ਪਟਵਾਰੀਆਂ ਦੀਆਂ ਅਸਾਮੀਆਂ ਦੇ ਨਾਲ-ਨਾਲ ਵਿਧਾਇਕਾਂ ਦੀ ਗਿਣਤੀ ਵੀ ਘਟਾਈ ਜਾਵੇ: ਪਟਵਾਰ ਯੂਨੀਅਨ
Advertisement
Article Detail0/zeephh/zeephh1288034

ਪਟਵਾਰੀਆਂ ਦੀਆਂ ਅਸਾਮੀਆਂ ਦੇ ਨਾਲ-ਨਾਲ ਵਿਧਾਇਕਾਂ ਦੀ ਗਿਣਤੀ ਵੀ ਘਟਾਈ ਜਾਵੇ: ਪਟਵਾਰ ਯੂਨੀਅਨ

 ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆ ਪੋਸਟਾਂ ’ਚ ਕੀਤੀ ਕਟੌਤੀ ਨੂੰ ਲੈ ਕੇ 'ਦੀ ਰੈਵਨੀਊ ਪਟਵਾਰ ਯੂਨੀਅਨ' ਮੋਗਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਪਟਵਾਰੀਆਂ ਦੀਆਂ ਅਸਾਮੀਆਂ ਦੇ ਨਾਲ-ਨਾਲ ਵਿਧਾਇਕਾਂ ਦੀ ਗਿਣਤੀ ਵੀ ਘਟਾਈ ਜਾਵੇ: ਪਟਵਾਰ ਯੂਨੀਅਨ

ਮੋਗਾ / ਨਵਦੀਪ ਮਹੇਸਰੀ : ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆ ਪੋਸਟਾਂ ’ਚ ਕੀਤੀ ਕਟੌਤੀ ਨੂੰ ਲੈ ਕੇ 'ਦੀ ਰੈਵਨੀਊ ਪਟਵਾਰ ਯੂਨੀਅਨ' ਮੋਗਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪਟਵਾਰ ਯੂਨੀਅਨ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪਟਵਾਰੀਆਂ ਨੂੰ ਲਾਰਿਆਂ ਚ ਰਖਿਆ, ਉੱਥੇ ਹੁਣ ਸੱਤਾ ’ਚ ਆਉਣ ਤੋਂ CM ਭਗਵੰਤ ਮਾਨ ਪਟਵਾਰੀਆਂ ਨਾਲ ਧੋਖਾ ਕੀਤਾ ਹੈ। 

ਪੰਜ-ਪੰਜ ਸਰਕਲਾਂ ਦਾ ਕੰਮ ਸੰਭਾਲ ਰਿਹਾ ਹੈ 1 ਪਟਵਾਰੀ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ  ਪਟਵਾਰੀਆਂ ਨਾਲ ਵਾਅਦਾ ਕੀਤਾ ਸੀ ਆਪ ਦੀ ਸਰਕਾਰ ਆਉਣ ’ਤੇ ਪਟਵਾਰੀਆਂ ਦੀਆਂ ਪੋਸਟਾਂ ਵਧਾਈਆਂ ਜਾਣਗੀਆਂ। ਕਿਉਂਕਿ ਮੌਜੂਦਾ ਸਮੇਂ ’ਚ ਇਕ ਪਟਵਾਰੀ ਚਾਰ-ਚਾਰ ਪੰਜ-ਪੰਜ ਸਰਕਲਾਂ ਦਾ ਕੰਮ ਸੰਭਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੈਏ ਫੈਸਲੇ ਨੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤਾਂ ਤੇ ਡਾਕਾ ਮਾਰਿਆ ਹੈ ਉਥੇ ਪਟਵਾਰੀਆਂ ਨਾਲ ਵੀ ਧੋਖਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਤੀ ਹੈ ਕਿ ਬੀਮਾਰ ਵਿਅਕਤੀ ਨੂੰ ਠੀਕ ਕਰਨ ਦੀ ਬਜਾਏ ਬਿਮਾਰ ਵਿਆਕਤੀ ਨੂੰ ਮਾਰ ਦੇਣ ਵਾਲੀ ਹੈ ।

 

ਵਿਧਾਇਕਾਂ ਦੀ ਗਿਣਤੀ ਵੀ ਘਟਾਈ ਜਾਵੇ: ਪਟਵਾਰ ਯੂਨੀਅਨ 
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਪਟਵਾਰੀਆਂ ਦੀਆਂ ਅਸਾਮੀਆਂ ਦਾ ਪੰਜਾਬ ’ਤੇ ਬੋਝ ਪੈਣ ਕਾਰਨ ਪੋਸਟਾਂ ’ਚ ਕਟੌਤੀ ਕੀਤੀ ਗਈ ਹੈ ਤਾਂ ਕੀ ਵਿਧਾਇਕਾਂ ਦੀਆਂ ਤਨਖ਼ਾਹਾਂ ਦਾ ਪੰਜਾਬ ਦੇ ਵਿੱਤ ਉੱਪਰ ਬੋਝ ਨਹੀਂ ਪੈ ਰਿਹਾ, ਇਸ ਲਈ ਪੰਜਾਬ ਵਿੱਚੋਂ ਵਿਧਾਇਕਾਂ ਦੀਆਂ ਪੋਸਟਾਂ ਵੀ ਘਟਾਈਆ ਜਾਣ।

 
ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ: ਪਟਵਾਰ ਯੂਨੀਅਨ 
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਇਕ ਵਿਧਾਇਕ ਵੀ ਸਾਰਾ ਜ਼ਿਲ੍ਹਾ ਸੰਭਾਲ ਸਕਦਾ ਹੈ ਚਾਰ ਚਾਰ ਵਿਧਾਇਕਾਂ ਦੀ ਕੀ ਲੋੜ ਹੈ। ਇੱਥੇ ਹੀ ਬੱਸ ਨਹੀਂ ਉਨ੍ਹਾਂ ਮੁੱਖ ਮੰਤਰੀ ਤੇ ਤੰਜ ਕੱਸਦਿਆਂ ਕਿਹਾ ਕਿ ਵੱਖ ਵੱਖ ਸਟੇਜਾਂ ’ਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਕਰਨ ਵਾਲਾ ਭਗਵੰਤ ਮਾਨ ਅੱਜ ਵੱਖ ਵੱਖ ਮਹਿਕਮਿਆਂ ਵਿੱਚ ਪੋਸਟਾਂ ਘਟਾਕੇ ਨੌਜਵਾਨਾਂ ਦੇ ਹੱਕਾਂ ਤੇ ਡਾਕੇ ਮਾਰਨ ’ਤੇ ਤੁਲ ਪਿਆ ਹੈ  ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ 1056 ਪੋਸਟਾਂ ਘਟਾਉਣ ਦੇ ਰੋਸ ਵਜੋਂ ਪਟਵਾਰੀਆਂ ਵੱਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆ ਗਈਆਂ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਨਵੇਂ ਨੋਟੀਫਿਕੇਸ਼ਨ ਰਾਹੀਂ ਵਿਭਾਗ ’ਚ ਪਹਿਲਾਂ ਖਾਲੀ ਪਈਆਂ 4716 ਪੋਸਟਾਂ ਨੂੰ ਘਟਾ ਕੇ 3660 ਕਰ ਦਿੱਤਾ ਹੈ ।

 

Trending news