Ludhiana News: ਲੁਧਿਆਣਾ 'ਚ 4 ਸਾਲਾ ਬੱਚੇ ਨੂੰ ਬੱਸ ਨੇ ਬੁਰੀ ਤਰ੍ਹਾਂ ਨਾਲ ਕੁਚਲਿਆ, ਸਿਰ ਦੇ ਹੋਏ 4 ਟੁਕੜੇ
Advertisement
Article Detail0/zeephh/zeephh2467297

Ludhiana News: ਲੁਧਿਆਣਾ 'ਚ 4 ਸਾਲਾ ਬੱਚੇ ਨੂੰ ਬੱਸ ਨੇ ਬੁਰੀ ਤਰ੍ਹਾਂ ਨਾਲ ਕੁਚਲਿਆ, ਸਿਰ ਦੇ ਹੋਏ 4 ਟੁਕੜੇ

Ludhiana News: ਰਿਸ਼ਭ ਦਾ ਸਿਰ ਬੱਸ ਦੇ ਪਹੀਏ ਹੇਠ ਦੱਬ ਗਿਆ। ਲੋਕਾਂ ਦੀ ਭੀੜ ਅਤੇ ਰੌਲਾ ਸੁਣ ਕੇ ਬੱਸ ਚਾਲਕ ਭੱਜਣ ਲੱਗਾ ਪਰ ਲੋਕਾਂ ਨੇ ਉਸ ਨੂੰ ਫੜ ਲਿਆ।

Ludhiana News: ਲੁਧਿਆਣਾ 'ਚ 4 ਸਾਲਾ ਬੱਚੇ ਨੂੰ ਬੱਸ ਨੇ ਬੁਰੀ ਤਰ੍ਹਾਂ ਨਾਲ ਕੁਚਲਿਆ, ਸਿਰ ਦੇ ਹੋਏ 4 ਟੁਕੜੇ

Ludhiana News: ਲੁਧਿਆਣਾ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ 4 ਸਾਲਾ ਬੱਚੇ ਨੂੰ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਬੱਚੇ ਦੇ ਸਿਰ ਦੇ ਟੁਕੜੇ ਹੋ ਗਏ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕ ਬੱਚੇ ਦਾ ਨਾਂ ਰਿਸ਼ਭ ਹੈ। ਉਹ ਪਰਿਵਾਰ ਵਿਚ ਇਕਲੌਤਾ ਬੱਚਾ ਸੀ।

ਜਾਣਕਾਰੀ ਦਿੰਦਿਆਂ ਰਿਸ਼ਭ ਦੀ ਮਾਂ ਨਿਸ਼ਾ ਨੇ ਦੱਸਿਆ ਕਿ ਉਹ ਬੱਲੋਕੇ ਰੋਡ 'ਤੇ ਸਥਿਤ ਬਚਨ ਮਾਰਕੀਟ 'ਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਰਿਸ਼ਭ ਗਲੀ ਵਿੱਚ ਸਕੂਟਰ ਕੋਲ ਇੱਕ ਹੋਰ ਬੱਚੇ ਨਾਲ ਖੇਡ ਰਿਹਾ ਸੀ। ਅਚਾਨਕ ਉਹ ਸਕੂਟਰ ਤੋਂ ਹੇਠਾਂ ਡਿੱਗ ਗਿਆ। ਨੇੜਿਓਂ ਲੰਘ ਰਹੀ ਇਕ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਰਿਸ਼ਭ ਦਾ ਸਿਰ ਬੱਸ ਦੇ ਪਹੀਏ ਹੇਠ ਦੱਬ ਗਿਆ। ਲੋਕਾਂ ਦੀ ਭੀੜ ਅਤੇ ਰੌਲਾ ਸੁਣ ਕੇ ਬੱਸ ਚਾਲਕ ਭੱਜਣ ਲੱਗਾ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਨਿਸ਼ਾ ਮੁਤਾਬਕ ਉਸ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ। ਉਸ ਨੇ ਬਹੁਤ ਸਾਰੀਆਂ ਮੰਨਤਾਂ ਮੰਗਣ ਤੋਂ ਬਾਅਦ ਰਿਸ਼ਭ ਦਾ ਜਨਮ ਹੋਇਆ ਸੀ। ਬੱਚੇ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਹੈਬੋਵਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਬੱਸ ਅਤੇ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਰਿਸ਼ਭ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਮਾਤਾ ਨਿਸ਼ਾ ਦੇਵੀ ਨੇ ਦੱਸਿਆ ਕਿ ਉਹ ਰਿਸ਼ੀ ਨਗਰ ਈ ਬਲਾਕ ਵਿੱਚ ਰਹਿੰਦੀ ਹੈ। ਬੇਟਾ ਰਿਸ਼ਭ ਐਕਟਿਵਾ 'ਤੇ ਬੈਠਾ ਘਰ ਦੇ ਬਾਹਰ ਖੇਡ ਰਿਹਾ ਸੀ। ਉਦੋਂ ਪਿੱਛੇ ਤੋਂ ਇਕ ਤੇਜ਼ ਰਫਤਾਰ ਬੱਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਿਸ਼ਭ ਹੇਠਾਂ ਡਿੱਗ ਗਿਆ ਅਤੇ ਬੱਸ ਉਸ ਦੇ ਉਪਰ ਲੰਘ ਗਈ। ਜਿਸ ਕਾਰਨ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸੰਜੀਵ ਕੁਮਾਰ ਅਨੁਸਾਰ ਰਿਸ਼ਭ ਉਸ ਦਾ ਇਕਲੌਤਾ ਪੁੱਤਰ ਸੀ। ਉਹ ਮੂਲ ਰੂਪ ਤੋਂ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਪਿੰਡ ਅਤਰਬੇਲ ਦਾ ਰਹਿਣ ਵਾਲਾ ਹੈ। ਉਹ ਪਿਛਲੇ ਅੱਠ ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਸੀ। ਹਸਪਤਾਲ ਪਹੁੰਚੀ ਮਾਂ ਦੀ ਹਾਲਤ ਬਹੁਤ ਖਰਾਬ ਹੈ। ਕੁਝ ਦਿਨਾਂ ਬਾਅਦ ਰਿਸ਼ਭ ਦਾ ਜਨਮਦਿਨ ਸੀ।

ਹੈਬੋਵਾਲ ਥਾਣੇ ਦੇ ਜਾਂਚ ਅਧਿਕਾਰੀ ਕਾਂਸਟੇਬਲ ਗਗਨਦੀਪ ਸਿੰਘ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।

Trending news