Ludhiana News: ਬੁੱਢੇ ਦਰਿਆ ਵਿੱਚ ਫੈਲੇ ਪ੍ਰਦੂਸ਼ਿਤ ਨੂੰ ਲੈ ਕੇ ਰਾਜਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਲੁਧਿਆਣਾ ਮਿੰਨੀ ਸਕੱਤਰੇਤ ਵਿੱਚ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਲਈ ਪਹੁੰਚੇ।
Trending Photos
Ludhiana News: ਰਾਜਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਲੁਧਿਆਣਾ ਮਿੰਨੀ ਸਕੱਤਰੇਤ ਵਿੱਚ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਲਈ ਪਹੁੰਚੇ। ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾਉਣ ਵਾਲੇ ਚਾਹੇ ਉਦਯੋਗ ਹੋਣ, ਚਾਹੇ ਹੁਣ ਡੇਅਰੀਆਂ ਹੋਣ ਸਭ ਉੱਪਰ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬੁੱਢਾ ਨਾਲਾ ਪ੍ਰਦੂਸ਼ਿਤ ਮੁਕਤ ਹੋਣਾ ਚਾਹੀਦਾ ਹੈ।
ਕਾਨੂੰਨ ਮੁਤਾਬਕ ਇਸ ਵਿੱਚ ਕੋਈ ਥੁੱਕ ਵੀ ਨਹੀਂ ਸੁੱਟ ਸਕਦਾ। ਉਨ੍ਹਾਂ ਨੇ ਕਿਹਾ ਕਿ ਕਿਸੇ ਸਮੇਂ ਇਸ ਬੁੱਢੇ ਦਰਿਆ ਵਿੱਚ ਲੋਕ ਇਸ਼ਨਾਨ ਕਰਦੇ ਹੁੰਦੇ ਸਨ ਪਰ ਇੱਕ ਅਜਿਹੀ ਹਨੇਰੀ ਚੱਲੀ ਕਿ ਬੁੱਢਾ ਦਰਿਆ ਗੰਦਾ ਨਾਲਾ ਬਣ ਕੇ ਰਹਿ ਗਿਆ। ਉਨ੍ਹਾਂ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਸਾਫ਼ ਕਰਵਾਉਣ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਤੋਂ ਜਦ ਸਵਾਲ ਕੀਤਾ ਗਿਆ ਕਿ ਵਿਧਾਨ ਸਭਾ ਕਮੇਟੀ ਨੇ ਬੁੱਢੇ ਦਰਿਆ ਦੀ ਸਫਾਈ ਜੋ ਲੈ ਕੇ ਸੀਬੀਆਈ ਜਾਂ ਜੁਡੀਸ਼ੀਅਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਉਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਕਮੇਟੀ ਨੂੰ ਲੱਗਦਾ ਹੈ ਕੋਈ ਘਪਲਾ ਹੋਇਆ ਤਾਂ ਉਸਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਰਾਜਸਭਾ ਮੈਂਬਰ ਨੇ ਕਿਹਾ ਕਿ ਪਹਿਲਾਂ ਪੂਰੇ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਚੱਲਦੇ ਸੀ। ਹੁਣ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲ ਰਹੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਜਲਦ ਡੇਅਰੀਆਂ ਵਿੱਚ ਵੀ ਟ੍ਰੀਟਮੈਂਟ ਪਲਾਂਟ ਸ਼ੁਰੂ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਹ ਰਾਤ ਸਮੇਂ ਵੀ ਕਈ ਵਾਰ ਆ ਕੇ ਇਥੋਂ ਸੈਂਪਲਿੰਗ ਕਰਵਾਉਂਦੇ ਹਨ ਪਰ ਜਦ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਬੁੱਢੇ ਨਾਲੇ ਦੀ ਸਫ਼ਾਈ ਹਾਲੇ ਤੱਕ ਕਿਉਂ ਨਹੀਂ ਹੋਈ ਤਾਂ ਉਨ੍ਹਾਂ ਨੇ ਕਿਹਾ ਕੋਰਟ ਦੇ ਵਿੱਚ ਕੁਝ ਕੇਸ ਹੋਣ ਕਰਕੇ ਅਤੇ ਕੁਝ ਦਬਾਅ ਹੋਣ ਕਰਕੇ ਬੁੱਢਾ ਨਾਲਾ ਬੁੱਢਾ ਦਰਿਆ ਹੁਣ ਤੱਕ ਨਹੀਂ ਬਣ ਸਕਿਆ ਪਰ ਉਨ੍ਹਾਂ ਨੇ ਕਿਹਾ ਕਿ ਹੁਣ ਬੁੱਢਾ ਨਾਲਾ ਜਲਦ ਬੁੱਢੇ ਦਰਿਆ ਦਾ ਰੂਪ ਲਵੇਗਾ ਜੋ ਵੀ ਬੁੱਢੇ ਦਰਿਆ ਨੂੰ ਗੰਦਾ ਕਰੇਗਾ ਹੋਵੇਗੀ ਸਖਤ ਕਾਰਵਾਈ।