Abohar child News: ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ ਜੰਮੂ ਦੇ ਕਸਬਾ ਅਬੋਹਰ ਦੀ ਦੱਸੀ ਜਾ ਰਹੀ ਹੈ। ਆਖ਼ਿਰ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੀਵਰੇਜ ਨੂੰ ਕਿਉਂ ਨਹੀਂ ਢੱਕਿਆ ਗਿਆ।
Trending Photos
Abohar child News: ਅਬੋਹਰ ਦੇ ਜੰਮੂ ਸ਼ਹਿਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜਿੱਥੇ ਗਲੀ ਵਿੱਚ ਖੇਡ ਰਿਹਾ ਇੱਕ ਬੱਚਾ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਗਿਆ, ਜਿਸ ਤੋਂ ਬਾਅਦ ਘਰ ਨੇੜੇ ਹੋਣ ਕਾਰਨ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ ਅਤੇ ਉਸ ਨੂੰ ਬਾਹਰ ਕੱਢਿਆ ਗਿਆ। ਇਸ ਪੂਰੇ ਘਟਨਾ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਓ ਉੱਤੇ ਵਾਇਰਲ ਹੋ ਰਹੀ ਹੈ। ਲੋਕ ਵੀ ਸਵਾਲ ਕਰ ਰਹੇ ਹਨ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੀਵਰੇਜ ਨੂੰ ਕਿਉਂ ਨਹੀਂ ਢੱਕਿਆ ਗਿਆ।
ਇਹ ਪੂਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ ਜੰਮੂ ਦੇ ਕਸਬਾ ਅਬੋਹਰ ਦੀ ਦੱਸੀ ਜਾ ਰਹੀ ਹੈ। ਆਖ਼ਿਰ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੀਵਰੇਜ ਨੂੰ ਕਿਉਂ ਨਹੀਂ ਢੱਕਿਆ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਹਾਦਸਾ ਵਾਪਰਿਆ ਹੈ। ਬੱਚੇ ਦੇ ਡਿੱਗਣ ਤੋਂ ਬਾਅਦ ਸਵਾਲ ਉਠਾਏ ਜਾ ਰਹੇ ਹਨ ਕਿ ਆਖਿਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੀਵਰੇਜ ਨੂੰ ਢਕਿਆ ਕਿਉਂ ਨਹੀਂ ਗਿਆ ਹੈ। ਬੱਚੇ ਦੇ ਰਿਸ਼ਤੇਦਾਰਾਂ ਨੇ ਸੀਵਰੇਜ ਬੋਰਡ ਖ਼ਿਲਾਫ਼ ਰੋਸ ਪ੍ਰਗਟ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਕਰੀਬ 8 ਫੁੱਟ ਡੂੰਘਾ ਸੀ, ਜਿਸ 'ਚ ਬੱਚਾ ਡਿੱਗਣ ਤੋਂ ਬਾਅਦ ਅਚਾਨਕ ਹੇਠਾਂ ਜ਼ਿਆਦਾ ਗੰਦਗੀ ਹੋਣ ਕਾਰਨ ਬੱਚਾ ਥੋੜ੍ਹਾ ਉੱਪਰ ਹੀ ਰਹਿ ਗਿਆ ਅਤੇ ਅਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ।
ਘਰ ਨੇੜੇ ਹੋਣ ਕਾਰਨ ਮੌਕੇ 'ਤੇ ਜਾ ਕੇ ਬਾਹਰ ਕੱਢ ਲਿਆ, ਹਾਲਾਂਕਿ ਜਦੋਂ ਇਸ ਸਬੰਧੀ ਨਗਰ ਨਿਗਮ ਦੇ ਜੇ.ਈ ਸ਼ਵਿੰਦਰ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਸੀਵਰੇਜ ਦਾ ਢੱਕਣ ਚੋਰੀ ਹੋ ਗਿਆ, ਜਿਸ ਤੋਂ ਬਾਅਦ ਜਿਸ ਨੂੰ ਉਨ੍ਹਾਂ ਵੱਲੋਂ ਨਵਾਂ ਕਵਰ ਲਗਾਇਆ ਜਾ ਰਿਹਾ ਹੈ।