜ ਦੇ ਪਾਣੀ ਨਾਲ ਭਰ ਗਿਆ ਸੀ। ਕੁਝ ਲੋਕਾਂ ਨੇ ਉਸ ਨੂੰ ਪੁਲ ਪਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਜਿਵੇਂ ਹੀ ਉਹ ਪੁਲ ਦੇ ਵਿਚਕਾਰ ਪਹੁੰਚਿਆ, ਉਹ ਤਿਲਕ ਕੇ ਦਰਿਆ ਵਿੱਚ ਡਿੱਗ ਗਿਆ ਸੀ।
ਬਾਅਦ ਵਿੱਚ ਗੋਤਾਖੋਰਾਂ ਦੀ ਟੀਮ ਨੇ ਉਸ ਦੀ ਲਾਸ਼ ਨੂੰ ਬਾਹਰ ਕੱਢ ਲਿਆ ਸੀ। ਗੁਰੂਹਰਸਹਾਏ ਦੇ ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲੇ ਦੇ ਨੌਜਵਾਨ ਜਗਦੀਸ਼ ਸਿੰਘ ਦੀ ਲਾਸ਼ ਸ਼ਨਿੱਚਰਾਵਾਰ ਨੂੰ ਸ਼ੇਰ ਸਿੰਘ ਵਾਲੀ ਪੁਲ ਕੋਲੋਂ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ: Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ