ਕਿਸਾਨਾਂ ਨੂੰ ਲੱਗ ਸਕਦਾ ਹੈ ਝਟਕਾ, ਮੌਸਮ 'ਚ ਤਬਦੀਲੀ ਕਰਕੇ ਫਸਲਾਂ ਦਾ ਹੋ ਸਕਦਾ ਹੈ ਨੁਕਸਾਨ
Advertisement
Article Detail0/zeephh/zeephh1551659

ਕਿਸਾਨਾਂ ਨੂੰ ਲੱਗ ਸਕਦਾ ਹੈ ਝਟਕਾ, ਮੌਸਮ 'ਚ ਤਬਦੀਲੀ ਕਰਕੇ ਫਸਲਾਂ ਦਾ ਹੋ ਸਕਦਾ ਹੈ ਨੁਕਸਾਨ

ਪਿਛਲੀ ਪੱਛਮੀ ਗੜਬੜ ਕਰਕੇ ਮਹਿਜ਼ ਪੱਛਮੀ ਹਿਮਾਲੀਅਨ ਖੇਤਰ, ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਇਲਾਕਿਆਂ ਵਿੱਚ ਬਾਰਿਸ਼ ਪਈ ਸੀ।

ਕਿਸਾਨਾਂ ਨੂੰ ਲੱਗ ਸਕਦਾ ਹੈ ਝਟਕਾ, ਮੌਸਮ 'ਚ ਤਬਦੀਲੀ ਕਰਕੇ ਫਸਲਾਂ ਦਾ ਹੋ ਸਕਦਾ ਹੈ ਨੁਕਸਾਨ

Agriculture and weather forecast news: ਇੰਨ੍ਹੀ ਦਿਨੀ ਭਾਰਤ 'ਚ ਮੀਂਹ ਨੂੰ ਲੈ ਕੇ ਪਰੇਸ਼ਾਨ ਕਰਨ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ ਅਤੇ ਪਿਛਲੇ 5 ਸਾਲਾਂ 'ਚ ਜਨਵਰੀ ਦੇ ਮਹੀਨੇ 'ਚ ਮੀਂਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜਨਵਰੀ ਦੇ ਮਹੀਨੇ ਵਿੱਚ ਮੀਂਹ 5 ਸਾਲਾਂ ਦੇ ਹੇਠਲੇ ਪੱਧਰ — 12.4 ਮਿਲੀਮੀਟਰ — 'ਤੇ ਪਹੁੰਚ ਗਿਆ ਹੈ।

ਦੱਸਣਯੋਗ ਹੈ ਕਿ ਜਨਵਰੀ ਵਿੱਚ 25 ਫ਼ੀਸਦੀ ਬਾਰਿਸ਼ ਦੀ ਕਮੀ ਦੱਸੀ ਜਾ ਰਹੀ ਹੈ, ਅਤੇ ਮਾਹਿਰਾਂ ਦਾ ਕਹਿਣਾ ਹੈ ਕਿ 31 ਜਨਵਰੀ ਤੱਕ ਇਸ ਘਾਟ ਦੇ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਬਾਰਿਸ਼ ਦੀ ਕਮੀ ਦਿਖਾਈ ਦੇ ਰਹੀ ਹੈ।  

ਦੱਸਿਆ ਜਾ ਰਿਹਾ ਹੈ ਕਿ 2019 ਤੋਂ ਹੀ ਦੇਸ਼ ਭਰ ਵਿੱਚ ਜਨਵਰੀ ਦੇ ਮਹੀਨੇ 'ਚ ਲਗਾਤਾਰ ਸਰਦੀਆਂ 'ਚ ਚੰਗੀ ਬਾਰਿਸ਼ ਹੁੰਦੀ ਸੀ। 2019 ਵਿੱਚ ਜਿੱਥੇ 18.5 ਮਿਲੀਮੀਟਰ ਮੀਂਹ ਦਰਜ ਕੀਤੀ ਗਈ ਸੀ, ਉੱਥੇ 2020 'ਚ 28.3 ਮਿਲੀਮੀਟਰ ਸੀ, 2021 'ਚ 20.2 ਮਿਲੀਮੀਟਰ ਅਤੇ 2022 'ਚ 39.5 ਮਿਲੀਮੀਟਰ ਦਰਜ ਕੀਤੀ ਗਈ ਸੀ। ਹਾਲਾਂਕਿ 2023 ਵਿੱਚ ਕਮੀ ਦਰਜ ਕੀਤੀ ਗਈ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਆਈਐਮਡੀ ਵੱਲੋਂ ਕਿਹਾ ਗਿਆ ਕਿ ਪੱਛਮੀ ਗੜਬੜੀ ਦੀ ਗਤੀਵਿਧੀ ਕਰਕੇ ਭਾਰਤ ਦੇ ਪੱਛਮੀ ਅਤੇ ਉੱਤਰ-ਪੱਛਮੀ ਖੇਤਰ ਵਿੱਚ ਜਨਵਰੀ ਦੇ ਮਹੀਨੇ ਵਿੱਚ ਮੀਂਹ ਆਮ ਨਾਲੋਂ ਵਧਿਆ ਹੈ, ਹਾਲਾਂਕਿ, ਪੱਛਮੀ ਗੜਬੜੀ 'ਚ ਗਤੀਵਿਧੀ ਹੋਣ ਕਰਕੇ ਕਾਰਨ ਪਿਛਲੇ ਸਾਲ ਦਸੰਬਰ ਵਿੱਚ ਵੀ ਦੇਸ਼ ਭਰ ਵਿੱਚ ਸਮੁੱਚੀ ਸਰਦੀਆਂ ਦੀ ਬਾਰਿਸ਼ ਹੁਣ ਤੱਕ ਆਮ ਨਾਲੋਂ ਘੱਟ ਸੀ।

ਇਹ ਵੀ ਪੜ੍ਹੋ: ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਆਖ਼ਰੀ ਮੌਕਾ, ਬਾਅਦ ’ਚ ਸਰਕਾਰ ਕਰੇਗੀ ਸਖ਼ਤ ਕਾਰਵਾਈ

ਪਿਛਲੀ ਪੱਛਮੀ ਗੜਬੜ ਕਰਕੇ ਮਹਿਜ਼ ਪੱਛਮੀ ਹਿਮਾਲੀਅਨ ਖੇਤਰ, ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਇਲਾਕਿਆਂ ਵਿੱਚ ਬਾਰਿਸ਼ ਪਈ ਸੀ। ਹਾਲਾਂਕਿ ਘੱਟ ਬਾਰਿਸ਼ ਕਰਕੇ ਸਰਦੀਆਂ ਦੀਆਂ ਫਸਲਾਂ 'ਤੇ ਮਾੜਾ ਪ੍ਰਭਾਵ ਪੈਣ ਦੇ ਆਸਾਰ ਹਨ।  

ਇਸ ਦੌਰਾਨ ਇੱਕ ਵਿਗਿਆਨੀ ਨੇ ਦੱਸਿਆ ਕਿ ਦੇਸ਼ ਵਿੱਚ ਕਣਕ ਦੇ ਜ਼ਿਆਦਾਤਰ ਖੇਤਰ 'ਚ ਸਿੰਚਾਈ ਕੀਤੀ ਜਾਂਦੀ ਹੈ ਅਤੇ ਦਰਮਿਆਨੀ ਮੀਂਹ ਕਰਕੇ ਠੰਢ ਦਾ ਸਮਾਂ ਵਧੇਗਾ ਅਤੇ ਇਹ ਕਣਕ ਦੀ ਫ਼ਸਲ ਦੀ ਪੈਦਾਵਾਰ ਲਈ ਵਰਦਾਨ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੀਂਹ ਦੀ ਕਮੀ ਅਤੇ ਅੱਤ ਦੀ ਠੰਡ ਕਰਕੇ ਸਰ੍ਹੋਂ ਦੀ ਫਸਲ ਠੰਡ ਨਾਲ ਪ੍ਰਭਾਵਿਤ ਹੋਈਆਂ ਸਨ ਅਤੇ ਇਸ ਕਰਕੇ ਸਰ੍ਹੋਂ ਦੀ ਫ਼ਸਲ ਨੂੰ ਕੁਝ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ: ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ! ਦੇਰ ਰਾਤ ਪੁਲਿਸ ਨੂੰ ਆਇਆ ਫ਼ੋਨ

(For more news apart from Agriculture, farmers and weather forecast news, stay tuned to Zee PHH) 

Trending news